Breaking News
Home / Punjab / ਜਾਣੋ ਇੰਗਲੈਂਡ ਤੋਂ ਲੈ ਕੇ ਭਾਰਤ ਤੱਕ ਸੋਸ਼ਲ ਮੀਡੀਆ ’ਤੇ ਛਾ ਈ ਹਰਲੀਨ ਕੌਰ ਦਿਉਲ ਬਾਰੇ

ਜਾਣੋ ਇੰਗਲੈਂਡ ਤੋਂ ਲੈ ਕੇ ਭਾਰਤ ਤੱਕ ਸੋਸ਼ਲ ਮੀਡੀਆ ’ਤੇ ਛਾ ਈ ਹਰਲੀਨ ਕੌਰ ਦਿਉਲ ਬਾਰੇ

ਇੰਗਲੈਂਡ ਖਿਲਾਫ਼ ਖੇਡੇ ਗਏ ਟੀ-20 ਮੈਚ ਵਿੱਚ ਭਾਰਤੀ ਕ੍ਰਿਕਟ ਖਿਡਾਰਨ ਹਰਲੀਨ ਦਿਉਲ ਵੱਲੋਂ ਲ ਪ ਕਿ ਆ ਗਿਆ ਕੈ ਚ ਇਸ ਸਮੇਂ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ।ਦੇਸ਼ ਦੇ ਪ੍ਰਧਾਨ ਮੰਤਰੀ, ਖੇਡ ਮੰਤਰੀ, ਪ੍ਰਿਯੰਕਾ ਗਾਂਧੀ ਤੋਂ ਲੈ ਕੇ ਕ੍ਰਿਕਟ ਜਗਤ ਨਾਲ ਜੁੜੇ ਲੋਕ ਇਸ ਕੈਚ ਦੀ ਤਾਰੀਫ ਕਰ ਰਹੇ ਹਨ।ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟਵੀਟ ਕਰਕੇ ਇਸ ਨੂੰ ਬਿਹਤਰੀਨ ਕੈਚ ਦੱਸਦਿਆਂ ਇਸ ਨੂੰ ”ਕੈ ਚ ਆਫ਼ ਦਾ ਯੀਅਰ” ਹੈ ਕਰਾਰ ਦਿੰਦਿਆਂ ਟਵੀਟ ਕੀਤਾ।ਹਾਲਾਂਕਿ ਭਾਰਤੀ ਟੀਮ ਇੰਗਲੈਂਡ ਤੋਂ ਪਹਿਲਾ ਟੀ-20 ਮੈਚ ਹਾਰ ਗਈ ਪਰ ਇਸ ਦੇ ਬਾਵਜੂਦ ਮੈਚ ਦੀ ਸ ਮਾ ਪ ਤੀ ਤੋਂ ਬਾਅਦ ਇੰਗਲੈਂਡ ਦੀ ਜਿੱਤ ਦੀ ਥਾਂ ਹਰਲੀਨ ਦਿਉਲ ਵੱਲੋਂ ਲਪਕੇ ਗਏ ਕੈਚ ਦੀ ਚਰਚਾ ਜ਼ਿਆਦਾ ਹੈ।


ਭਾਵੇਂ ਕਿ ਇਹ ਮੈਚ ਭਾਰਤ ਹਾਰ ਗਿਆ ਪਰ ਹਰਲੀਨ ਦੇ ਕੈਚ ਦੀ ਵੀਡੀਓ ਅਤੇ ਉਸ ਦੀ ਕੋਸ਼ਿਸ਼ ਵਾਇਰਲ ਹੋ ਗਈ।ਹਰਲੀਨ ਨੇ ਇਹ ਕੈਚ ਮੈਚ ਦੇ 19ਵੇਂ ਓਵਰ ਵਿੱਚ ਕੀਤਾ ਜਦੋਂ ਇੰਗਲੈਂਡ ਦੀ ਐਮੀ ਜੋਨਜ਼ ਨੇ ਭਾਰਤੀ ਗੇਂਦਬਾਜ਼ ਸ਼ਿਖ਼ਾ ਪਾਂਡੇ ਦੀ ਬਾਲ ‘ਤੇ ਸ਼ਾਟ ਮਾਰਿਆ।ਜਿਉਂ ਹੀ ਬਾਲ ਲਾਂ ਗ ਔਫ਼ ਵੱਲ ਗਈ ਹਰਲੀਨ ਨੇ ਪੂਰਾ ਤਾਣ ਲਗਾ ਕੇ ਉਸ ਨੂੰ ਦਬੋਚ ਲਿਆ।ਕੌਣ ਹਨ ਹਰਲੀਨ ਦਿਉਲ – ਹਰਲੀਨ ਦਿਉਲ ਦਾ ਸਬੰਧ ਪੰਜਾਬ ਦੇ ਮਾਲਵਾ ਖ਼ਿੱਤੇ ਨਾਲ ਹੈ। ਮੂਲ ਰੂਪ ਵਿੱਚ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਹਰਲੀਨ ਦਾ ਨਾਨਕਾ ਪਿੰਡ ਨੱਥੂ ਮਾਜਰਾ (ਸੰਗਰੂਰ)ਹੈ। ਬੇਸ਼ੱਕ ਹਰਲੀਨ ਕ੍ਰਿਕਟ ਵਿੱਚ ਹਿਮਾਚਲ ਪ੍ਰਦੇਸ਼ ਦੀ ਨੁਮਾਇੰਦਗੀ ਕਰਦੀ ਹੈ ਪਰ ਉਸ ਦੇ ਮਾਪੇ ਇਸ ਸਮੇਂ ਮੁਹਾਲੀ ਵਿਚ ਰਹਿੰਦੇ ਹਨ।ਹਰਲੀਨ ਦੇ ਪਿਤਾ ਬੀ. ਐਸ. ਦਿਉਲ ਪੇਸ਼ੇ ਤੋਂ ਕਾਰੋਬਾਰੀ ਹਨ ਅਤੇ ਮਾਤਾ ਚਰਨਜੀਤ ਕੌਰ ਦਿਉਲ ਪੰਜਾਬ ਸਰਕਾਰ ਦੀ ਨੌਕਰੀ ਵਿੱਚ ਹਨ।ਹਰਲੀਨ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਦੀ ਧੀ ਦਾ ਖੇਡਾਂ ਨਾਲ ਮੋਹ ਸੀ। ਅੱਜ ਉਹ ਜਿਸ ਵੀ ਮੁਕਾਮ ਉੱਤੇ ਹੈ, ਉਹ ਆਪਣੀ ਮਿਹਨਤ ਅਤੇ ਮੈਦਾਨ ਨਾਲ ਮੋਹ ਦੇ ਕਾਰਨ ਪਹੁੰਚੀ ਹੈ।

ਚਰਨਜੀਤ ਕੌਰ ਮੁਤਾਬਕ ਘਰ ਵਿਚ ਖੇਡਾਂ ਦੇ ਪ੍ਰਤੀ ਪਰਿਵਾਰ ਵਿਚ ਕਿਸੇ ਨੂੰ ਵੀ ਸ਼ੌਕ ਨਹੀਂ ਸੀ ਪਰ ਹਰਲੀਨ ਦਾ ਝੁਕਾਅ ਸ਼ੁਰੂ ਤੋਂ ਹੀ ਖੇਡਾਂ ਵੱਲ ਸੀ। ਚਰਨਜੀਤ ਕੌਰ ਮੁਤਾਬਕ ਹਰਲੀਨ ਨੂੰ ਘਰ ਵਿੱਚ ਹੈਰੀ ਦੇ ਨਾਮ ਨਾਲ ਜਾਣਿਆ ਹੈ ਅਤੇ ਜਦੋਂ ਉਹ ਚਾਰ ਸਾਲ ਦੀ ਸੀ ਤਾਂ ਉਹ ਮੁੰਡਿਆਂ ਨਾਲ ਫੁੱਟਬਾਲ ਖੇਡਦੀ ਸੀ। ਇਸ ਤੋਂ ਬਾਅਦ ਮੁਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਉਹ ਚਾਰ ਸਾਲ ਸਬੋਤਮ ਖਿਡਾਰੀ ਰਹੀ।ਫਿਰ ਉਸ ਦਾ ਝੁਕਾਅ ਕ੍ਰਿਕਟ ਵੱਲ ਹੋ ਗਿਆ ਅਤੇ ਉਸ ਨੇ ਸ਼ੁਰੂਆਤੀ ਕ੍ਰਿਕਟ ਮੁੰਡਿਆਂ ਨਾਲ ਖੇਡਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਜਦੋਂ ਸਕੂਲ ਦੀ ਕ੍ਰਿਕਟ ਟੀਮ ਬਣੀ ਤਾਂ ਹਰਲੀਨ ਨੂੰ ਉਸ ਸ਼ਾਮਲ ਕਰ ਲਿਆ ਗਿਆ। ਚਰਨਜੀਤ ਕੌਰ ਮੁਤਾਬਕ ਅੱਠ ਸਾਲ ਦੀ ਉਮਰ ਵਿਚ ਹਰਲੀਨ ਨੇ ਪਹਿਲਾਂ ਸੂਬ ਜੂਨੀਅਰ ਸਕੂਲ ਨੈਸ਼ਨਲ ਟੂਰਨਾਮੈਂਟ ਖੇਡਿਆ ਸੀ। ਇੱਕ ਸਾਲ ਬਾਅਦ ਉਸ ਨੂੰ ਪੰਜਾਬ ਦੀ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਇਸ ਤੋਂ ਬਾਅਦ ਉਹ ਆਪਣੇ ਖੇਡ ਨੂੰ ਨਿਖਾਰਨ ਦੇ ਲਈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਗਰਲਜ਼ ਕ੍ਰਿਕਟ ਐਕਡਮੀ ਵਿਚ ਚਲੇ ਗਈ, ਜਿਸ ਨਾਲ ਉਹ ਹੁਣ ਤੱਕ ਜੁੜੀ ਹੋਈ ਹੈ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: