ਪ੍ਰੇਮੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਔਰਤ ‘ਤੇ ਹਮਲਾ, ਫਿਰ ਖੁਦ ਨੂੰ ਵੀ ਕੀਤਾ ਫੱਟੜ, ਹਾਲਤ ਗੰਭੀਰ

208

ਪ੍ਰੇਮੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਔਰਤ ‘ਤੇ ਹਮਲਾ, ਫਿਰ ਖੁਦ ਨੂੰ ਵੀ ਕੀਤਾ ਫੱਟੜ, ਹਾਲਤ ਗੰਭੀਰ

ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਦੇ ਮੇਨ ਬਾਜ਼ਾਰ ਵਿੱਚ ਉਸ ਸਮੇ ਜ਼ਬਰਦਸਤ ਹੰਗਾਮਾ ਹੋ ਗਿਆ ਜਦੋ ਇੱਕ ਔਰਤ ਨਿਰਮਲ ਕੌਰ ਪਤਨੀ ਪ੍ਰਤਾਪ ਸਿੰਘ ਵਾਸੀ ਪੰਡੋਰੀ ਵੜੈਚ ਜਿਸ ਦੇ ਚਾਰ ਬੱਚੇ ਵੀ ਹਨ, ਜੋ ਆਪਣੇ ਪਤੀ ਦੇ ਨਾਲ ਲੜ ਕੇ ਆਪਣੀ ਭੈਣ ਕੋਲ ਕਿਰਾਏ ‘ਤੇ ਫਤਿਆਬਾਦ ਵਿਖੇ ਰਹਿ ਰਹੀ ਸੀ ਜੋ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਕਰਨ ਕਿਸੇ ਦੇ ਘਰ ਨੂੰ ਜਾ ਰਹੀ ਸੀ।

ਜਦੋਂ ਇਹ ਔਰਤ ਫਤਿਆਬਾਦ ਦੇ ਬੱਸ ਅੱਡੇ ਕੋਲ ਪਹੁੰਚਦੀ ਹੈ ਤਾਂ ਮੋਟਰਸਾਇਕਲ ਉੱਤੇ ਆਏ ਉਸ ਦੇ ਪ੍ਰੇਮੀ ਦੇ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਕੇ ਬਾਅਦ ਵਿੱਚ ਲੜਕੇ ਨੇ ਆਪਣੇ ਆਪ ਨੂੰ ਵੀ ਗੰਭੀਰ ਫੱਟੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਜਿਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੌਕੇ ‘ਤੇ ਫਤਿਆਬਾਦ ਚੌਕੀ ਦੇ ਇੰਚਾਰਜ ਇਕਬਾਲ ਸਿੰਘ ਨੇ ਪਹੁੰਚ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਜੋ ਜਾਂਚ ਵਿੱਚ ਆਵੇਗਾ ਮਾਮਲਾ ਦਰਜ ਕੀਤਾ ਜਾਵੇਗਾ।