ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ King Charles ਤੋਂ ਵੀ ਜ਼ਿਆਦਾ ਅਮੀਰ ਹਨ

746

ਰਿਸ਼ੀ ਸੁਨਕ ਦੀ ਪਤਨੀ ਅਕਸ਼ਾ ਨੂੰ 2022 ‘ਚ ਇਨਫੋਸਿਸ ਤੋਂ ਮਿਲਿਆ 126.61 ਕਰੋੜ ਰੁਪਏ ਦਾ ਮੁਨਾਫ਼ਾ #AkshataMurthy #RishiSunak #Infosys #CoFounder #NarayanaMurthy Rishi Sunak and his wife are richer than King Charles

ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਪਤਨੀ ਅਕਸ਼ਾ ਮੂਰਤੀ ਨੂੰ ਭਾਰਤ ਦੀ ਦੂਜੀ ਸਭ ਤੋਂ ਵੱਡੀ ਸੂਚਨਾ ਤਕਨਾਲੋਜੀ ਕੰਪਨੀ ਇਨਫੋਸਿਸ ਵਿਚ ਆਪਣੀ ਹਿੱਸੇਦਾਰੀ ਲਈ 2022 ਵਿਚ 126.61 ਕਰੋੜ ਰੁਪਏ ਦਾ ਮੁਨਾਫ਼ਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਅਕਸ਼ਾ ਨੂੰ ਯੂਕੇ ਤੋਂ ਬਾਹਰ ਆਪਣੀ ਆਮਦਨ ‘ਤੇ ਟੈਕਸ ਦੀ ਸਥਿਤੀ ਕਾਰਨ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੀ ਧੀ ਅਕਸ਼ਾ ਕੋਲ ਸਤੰਬਰ ਦੇ ਅੰਤ ਵਿਚ 3.89 ਕਰੋੜ ਜਾਂ 0.93 ਪ੍ਰਤੀਸ਼ਤ ਇੰਫੋਸਿਸ ਦੇ ਸ਼ੇਅਰ ਸਨ।

ਮੰਗਲਵਾਰ ਨੂੰ BSE ‘ਤੇ 1,527.40 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ‘ਤੇ ਉਸ ਦੀ ਹਿੱਸੇਦਾਰੀ 5,956 ਕਰੋੜ ਰੁਪਏ ਹੈ। ਇਨਫੋਸਿਸ ਨੇ ਇਸ ਸਾਲ 31 ਮਈ ਨੂੰ ਵਿੱਤੀ ਸਾਲ 2021-22 ਲਈ 16 ਰੁਪਏ ਪ੍ਰਤੀ ਸ਼ੇਅਰ ਦਾ ਅੰਤਮ ਮੁਨਾਫ਼ਾ ਦਿੱਤਾ ਸੀ। ਕੰਪਨੀ ਦੁਆਰਾ ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਉਸ ਨੇ ਚਾਲੂ ਸਾਲ ਲਈ 16.5 ਰੁਪਏ ਦੇ ਅੰਤਰਿਮ ਮੁਨਾਫ਼ਾ ਦਾ ਐਲਾਨ ਕੀਤਾ ਹੈ।

ਦੋਵਾਂ ਲਾਭਅੰਸ਼ਾਂ ਦਾ ਜੋੜ 32.5 ਰੁਪਏ ਪ੍ਰਤੀ ਸ਼ੇਅਰ ਹੈ।


ਇਸ ਤਰ੍ਹਾਂ ਅਕਸ਼ਾ ਨੂੰ 126.61 ਕਰੋੜ ਰੁਪਏ ਮੁਨਾਫ਼ੇ ਵਜੋਂ ਮਿਲੇ। ਇੰਫੋਸਿਸ ਭਾਰਤ ਵਿਚ ਸਭ ਤੋਂ ਵਧੀਆ ਮੁਨਾਫ਼ਾ ਦੇਣ ਵਾਲੀਆਂ ਕੰਪਨੀਆਂ ਵਿਚੋਂ ਇੱਕ ਹੈ। ਸੁਨਕ (42) ਭਾਰਤੀ ਮੂਲ ਦੇ ਬ੍ਰਿਟੇਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਹਨ। ਸੁਨਕ ਨੇ 2009 ਵਿਚ ਅਕਸ਼ਾ ਨਾਲ ਵਿਆਹ ਕੀਤਾ ਅਤੇ ਜੋੜੇ ਦੀਆਂ ਦੋ ਧੀਆਂ ਕ੍ਰਿਸ਼ਨਾ ਅਤੇ ਅਨੁਸ਼ਕਾ ਹਨ।

ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਬ੍ਰਿਟੇਨ ਵਿੱਚ ਇਤਿਹਾਸ ਰਚ ਦਿੱਤਾ ਹੈ। 42 ਸਾਲ ਦੀ ਉਮਰ ‘ਚ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ਨੇ ਉਹ ਕਰ ਦਿਖਾਇਆ ਜਿਸ ਦੀ ਕੋਈ ਸੋਚ ਵੀ ਨਹੀਂ ਸੀ ਸਕਦਾ। ਉਹ ਅੱਜ ਰਾਤ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ।

ਅੰਗਰੇਜ਼ੀ ਵੈੱਬਸਾਈਟ ‘ਦ ਸਨ ਯੂਕੇ’ ਦੀ ਖ਼ਬਰ ਮੁਤਾਬਕ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਦੀ ਛੁੱਟੀ ਹੋ ਸਕਦੀ ਹੈ। ਇੰਨਾ ਹੀ ਨਹੀਂ ਜੈਕਬ ਰੀਸ-ਮੋਗ, ਵੈਂਡੀ ਮੋਰਟਨ ਅਤੇ ਰਾਨਿਲ ਜੈਵਰਧਨਾ ਵੀ ਸੁਨਕ ਮੰਤਰੀ ਮੰਡਲ ‘ਚ ਥਾਂ ਬਣਾਉਣ ‘ਚ ਅਸਫਲ ਹੋ ਸਕਦੇ ਹਨ।

ਮੰਨਿਆ ਜਾ ਰਿਹਾ ਹੈ ਕਿ ਰਿਸ਼ੀ ਸੁਨਕ ਵਲੋਂ ਖਾਰਜ ਕੀਤੇ ਗਏ ਲੋਕਾਂ ਵਿੱਚ ਜੈਕਬ ਰੀਸ-ਮੋਗ ਹਿੱਟਲਿਸਟ ਵਿੱਚ ਹਨ। ਰਿਸ਼ੀ ਸੁਨਕ ਆਪਣੇ ਕੁਝ ਵਫ਼ਾਦਾਰਾਂ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਸਕਦੇ ਹਨ।