ਗਿਆਨੀ ਜਸਵੰਤ ਸਿੰਘ ਖਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ‘ਤੇ ਪਰਚਾ ਦਰਜ਼

1025

ਗਿਆਨੀ ਜਸਵੰਤ ਸਿੰਘ ਖਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲੇ ਨੌਜਵਾਨਾਂ ‘ਤੇ ਪਰਚਾ ਦਰਜ਼ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਦੇ ਹੱਕ ਵਿੱਚ ਆਈ ਸ਼੍ਰੋਮਣੀ ਕਮੇਟੀ! ਪ੍ਰਸ਼ਾਸਨ ਪਾਸੋਂ ਕੀਤੀ ਕਾਰਵਾਈ ਦੀ ਮੰਗ #SGPC #Amritsar #GianiJaswantSinghJi #Katha #Sikh

ਕਰਵਾ ਚੌਥ ਪੰਜਾਬੀ ਸਨਾਤਨੀ ਹਿੰਦੂ ਦਾ ਤਿਉਹਾਰ ਹੈ, ਪੰਜਾਬ ਬੈਲਟ ਤੋਂ ਬਾਹਰ ਯੂਪੀ ਅਤੇ ਗੁਜਰਾਤ ਜਾਂ ਦੱਖਣ ਵਿਚ ਇਹ ਤਿਉਹਾਰ ਦੀ ਕੋਈ ਮਾਨਤਾ ਨਹੀਂ ਸੀ, ਹਰਿਆਣੇ ਦੀ ਜਾਟ ਬੈਲਟ ਵਿਚ ਵੀ ਕੋਈ ਮਾਨਤਾ ਨਹੀਂ ਸੀ, ਹਿੰਦੀ ਟੈਲੀਵਿਜਨ ਸਨਯਤ ਦੇ ਵਿਕਾਸ ਨਾਲ ਕਈ ਤਿਓਹਾਰ ਆਪਣੀਆਂ ਸੱਭਿਅਚਾਰਕ ਹੱਦਾਂ ਟੱਪ ਕੇ ਫੈਲ ਚੁੱਕੇ ਹਨ, ਗਿਆਨੀ ਜਸਵੰਤ ਹੋਣਾਂ ਨੇ ਬੇਸ਼ੱਕ ਜਿਹੜੀ ਗੱਲ ਕਹੀ ਹੈ, ਉਹ ਹਿੰਦੂ ਔਰਤਾਂ ਨੂੰ ਸੰਬੋਧਨ ਕਰਕੇ ਨਹੀਂ ਕਹੀ, ਪਰ ਉਹਨਾਂ ਨੂੰ ਇਹ ਕਹਿਣ ਤੋਂ ਪਰਹੇਜ ਕਰਨਾ ਚਾਹੀਦਾ ਸੀ ਕੇ ਵਰਤ ਤੋਂ ਪਹਿਲਾਂ ਖਾਣ ਪੀਣ ਦੀਆਂ ਚੀਜਾਂ ਨਾਲ ਭੁੱਖ ਨਹੀਂ ਲਗਦੀ ਅਤੇ ਤੀਵੀਆਂ ਬਹੁਤ ਕੁਝ ਖਾ ਲੈਂਦੀਆਂ ਹਨ,


ਪਰ ਬੀਬੀ ਲੱਛਮੀ ਕਾਂਤਾ ਚਾਵਲਾ ਨੇ ਜੋ ਰੌਲਾ ਚੁੱਕਿਆ ਹੈ ਉਸ ਵਿਚ ਉਸਦੀ ਇਕ ਨਸਲੀ ਨਫਰਤ ਉਸੇ ਤਰ੍ਹਾਂ ਦੀ ਹੈ ਜਿਹੜੀ ਉਸਨੇ 1982 ਵਿਚ ਬੀੜੀ ਪੀਣ ਦੇ ਹੱਕ ਤੇ ਡੱਟ ਕੇ ਕੀਤੀ ਸੀ, ਬੀਬੀ ਨੂੰ ਅੰਨ੍ਹ ਛੋਡ ਜੋ ਕਰੇ ਪਾਖੰਡ ਨਾ ਉਹ ਸੁਹਾਗਣ ਨਾ ਹੀ ਰੰਡ! ਇਸ ਸ਼ਲੋਕ ਤੋਂ ਦਿੱਕਤ ਹੈ ਤਾਂ ਬੀਬੀ ਸਭ ਤੋਂ ਪਹਿਲਾਂ ਸਿੱਖਾ ਦੀ ਥਾਂ ਅਤੇ ਗਿਆਨੀ ਜਸਵੰਤ ਸਿੰਘ ਦੀ ਥਾਂ ਭਗਤ ਕਬੀਰ ਸਾਹਿਬ ਨੂੰ ਖ਼ਾਰਜ ਕਰੇ ਤੇ ਇਹ ਬਾਣੀ ਉਹਨਾਂ ਦੀ ਹੈ ਤਾਂ ਸਵਾਲ ਕਬੀਰ ਪੰਥ ਤੇ ਹੀ ਖੜ੍ਹਾ ਕਰੇ ਕੇ ਅਜਿਹਾ ਕਿਉਂ ਹੈ? ਬੀਬੀ ਤੁਲਸੀ ਰਾਮਾਇਣ ਦੇ ਦੋਹੇ ਦੇ ਅਰਥ ਆਪਣੇ ਹਿਸਾਬ ਨਾਲ ਕਰਦੀ ਹੈ ਜਿੱਥੇ ਉਹ ਢੋਰ ਗਵਾਂਰ ਸ਼ੂਦਰ ਔਰ ਨਾਰੀ ਯੇਹ ਸਭ ਤਾੜ੍ਹਨ ਕੇ ਅਧਿਕਾਰੀ!


ਆਰੀਆਂ ਸਮਾਜੀ ਬੀਬੀ ਆਪਣੇ ਆਰੀਆਂ ਸਮਾਜੀ ਪੂਰਬਜਾ ਵਾਂਗ ਮਿੱਥ ਕੇ ਸਿੱਖਾਂ ਖਿਲਾਫ ਲੜ੍ਹਣ ਦਾ ਬਹਾਨਾ ਲੱਭਦੀ ਹੁੰਦੀ ਹੈ,ਇਸੇ ਕਰਕੇ ਇਹ ਹੁਣ ਭਾਜਪਾ ਦੀ ਥਾਂ ਲਾਲਾ ਜੀ ਦੀ ਕ੍ਰਾਂਤੀ ਸੈਨਾ ਦੇ ਨਜ਼ਦੀਕ ਹੈ ..ਆਰੀਆ ਸਮਾਜ ਸਿਧਾਂਤਕ ਤੌਰ ਤੇ ਵਰਤ ਰਖਣ ਨੂੰ ਅਤੇ ਮੂਰਤੀ ਪੂਜਾ ਨੂੰ ਪਾਖੰਡ ਮੰਨਦੀ ਆਈ ਹੈ, ਪਰ ਦੁਰਗਿਆਣਾ ਮੰਦਿਰ ਦੀ ਸਾਰੀ ਕਮੇਟੀ ਆਰੀਆ ਸਮਾਜੀ ਹੈ, ਜਿਸ ਗੱਲ ਦਾ ਇਹ ਵਿਰੋਧ ਇਹ ਸਿਧਾਂਤਕ ਤੌਰ ਤੇ ਕਰਦੇ ਹਨ ਉਹਨਾਂ ਗੱਲਾਂ ਨੂੰ ਮੁੱਢ ਬਣਾ ਕੇ ਇਹ ਪੰਜਾਬ ਵਿਚ ਸਿੱਖਾ ਨਾਲ ਲੜ੍ਹਣ ਵਿਚ ਇਕ ਧਿਰ ਬਣਦੇ ਹਨ ਜਿਵੇੰ ਕੇ ..ਤੰਬਾਕੂ ਤੇ ਰੋਕ ( ਅਰਜਨ ਸੰਧੂ ਹੁਰਾਂ ਨੇ ਸਿੰਘ ਸਭਾ ਖਿਲਾਫ ਖੁਦ ਤੰਬਾਕੂ ਬੀਜ ਕੇ ਝਗੜਾ ਮੁੱਲ ਲਿਆ ਸੀ) 2. ਨਨਕਾਣਾ ਸਾਹਿਬ ਦਾ ਸਾਕਾ ਉਸ ਵਿਚ ਇਹ ਨਾਰਾਇਣ ਦਾਸ ਮਹੰਤ ਵੱਲ ਸੀ 3. ਗੁਰਮੁਖੀ ਦੀ ਥਾਂ ਨਾਗਰੀ ਲਿਪੀ ਲਗਵਾਉਣ ਨੂੰ ਇਹ ਪੰਜਾਬ ਵਿਚ ਸਿੱਖਾ ਦੇ ਖਿਲਾਫ ਲਾਮਬੰਦ ਹੋ ਰਹੇ ਸਨ ( ਇਸੇ ਵਿੱਚੋਂ ਭਗਤ ਸੰਧੂ ਦਾ ਬੋਲੀ ਵਾਲਾ ਲੇਖ ਹੈ ) 4. ਪੰਜਾਬੀ ਸੂਬਾ ਮੋਰਚਾ ਉਸ ਵਿਚ ਇਹ ਬੋਲੀ ਤੋਂ ਮੁਨਕਰ ਹੋ ਕੇ ਆਪਣੀ ਬੋਲੀ ਨੂੰ ਹਿੰਦੀ ਲਿਖਵਾਉਂਦੇ ਨੇ