Breaking News
Home / International / ਕੈਨੇਡਾ ਸਰਕਾਰ ਵਲੋਂ ਪੱਕੇ ਹੋਣ ਲਈ ਅਰਜ਼ੀ ਦੇ ਨਿਪਟਾਰੇ ਤੱਕ ਵਿਦੇਸ਼ੀਆਂ ਨੂੰ ਵਰਕ ਪਰਮਿਟ ਦੀ ਪੇਸ਼ਕਸ਼

ਕੈਨੇਡਾ ਸਰਕਾਰ ਵਲੋਂ ਪੱਕੇ ਹੋਣ ਲਈ ਅਰਜ਼ੀ ਦੇ ਨਿਪਟਾਰੇ ਤੱਕ ਵਿਦੇਸ਼ੀਆਂ ਨੂੰ ਵਰਕ ਪਰਮਿਟ ਦੀ ਪੇਸ਼ਕਸ਼

ਕੈਨੇਡਾ ਸਰਕਾਰ ਵਲੋਂ ਪੱਕੇ ਹੋਣ ਲਈ ਅਰਜ਼ੀ ਦੇ ਨਿਪਟਾਰੇ ਤੱਕ ਵਿਦੇਸ਼ੀਆਂ ਨੂੰ ਵਰਕ ਪਰਮਿਟ ਦੀ ਪੇਸ਼ਕਸ਼

ਟੋਰਾਂਟੋ, 15 ਜੁਲਾਈ (ਸਤਪਾਲ ਸਿੰਘ ਜੌਹਲ)-ਕੈਨੇਡਾ ‘ਚ ਪੱਕੇ ਹੋਣ ਲਈ ਮਿਲੇ ਮੌਕਿਆਂ ਤਹਿਤ ਬੀਤੇ ਦਿਨੀਂ ਅਰਜੀਆਂ ਦਾਖਲ ਕਰਕੇ ਇੰਤਜਾਰ ਕਰ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਓਪਨ ਵਰਕ ਪਰਮਿਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ |

ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕਾਮਿਆਂ ਵਾਸਤੇ 6 ਮਈ ਨੂੰ 90000 ਅਰਜੀਆਂ ਖੋਲ੍ਹੀਆਂ ਗਈਆਂ ਸਨ ਤੇ ਜੋ ਲੋਕ ਅਪਲਾਈ ਕਰ ਚੁੱਕੇ ਹਨ, ਉਨ੍ਹਾਂ ਨੂੰ ਅਰਜੀ ਦੇ ਨਿਪਟਾਰੇ ਤੱਕ ਓਪਨ ਵਰਕ ਪਰਿਮਟ ਦਿੱਤੇ ਜਾਣਗੇ, ਜਿਸ ਵਾਸਤੇ 26 ਜੁਲਾਈ ਤੋਂ ਅਪਲਾਈ ਕਰਨਾ ਸੰਭਵ ਹੋਵੇਗਾ |

ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਅਰਜੀਕਰਤਾਵਾਂ ਦੇ ਵੀਜਾ ਜਾ ਵਰਕ ਪਰਿਮਟ ਦੀ ਤਰੀਕ ਖ਼ਤਮ ਹੋ ਰਹੀ ਹੈ, ਉਨ੍ਹਾਂ ਨੂੰ ਤਰੀਕ ਵਧਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ |

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: