ਕੀ ਚੋਣ ਮੈਦਾਨ ‘ਚ ਉਤਰ ਰਿਹਾ ਸਿੱਧੂ ਮੂਸੇ ਵਾਲਾ?

200

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਇਨ੍ਹੀਂ ਦਿਨੀਂ ਰਾਜਨੀਤੀ ’ਚ ਆਉਣ ਦੇ ਚਰਚੇ ਜ਼ੋਰਾਂ ’ਤੇ ਹਨ। ਕੁਝ ਦਿਨ ਪਹਿਲਾਂ ਤੋਂ ਹੀ ਇਹ ਅਫਵਾਹਾਂ ਚੱਲ ਰਹੀਆਂ ਹਨ ਕਿ ਸਿੱਧੂ ਮੂਸੇ ਵਾਲਾ ਆਗਾਮੀ ਵਿਧਾਨ ਸਭਾ ਚੋਣਾਂ ’ਚ ਖੜ੍ਹੇ ਹੋ ਸਕਦੇ ਹਨ।

ਇਨ੍ਹਾਂ ਅਫਵਾਹਾਂ ਵਿਚਾਲੇ ਚਰਚਾ ਇਹ ਵੀ ਹੈ ਕਿ ਸਿੱਧੂ ਮੂਸੇ ਵਾਲਾ ਅੱਜ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਮਾਲਵਾ ਏਰੀਆ ਨਾਲ ਸਬੰਧ ਰੱਖਣ ਵਾਲਾ ਸਿੱਧੂ ਮੂਸੇ ਵਾਲਾ ਦਿੱਲੀ ’ਚ ਅਧਿਕਾਰਕ ਤੌਰ ’ਤੇ ਕਾਂਗਰਸ ਪਾਰਟੀ ਜੁਆਇਨ ਕਰ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਇਕ ਮੰਤਰੀ ਰਾਹੀਂ ਸਿੱਧੂ ਮੂਸੇ ਵਾਲਾ ਦੀ ਪਾਰਟੀ ’ਚ ਸ਼ਮੂਲੀਅਤ ਹੋ ਰਹੀ ਹੈ। ਸਿੱਧੂ ਮੂਸੇ ਵਾਲਾ ਦੇ ਮਾਨਸਾ ਤੋਂ ਚੋਣ ਲੜਨ ਦੇ ਆਸਾਰ ਹਨ। ਹਾਲਾਂਕਿ ਇਸ ਦੀ ਅਜੇ ਤਕ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਨਿਕਲ ਕੇ ਜ਼ਰੂਰ ਆਈ ਹੈ।

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਸੀ, ਜਿਸ ’ਚ ਉਨ੍ਹਾਂ ਲਿਖਿਆ ਸੀ ਕਿ ਭਾਵੇਂ ਉਹ ਮਿਊਜ਼ਿਕ ’ਚ ਜਾਣ ਜਾਂ ਰਾਜਨੀਤੀ ’ਚ, ਲੋਕਾਂ ਦੀ ਸੁਪੋਰਟ ਤੋਂ ਬਿਨਾਂ ਉਹ ਕੁਝ ਨਹੀਂ ਕਰ ਸਕਦੇ। ਇਸ ਤੋਂ ਇਨ੍ਹਾਂ ਅਫਵਾਹਾਂ ਦੀ ਪੁਸ਼ਟੀ ਹੁੰਦੀ ਜਾਪਦੀ ਹੈ ਕਿ ਸਿੱਧੂ ਮੂਸੇ ਵਾਲਾ ਇਸ ਵਾਰ ਚੋਣ ਮੈਦਾਨ ’ਚ ਉਤਰਨ ਦੀ ਪੂਰੀ ਤਿਆਰੀ ’ਚ ਹਨ।