‘ਸੰਸਦ ਹਿੰਦੁਤਵ ਦੀ ਬਣ ਕੇ ਰਹਿ ਗਈ ਹੈ, ਸਿੱਖਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ’ – MP ਸਿਮਰਨਜੀਤ ਸਿੰਘ ਮਾਨ

276

ਮਹਿਰਾਜ ਰੈਲੀ ਤੋਂ ਲੱਖਾ ਸਿਧਾਣਾ ਦੇ ਹੱਕ ‘ਚ ਗਰਜੇ MP ਸਿਮਰਨਜੀਤ ਸਿੰਘ ਮਾਨ ਸਰਕਾਰਾਂ ਨੂੰ ਹੋ ਗਏ ਸਿੱਧੇ ਕਿਉਂ ਕਿਹਾ ‘ਹੁਣ ਪੰਚਾਇਤਾਂ ਦੇ ਪੱਲੇ ਕੱਖ ਨਹੀਂ ਰਹਿਣਾ’ ?
#SimranjitSinghMann #LakhaSidhana #MehrajRally #PunjabYouth

ਲੱਖਾ ਸਿਧਾਣਾ ਖ਼ਿਲਾਫ਼ ਤਰਨਤਾਰਨ ਪੁਲਿਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਦੇ ਵਿਰੋਧ ਵਿੱਚ ਬਠਿੰਡਾ ’ਚ ਜਨਤਕ ਇਕੱਠ ਕੀਤਾ ਗਿਆ।ਲੱਖਾ ਸਿਧਾਣਾ ’ਤੇ ਤਰਨਤਾਰਨ ਪੁਲਿਸ ਨੇ ਰੰਗਦਾਰੀ ਅਤੇ ਨਸ਼ਿਆਂ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ।ਹਾਲਾਂਕਿ ਪੰਜਾਬ ਪੁਲਿਸ ਨੇ ਲੱਖਾ ਸਿਧਾਣਾ ਖ਼ਿਲਾਫ਼ ਦਰਜ ਕੀਤਾ ਮਾਮਲਾ ਵਾਪਸ ਲੈ ਲਿਆ ਹੈ।ਲੱਖਾ ਸਿਧਾਣਾ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਨਾ ਫੜਨ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ।ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਇਸ ਇਕੱਠ ’ਚ ਸ਼ਾਮਿਲ ਹੋਏ। ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਕਈ ਸਵਾਲ ਖੜੇ ਕੀਤੇ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮਹਿਰਾਜ ਰੈਲੀ ਤੋਂ ਲੱਖਾ ਸਿਧਾਨਾ ਦੇ ਹੱਕ ‘ਚ ਆਵਾਜ ਬੁਲੰਧ ਕੀਤੀ। ਉਨ੍ਹਾਂ ਪੰਜਾਬ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਤਰਨਤਾਰਨ ਦੀ ਪੁਲਿਸ ਵੱਲੋਂ ਲੱਖਾ ਸਿਧਾਨਾ ‘ਤੇ ਜੋ ਕੇਸ ਬਣਾਏ ਗਏ ਉਹ ਬੇਤੁੱਕੇ ਤੇ ਝੂਠੇ ਹਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮਹਿਰਾਜ ਰੈਲੀ ਤੋਂ ਲੱਖਾ ਸਿਧਾਨਾ ਦੇ ਹੱਕ ‘ਚ ਆਵਾਜ ਬੁਲੰਧ ਕੀਤੀ। ਉਨ੍ਹਾਂ ਪੰਜਾਬ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਤਰਨਤਾਰਨ ਦੀ ਪੁਲਿਸ ਵੱਲੋਂ ਲੱਖਾ ਸਿਧਾਨਾ ‘ਤੇ ਜੋ ਕੇਸ ਬਣਾਏ ਗਏ ਉਹ ਬੇਤੁੱਕੇ ਤੇ ਝੂਠੇ ਹਨ।

ਮੈਂ ਲੱਖੇ ਨੂੰ ਕਾਫੀ ਸਮੇਂ ਤੋਂ ਜਾਣਦਾ ਹਾਂ ਇਹ ਸਿਰਫ ਸਮਾਜ਼ਿਕ ਕੰਮ ਕਰਦਾ ਹੈ ਤੇ ਪੰਜਾਬੀ ਬੋਲੀ ਨੂੰ ਗੁਰਮੁੱਖੀ ‘ਚ ਲਾਗੂ ਕਰਵਾਉਣ ਦਾ ਵੀ ਇਹ ਕੰਮ ਕਰ ਰਿਹਾ ਹੈ। ਇਹ ਸਾਡੇ ਪੰਜਾਬ ਦੇ ਵਿਰਸ਼ੇ ਨੂੰ ਨਾਲ ਲੈ ਕੇ ਚੱਲ ਰਿਹਾ ਹੈ। ਲੱਖੇ ਨੇ ਕਦੇ ਵੀ ਕੋਈ ਗੈਰਕਾਨੂੰਨੀ ਗੱਲ ਨਹੀਂ ਕੀਤੀ ਪਰ ਇਹ ਜੋ ਇਲਜ਼ਾਮ ਲੱਖੇ ‘ਤੇ ਲੱਗੇ ਹਨ ਕਿ ਪਾਕਿਸਤਾਨ ਤੋਂ ਲੱਖੇ ਨੂੰ ਅਸਲਾ ਤੇ ਨਸ਼ੇ ਆਉਂਦੇ ਹਨ, ਇਹ ਬਿਲਕੁੱਲ ਝੂਠ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਇਨ੍ਹਾਂ ਝੂਠੇ ਪਰਚਿਆਂ ਦੇ ਡਰੋਂ ਹੀ ਬਾਹਰ ਦੀ ਧਰਤੀ ਵੱਲ ਹਿਜਰਤ ਕਰਨਾ ਪਸੰਦ ਕਰਦੇ ਹਨ। ਉਹ ਨਹੀਂ ਚਾਹੁੰਦੇ ਕੀ ਉਨ੍ਹਾਂ ‘ਤੇ ਨਾਜ਼ਾਇਜ਼ ਪਰਚੇ ਹੋਣ ਤੇ ਉਨ੍ਹਾਂ ਦੀ ਜ਼ਿੰਦਗੀ ਖਰਾਬ ਹੋ ਜਾਵੇ।

ਉਨ੍ਹਾਂ ਕਿਹਾ ਕਿ ਸਾਨੂੰ ਹਿੰਦੂ ਤੇ ਮੁਸਲਮਾਨਾਂ ਵਾਂਗ ਬਾਦਸ਼ਾਹਤ ਮਿਲਣੀ ਚਾਹੀਦੀ ਹੈ। ਜਿਵੇਂ ਕੀ ਇੰਡੀਆਂ ‘ਚ ਹਿੰਦੂ ਧਰਮ ਕੋਲ ਹੈ ਤੇ ਪਾਕਿ ‘ਚ ਮੁਸਲਮਾਨਾਂ ਕੋਲ ਸਾਨੂੰ ਵੀ ਆਪਣਾ ਰਾਜ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਬੜ੍ਹੇ ਚਾਵਾਂ ਨਾਲ ਮੈਂਬਰ ਪਾਰਲੀਆਮੈਂਟ ਬਣਾਇਆ ਹੈ ਤੇ ਮੈਂ ਵੀ ਪਾਰਲੀਆਮੈਂਟ ‘ਚ ਆਪਣੀ ਪੂਰੀ ਹਾਜ਼ਰੀ ਲਗਾਈ ਹੈ ਪਰ ਮੈਨੂੰ ਉਨ੍ਹਾਂ ਨੇ ਬੋਲਣ ਦੀ ਇਜ਼ਾਜਤ ਨਹੀਂ ਦਿੱਤੀ। ਉਨ੍ਹਾਂ ਕਿ ਅੱਜ ਦੇ ਯੁੱਗ ‘ਚ ਬੋਲਣ ਦੀ ਇਜ਼ਾਜਤ ਸਿਰਫ ਵੱਧ ਗਿਣਤੀ ਲੋਕਾਂ ਨੂੰ ਹੀ ਹੈ।