Singapore: ਯੋਗਾ ਸਿਖਾਉਣ ਦੇ ਬਹਾਨੇ ਭਾਰਤੀ ਕਰਦਾ ਸੀ ਔਰਤਾਂ ਨਾਲ ਗਲਤ ਹਰਕਤਾਂ…

174

Singapore: ਯੋਗਾ ਸਿਖਾਉਣ ਦੇ ਬਹਾਨੇ ਰਾਜਪਾਲ ਨਾਮਕ ਭਾਰਤੀ ਕਰਦਾ ਸੀ ਔਰਤਾਂ ਨਾਲ ਗਲਤ ਹਰਕਤਾਂ…ਫਿਰ ਦੇਖੋ ਕੀ ਹੋਇਆ

ਸਿੰਗਾਪੁਰ- ਸਿੰਗਾਪੁਰ ‘ਚ ਇਕ ਭਾਰਤੀ ‘ਤੇ ਇਕ ਸਟੂਡੀਓ ‘ਚ ਯੋਗਾ ਸਿਖਾਉਣ ਦੌਰਾਨ 5 ਔਰਤਾਂ ਨਾਲ ਛੇ ੜ ਛਾ ੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ‘ਚੈਨਲ ਨਿਊਜ਼ ਏਸ਼ੀਆ’ ਦੀ ਖ਼ਬਰ ਮੁਤਾਬਕ ਪੀੜਤਾਂ ਦੀ ਪਛਾਣ ਦੀ ਰਾਖੀ ਕਰਦੇ ਹੋਏ ‘ਗੈ ਗ ਆਰਡਰ’ ਤਹਿਤ ਵਿਅਕਤੀ ਦਾ ਨਾਂ ਨਹੀਂ ਦੱਸਿਆ ਜਾ ਸਕਦਾ। ਉਸ ‘ਤੇ ਜੂਨ 2019 ਤੋਂ ਜੁਲਾਈ 2020 ਦਰਮਿਆਨ ਯੋਗਾ ਸਟੂਡੀਓ ਵਿਚ 24 ਤੋਂ 29 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਅਣਉਚਿਤ ਤਰੀਕੇ ਨਾਲ ਛੂਹਣ ਦਾ ਦੋਸ਼ ਹੈ।

ਪਹਿਲਾਂ ਦਿੱਤੇ ਪੁਲਿਸ ਬਿਆਨ ਦੇ ਅਨੁਸਾਰ, ਵਿਅਕਤੀ ਨੇ ਯੋਗਾ ਸਿਖਾਉਂਦੇ ਸਮੇਂ ਪੀੜਤਾਂ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਕੀਤਾ ਸੀ। ਮੁਲਜ਼ਮ ਨੇ ਜ਼ਿਲ੍ਹਾ ਅਦਾਲਤ ਨੂੰ ਦੱਸਿਆ ਕਿ ਸਿੰਗਾਪੁਰ ਦਾ ਇੱਕ ਦੋਸਤ ਉਸ ਨੂੰ ਜ਼ਮਾਨਤ ਦੇਵੇਗਾ ਅਤੇ ਉਹ ਵਕੀਲ ਰਾਹੀਂ ਕੇਸ ਦਾਇਰ ਕਰੇਗਾ।

ਦੋਸ਼ੀ ਵੀਡੀਓ ਲਿੰਕ ਰਾਹੀਂ ਅਦਾਲਤ ‘ਚ ਪੇਸ਼ ਹੋਇਆ ਅਤੇ ਉਸ ਨੂੰ 15,000 ਸਿੰਗਾਪੁਰ ਡਾਲਰ ‘ਤੇ ਜ਼ਮਾਨਤ ਮਿਲ ਗਈ। ਮਾਮਲੇ ਦੀ ਸੁਣਵਾਈ 14 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸਿੰਗਾਪੁਰ ਵਿੱਚ, ਛੇੜਛਾੜ ਲਈ ਦੋ ਸਾਲ ਤੱਕ ਦੀ ਕੈਦ, ਜੁਰਮਾਨਾ, ਗੰਨੇ ਦੀ ਕੁੱਟ, ਜਾਂ ਕੋਈ ਦੋ ਸਜ਼ਾਵਾਂ ਹੋ ਸਕਦੀਆਂ ਹਨ। (ਏਜੰਸੀ ਇੰਪੁੱਟ)