Breaking News
Home / Punjab / ਅਕਾਲੀ-ਬਸਪਾ ਬਣਾਵੇਗੀ 2 ਉਪ-ਮੁੱਖ ਮੰਤਰੀ ,ਇੱਕ ਦਲਿਤ ਤੇ ਦੂਜਾ ਹਿੰਦੂ ਭਾਈਚਾਰੇ ਚੋਂ

ਅਕਾਲੀ-ਬਸਪਾ ਬਣਾਵੇਗੀ 2 ਉਪ-ਮੁੱਖ ਮੰਤਰੀ ,ਇੱਕ ਦਲਿਤ ਤੇ ਦੂਜਾ ਹਿੰਦੂ ਭਾਈਚਾਰੇ ਚੋਂ

ਸੁਖਬੀਰ ਬਾਦਲ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ|ਪਾਰਟੀ ਕੋਰ ਕਮੇਟੀ ਦੀ ਬੈਠਕ ‘ਚ ਲਏ ਗਏ ਅਹਿਮ ਫ਼ੈਸਲਿਆਂ ਦੀ ਜਾਣਕਾਰੀ ਦੇਣ ਬਾਰੇ ਰੱਖੀ ਗਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ-ਬਸਪਾ ਸਰਕਾਰ ਵਿੱਚ ਅਸੀਂ 2 ਉਪ-ਮੁੱਖ ਮੰਤਰੀ ਬਣਾਵਾਂਗੇ, ਜਿਨ੍ਹਾਂ ਵਿੱਚ ਇੱਕ ਦਲਿਤ ਭਾਈਚਾਰੇ ਵਿੱਚੋਂ ਅਤੇ ਦੂਜਾ ਹਿੰਦੂ ਭਾਈਚਾਰੇ ਵਿੱਚੋਂ ਹੋਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਕਦੇ ਵੀ ਦੇਸ਼ ਦੇ ਵਿੱਚ ਲਾਗੂ ਨਹੀਂ ਹੋਣ ਦੇਵੇਾਗੇ | ਅਕਾਲੀ-ਬਸਪਾ ਸੈਸ਼ਨ ਦੌਰਾਨ ਇਸ ਮੰਗ ਨੂੰ ਪਹਿਲ ਦੇਣਗੇ | ਸ਼੍ਰੋਮਣੀ ਅਕਾਲੀ ਦਲ ਪਾਰਲੀਮੈਂਟ ਦੇ ਵਿੱਚ ਵਾਕਆਊਟ ਨਹੀਂ ਕਰੇਗਾ ਪਹਿਲਾ ਵੀ ‘ਆਪ’ ਅਤੇ ਕਾਂਗਰਸ ਨੇ ਵਾਕਆਊਟ ਕੀਤਾ ਸੀ |

ਸੁਖਬੀਰ ਬਾਦਲ ਨੇ ਫੇਸਬੁੱਕ ਤੇ ਲਿਖਿਆ- ਪਾਰਟੀ ਕੋਰ ਕਮੇਟੀ ਦੀ ਬੈਠਕ ‘ਚ ਲਏ ਗਏ ਅਹਿਮ ਫ਼ੈਸਲਿਆਂ ਦੀ ਜਾਣਕਾਰੀ ਦੇਣ ਬਾਰੇ ਰੱਖੀ ਗਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ। ਧਰਮ ਨਿਰਪੱਖਤਾ ਦੀ ਸੋਚ ‘ਤੇ ਪਹਿਰਾ ਦਿੰਦੇ ਹੋਏ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਅਕਾਲੀ-ਬਸਪਾ ਸਰਕਾਰ ਵਿੱਚ ਅਸੀਂ 2 ਉਪ-ਮੁੱਖ ਮੰਤਰੀ ਬਣਾਵਾਂਗੇ, ਜਿਨ੍ਹਾਂ ਵਿੱਚ ਇੱਕ ਦਲਿਤ ਭਾਈਚਾਰੇ ਵਿੱਚੋਂ ਅਤੇ ਦੂਜਾ ਹਿੰਦੂ ਭਾਈਚਾਰੇ ਵਿੱਚੋਂ ਹੋਵੇਗਾ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: