ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। 10 ਡਾਈਨਿੰਗ ਸਟਰੀਟ ਤੋਂ ਅੱਜ ਉਨ੍ਹਾਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਟਰੱਸ ਨੇ ਜੋ ਵਾਅਦੇ ਕੀਤੇ ਸਨ, ਉਹ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕੀ। ਸੂਤਰਾਂ ਅਨੁਸਾਰ ਲਿਜ਼ ਟਰੱਸ ਨੂੰ ਆਪਣੇ ਹੀ ਮੰਤਰੀ ਮੰਡਲ ਤੋਂ ਸਹਿਯੋਗ ਨਹੀਂ ਮਿਲ ਰਿਹਾ ਸੀ। ਟੈਕਸ ਵਿਚ ਕਟੌਤੀ ਨੂੰ ਲੈ ਕੇ ਕੀਤੇ ਵਾਅਦੇ ਉਹ ਪੂਰਾ ਨਹੀਂ ਕਰ ਸਕੀ ਸੀ, ਉਨ੍ਹਾਂ ਅਜੇ ਦੋ ਦਿਨ ਪਹਿਲਾਂ ਹੀ ਵਿੱਤ ਮੰਤਰੀ ਦੀ ਬਦਲੀ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵਾਅਦੇ ਪੂਰੇ ਕਰਨ ਤੋਂ ਅਸਮਰੱਥ ਰਹੀ ਹੈ। ਪਰ ਉਹ ਅਗਲੇ ਲੀਡਰ ਦੀ ਚੋਣ ਤੱਕ ਅਹੁਦੇ ਤੇ ਬਣੀ ਰਹੇਗੀ। ਦੂਜੇ ਪਾਸੇ ਹੁਣ ਵੇਖਣਾ ਇਹ ਹੋਵੇਗਾ ਕਿ ਲਿਜ਼ ਦੀ ਥਾਂ ਕੌਣ ਲੈਂਦਾ ਹੈ। ਭਾਰਤੀ ਮੂਲ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਦਾ ਨਾਮ ਮੁੜ ਚਰਚਾ ਵਿਚ ਹੈ। ਕੰਜ਼ਰਵੇਟਿਵ ਪਾਰਟੀ ਵਲੋਂ ਇੱਕ ਵਾਰ ਫਿਰ ਆਪਣਾ ਨੇਤਾ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ, ਜਦ ਕਿ ਦੂਜੇ ਪਾਸੇ ਲੇਬਰ ਪਾਰਟੀ ਨੇ ਆਮ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ।
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟ੍ਰਸ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ 6 ਹਫ਼ਤੇ ਪਹਿਲਾਂ ਹੀ ਪੀਐੱਮ ਬਣੇ ਸਨ। ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ 10 ਡਾਊਨਿੰਗ ਸਟਰੀਟ ਦੇ ਸਾਹਮਣੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਨੇ ਜਿਸ ਮੈਂਡੇਟ ਦੇ ਤਹਿਤ ਮੇਰੀ ਚੋਣ ਕੀਤੀ ਸੀ, ਮੈਂ ਉਸਨੂੰ ਪੂਰਾ ਨਹੀਂ ਕਰ ਸਕਾਂਗੀ। ਉਨ੍ਹਾਂ ਅੱਗੇ ਕਿਹਾ, ”ਅਗਲੇ ਹਫ਼ਤੇ ਕੰਜ਼ਰਵੇਟਿਵ ਲੀਡਰਸ਼ਿਪ ਦੀ ਚੋਣ ਮੁਕੰਮਲ ਹੋਣ ਵਾਲੀ ਹੈ। ਜਦੋਂ ਤੱਕ ਕੋਈ ਉੱਤਰਾਧਿਕਾਰੀ ਨਹੀਂ ਚੁਣਿਆ ਜਾਂਦਾ, ਮੈਂ ਉਦੋਂ ਤੱਕ ਪ੍ਰਧਾਨ ਮੰਤਰੀ ਵਜੋਂ ਬਣੀ ਰਹਾਂਗੀ ।” ਲਿਜ਼ ਟ੍ਰਸ ਨੇ ਕਿਹਾ ਕਿ ਜਿਸ ਦੌਰ ਵਿੱਚ ਉਨ੍ਹਾਂ ਦੀ ਚੋਣ ਹੋਈ ਉਹ ”ਆਰਥਿਕ ਅਤੇ ਕੌਮਾਂਤਰੀ ਪੱਧਰ ਉੱਤੇ ਅਸਥਿਰਤਾ ਦਾ ਦੌਰ” ਸੀ।
ਲਿਜ਼ ਟ੍ਰਸ ਨੂੰ ਸਿਰਫ਼ 45 ਦਿਨਾਂ ਲਈ ਅਹੁਦੇ ‘ਤੇ ਰਹੇ ਹਨ, ਇਹ ਯੂਕੇ ਦੇ ਕਿਸੇ ਵੀ ਪ੍ਰਧਾਨ ਮੰਤਰੀ ਦਾ ਸਭ ਤੋਂ ਛੋਟਾ ਕਾਰਜਕਾਲ ਰਿਹਾ ਹੈ। ਦੂਜੇ ਸਭ ਤੋਂ ਘੱਟ ਸਮੇਂ ਲਈ ਅਹੁਦੇ ‘ਤੇ ਰਹਿਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਜੌਰਜ ਕੈਨਿੰਗ ਸਨ, ਜੋ ਨੇ 1827 ਵਿੱਚ ਦੇਹਾਂਤ ਤੋਂ ਪਹਿਲਾਂ 119 ਦਿਨਾਂ ਪੀਐੱਮ ਰਹੇ। ਦਰਅਸਲ ਲਿਜ਼ ਟ੍ਰਸ ਲਈ ਪਰੇਸ਼ਾਨੀ ਉਦੋਂ ਸ਼ੁਰੂ ਹੋਈ ਜਦੋਂ 23 ਸਤੰਬਰ ਨੂੰ ਮਿੰਨੀ-ਬਜਟ ਪੇਸ਼ ਹੋਇਆ, ਜਿਸ ਕਾਰਨ ਵਿੱਤੀ ਬਜ਼ਾਰ ਹਿੱਲ ਗਏ। ਉਦੋਂ ਤੋਂ ਹੀ ਕੰਜ਼ਰਵੇਟਿਵ ਆਗੂਆਂ ਵਿਚਾਲੇ ਵਿਰੋਧ ਦੀ ਲਹਿਰ ਪੈਦਾ ਹੋ ਗਈ।
ਗ੍ਰਹਿ ਸਕੱਤਰ ਨੇ ਬੁੱਧਵਾਰ ਨੂੰ ਅਸਤੀਫ਼ਾ ਦੇ ਦਿੱਤਾ ਫਿਰ ਹਾਊਸ ਆਫ਼ ਕੌਮਨਸ ਵਿੱਚ ਲਿਜ਼ ਖ਼ਿਲਾਫ਼ ਵੋਟਿੰਗ ਹੋਈ।ਸੱਤ ਸਾਲ ਦੀ ਉਮਰ ਵਿੱਚ ਲਿਜ਼ ਟ੍ਰਸ ਨੇ ਮਾਰਗ੍ਰੈਟ ਥੈਚਰ ਦੀ ਭੂਮਿਕਾ ਨਿਭਾਈ ਸੀ। ਇਹ ਸਕੂਲ ਵਿੱਚ ਬੱਚਿਆਂ ਨੂੰ ਸਿਖਾਉਣ ਵਾਸਤੇ ਚੋਣਾਂ ਬਾਰੇ ਇੱਕ ਪ੍ਰੋਗਰਾਮ ਸੀ।
1983 ਦੀਆਂ ਚੋਣਾਂ ਵਿੱਚ ਭਾਵੇਂ ਮਾਰਗ੍ਰੈਟ ਥੈਚਰ ਨੇ ਜਿੱਤ ਹਾਸਿਲ ਕੀਤੀ ਸੀ ਪਰ ਆਪਣੇ ਸਕੂਲ ਵਿੱਚ ਲਿਜ਼ ਉਨ੍ਹਾਂ ਦੀ ਭੂਮਿਕਾ ਵਿੱਚ ਨਹੀਂ ਜਿੱਤ ਸਕੇ। ਬਹੁਤ ਸਾਲਾਂ ਬਾਅਦ ਉਸ ਘਟਨਾ ਨੂੰ ਯਾਦ ਕਰਦੇ ਹੋਏ ਲਿਜ਼ ਨੇ ਦੱਸਿਆ, “ਮੈਂ ਆਪਣੇ ਵੱਲੋਂ ਬਹੁਤ ਵਧੀਆ ਭਾਸ਼ਨ ਦਿੱਤਾ ਸੀ ਪਰ ਮੈਨੂੰ ਕੋਈ ਵੋਟ ਨਹੀਂ ਮਿਲੀ। ਮੈਂ ਵੀ ਆਪਣੇ ਆਪ ਨੂੰ ਵੋਟ ਨਹੀਂ ਕੀਤਾ ਸੀ।” 39 ਸਾਲਾਂ ਬਾਅਦ ਉਨ੍ਹਾਂ ਕੋਲ ਮੌਕਾ ਸੀ ਕਿ ਉਹ ਮਾਰਗ੍ਰੇਟ ਥੈਚਰ ਦੇ ਇਤਿਹਾਸ ਨੂੰ ਦੁਹਰਾਇਆ ਅਤੇ ਪ੍ਰਧਾਨ ਮੰਤਰੀ ਬਣੇ। ਇਸ ਦੇ ਨਾਲ ਹੀ ਉਹ ਕੰਜ਼ਰਵੇਟਿਵ ਲੀਡਰ ਵੀ ਰਹੇ ਹਨ। 1975 ਵਿੱਚ ਆਕਸਫੋਰਡ ਵਿਖੇ ਜਨਮੀ ਮੈਰੀ ਐਲਿਜ਼ਬੈੱਥ ਟ੍ਰਸ ਨੇ ਆਪਣੇ ਪਿਤਾ ਅਤੇ ਮਾਤਾ ਨੂੰ ‘ਖੱਬੇ ਪੱਖੀ’ ਦੱਸਿਆ ਹੈ। ਉਨ੍ਹਾਂ ਦੇ ਪਿਤਾ ਗਣਿਤ ਦੇ ਪ੍ਰੋਫੈਸਰ ਹਨ ਅਤੇ ਮਾਤਾ ਇੱਕ ਨਰਸ। ਆਪਣੀ ਜਵਾਨੀ ਵਿੱਚ ਉਨ੍ਹਾਂ ਦੀ ਮਾਤਾ ਨੇ ਸਰਕਾਰ ਦੇ ਪਰਮਾਣੂ ਸਮਝੌਤਿਆਂ ਦਾ ਵਿਰੋਧ ਕੀਤਾ ਸੀ ਅਤੇ ਇਸ ਦੇ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਵਿੱਚ ਵੀ ਹਿੱਸਾ ਲਿਆ ਸੀ। ਦਰਅਸਲ ਮਾਰਗ੍ਰੈਟ ਥੈਚਰ ਦੀ ਸਰਕਾਰ ਨੇ ਅਮਰੀਕੀ ਸਰਕਾਰ ਨੂੰ ਗ੍ਰੀਨਹਮ, ਲੰਡਨ ਵਿੱਚ ਅਮਰੀਕੀ ਪਰਮਾਣੂ ਵਾਰਹੈੱਡ ਦੀ ਇਜਾਜ਼ਤ ਦਿੱਤੀ ਸੀ।