ਜਾਣੋ ਮੂਸੇਵਾਲਾ ਕ ਤ.ਲ ਕੇਸ ‘ਚ Afsana Khan ਨੂੰ NIA ਨੇ ਕਿਉਂ ਭੇਜਿਆ ਸੰਮਨ?

301

ਸਿੱਧੂ ਮੂਸੇਵਾਲਾ ਕਤਲ ਕੇਸ ‘ਚ NIA ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਭੇਜਿਆ ਸੰਮਨ, ਬੰਬੀਹਾ ਗੈਂਗ ਨਾਲ ਕੁਨੈਕਸ਼ਨ ਦੀ ਹੋਵੇਗੀ ਜਾਂਚ #NIA #SidhuMooseWala #AfsanaKhan

ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਮੰਗਲਵਾਰ ਨੂੰ ਮਸ਼ਹੂਰ ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਨੂੰ ਸੰਮਨ ਭੇਜਿਆ ਹੈ। ਇਹ ਸੰਮਨ ਅੱਤਵਾਦੀਆਂ ਤੇ ਅਪਰਾਧੀਆਂ ਦੀ ਮਿਲੀਭੁਗਤ ਦੀ ਜਾਂਚ ਦੇ ਮਾਮਲੇ ’ਚ ਭੇਜਿਆ ਗਿਆ ਹੈ। ਅਫ਼ਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੇ ਕਾਫ਼ੀ ਨਜ਼ਦੀਕੀ ਸੀ। ਉਸ ਕੋਲੋਂ ਦਿੱਲੀ ਸਥਿਤ ਐੱਨਆਈਏ ਦੇ ਹੈੱਡਕੁਆਰਟਰ ’ਚ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੂਤਰਾਂ ਮੁਤਾਬਕ ਜਾਂਚ ਏਜੰਸੀ ਅਫ਼ਸਾਨਾ ਕੋਲੋਂ ਬਿਸ਼ਨੋਈ ਗੈਂਗ ਦੇ ਵਿਰੋਧੀ ਬੰਬੀਹਾ ਗੈਂਗ ਨਾਲ ਉਸ ਦੇ ਸਬੰਧਾਂ ਬਾਰੇ ਪੁੱਛਗਿੱਛ ਕਰ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਮੂਸੇਵਾਲਾ ਤੇ ਅਫ਼ਸਾਨਾ ਵਿਚਾਲੇ ਨੇੜਲੇ ਸਬੰਧ ਸਨ ਤੇ ਮੂਸੇਵਾਲਾ ਉਸ ਦੇ ਵਿਆਹ ’ਚ ਵੀ ਮੌਜੂਦ ਸੀ। ਇਕ ਸੂਤਰ ਨੇ ਦੱਸਿਆ ਕਿ ਪ੍ਰੋਗਰਾਮਾਂ ਲਈ ਵਿਦੇਸ਼ ਵੀ ਜਾਂਦੀ ਰਹੀ ਹੈ ਤੇ ਕੁਝ ਕੌਮਾਂਤਰੀ ਸੰਪਰਕਾਂ ਦਾ ਵੀ ਪਤਾ ਲੱਗਾ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫੰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਐੱਨਆਈਏ ਨੇ ਅਪਰਾਧੀਆਂ ਤੇ ਗੈਂਗਸਟਰਾਂ ਦੇ ਸਬੰਧਾਂ ਦੇ ਮਾਮਲੇ ’ਚ ਛੇ ਕੇਸ ਦਰਜ ਕੀਤੇ ਹਨ ਜਿਨ੍ਹਾਂ ’ਚ ਬਿਸ਼ਨੋਈ, ਬੰਬੀਹਾ ਤੇ ਰਿੰਦਾ ਗਿਰੋਹਾਂ ਦੇ ਮੈਂਬਰ ਸ਼ਾਮਲ ਹਨ। ਇਸ ਮਾਮਲੇ ’ਚ ਦੇਸ਼ ਭਰ ’ਚ ਕਈ ਛਾਪੇ ਵੀ ਮਾਰੇ ਗਏ ਹਨ। 12 ਸਤੰਬਰ ਨੂੰ ਐੱਨਆਈਏ ਨੇ 50 ਥਾਵਾਂ ਦੀ ਤਲਾਸ਼ੀ ਵੀ ਲਈ ਸੀ। ਇਨ੍ਹਾਂ ਛਾਪਿਆਂ ਦਾ ਮਕਸਦ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ ਸੰਗਠਿਤ ਅਪਰਾਧਾਂ ਦੇ ਗਠਜੋੜ ਨੂੰ ਤੋੜਨਾ ਸੀ।

ਮੂਸੇਵਾਲਾ ਕਤਲ ਮਾਮਲੇ ‘ਚ ਵੱਡੀ ਅਪਡੇਟ, ਅਫਸਾਨਾ ਖ਼ਾਨ ਨੂੰ NIA ਨੇ ਭੇਜਿਆ ਸੰਮਨ #Moosewala #Sidhu