Breaking News
Home / Sikh News / ਬਰਜਿੰਦਰ ਸਿੰਘ ਪ੍ਰਵਾਨਾ ਗ੍ਰਿਫਤਾਰ, ਸਵਾਲਾਂ ਦੇ ਘੇਰੇ ‘ਚ ਪੁਲਿਸ

ਬਰਜਿੰਦਰ ਸਿੰਘ ਪ੍ਰਵਾਨਾ ਗ੍ਰਿਫਤਾਰ, ਸਵਾਲਾਂ ਦੇ ਘੇਰੇ ‘ਚ ਪੁਲਿਸ

ਦਮਦਮੀ ਟਕਸਾਲ ਮੁਖੀ ਜਥਾ ਰਾਜਪੁਰਾ ਭਾਈ ਬਰਜਿੰਦਰ ਸਿੰਘ ਪਰਵਾਨਾ ਨੂੰ ਮੁਹਾਲੀ ਪੁਲੀਸ ਵੱਲੋਂ ਰਸਤੇ ਵਿੱਚ ਗ੍ਰਿਫ਼ਤਾਰ ਕਰ ਲਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਭਾਈ ਜਸਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਕੱਲ੍ਹ ਭਾਈ ਬਰਜਿੰਦਰ ਸਿੰਘ ਪਰਵਾਨਾ ਕਿਸੇ ਕੰਮ ਲਈ ਮੁਹਾਲੀ ਗਏ ਹੋਏ ਸਨ ।

ਬਲੌਂਗੀ ਪੁਲੀਸ ਵੱਲੋਂ ਉਨ੍ਹਾਂ ਨੂੰ ਉਥੋਂ ਹੀ ਫੜ ਲਿਆ ਪ੍ਰੰਤੂ ਹੱਦ ਤਾਂ ਇਸ ਗੱਲ ਦੀ ਹੈ ਕਿ ਥਾਣੇ ਵੱਲੋਂ ਐੱਫਆਈਆਰ ਦਰਜ ਕਰਨ ਤੋਂ ਬਾਅਦ ਵੀ ਇਹ ਨਹੀਂ ਦੱਸਿਆ ਕਿ ਭਾਈ ਪਰਵਾਨਾ ਨੂੰ ਕਿਸ ਜੁਰਮ ਵਿਚ ਫੜਿਆ ਹੈ ਅਤੇ ਕਿਹੜੇ ਥਾਣੇ ਵਿਚ ਉਨ੍ਹਾਂ ਨੂੰ ਰੱਖਿਆ ਗਿਆ ਹੈ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਮੋਹਾਲੀ ਪੁਲੀਸ ਦੀ ਟੀਮ ਸਮੇਤ ਡੀ .ਐੱਸ. ਪੀ ਅਤੇ ਲੇਡੀ ਪੁਲੀਸ ਭਾਈ ਬਰਜਿੰਦਰ ਸਿੰਘ ਦੇ ਘਰ ਰਾਜਪੁਰਾ ਵਿਖੇ ਪਹੁੰਚੀ। ਜਿਨ੍ਹਾਂ ਵੱਲੋਂ ਤਕਰੀਬਨ ਤਿੰਨ ਘੰਟੇ ਘਰ ਦੀ ਤਲਾਸ਼ੀ ਕੀਤੀ ਗਈ ਪ੍ਰੰਤੂ ਉਨ੍ਹਾਂ ਨੇ ਵੀ ਇਹ ਗੱਲ ਸਾਫ ਨਹੀਂ ਕੀਤੀ ਕਿ ਕਿਸ ਗੱਲ ਕਰਕੇ ਭਾਈ ਬਰਜਿੰਦਰ ਸਿੰਘ ਪਰਵਾਨਾ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ।

ਭਾਈ ਬਰਜਿੰਦਰ ਸਿੰਘ ਪਰਵਾਨਾ ਦੇ ਸਮਰਥਕਾਂ ਨੂੰ ਜਦੋਂ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਆਪਣੇ ਨਾਲ ਐਡਵੋਕੇਟ ਲੈ ਕੇ ਥਾਣਾ ਬਲੌਂਗੀ ਪਹੁੰਚੇ , ਜਿੱਥੇ ਰਾਤ ਸਮੇਂ ਥਾਣਾ ਬਲੌਂਗੀ ਦੀ ਪੁਲਸ ਵੱਲੋਂ ਵਕੀਲ ਤੱਕ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਤਾਂ ਫੇਸਬੁੱਕ ਪੋਸਟ ਤੇ ਇਸ ਗੱਲ ਦੀ ਘਟਨਾ ਬਾਰੇ ਪੋਸਟ ਪਾਈ ਗਈ ਜਿਸ ਤੋਂ ਬਾਅਦ ਭਾਈ ਬਰਜਿੰਦਰ ਸਿੰਘ ਪਰਵਾਨਾ ਦੇ ਸਮਰਥਕ ਵੱਡੀ ਤਾਦਾਦ ਵਿਚ ਥਾਣਾ ਬਲੌਂਗੀ ਦੇ ਅੱਗੇ ਪਹੁੰਚੇ ।

ਇਸ ਮਾਮਲੇ ਬਾਰੇ ਜਦੋਂ ਥਾਣਾ ਬਲੌਂਗੀ ਦੇ ਐੱਸ. ਐੱਚ. ਓ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਦੱਸ ਸਕਦਾ ਮੁਕੱਦਮਾ ਮੇਰੇ ਥਾਣੇ ਵਿੱਚ ਦਰਜ ਹੈ ਅਤੇ ਉਨ੍ਹਾਂ ਦਾ ਵਹੀਕਲ ਮੇਰੇ ਥਾਣੇ ਵਿੱਚ ਹੈ ਪ੍ਰੰਤੂ ਭਾਈ ਪਰਵਾਨਾ ਇੱਥੇ ਨਹੀਂ ਹਨ । ਉਨ੍ਹਾਂ ਨੂੰ ਬਾਅਦ ਦੁਪਹਿਰ ਖਰੜ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਬਾਕੀ ਤੁਸੀਂ ਉੱਚ ਅਫ਼ਸਰਾਂ ਨਾਲ ਗੱਲ ਕਰਕੇ ਉਨ੍ਹਾਂ ਤੋਂ ਇਸ ਬਾਰੇ ਪਤਾ ਲੈ ਸਕਦੇ ਹੋ ।

About admin

Check Also

ਢੱਡਰੀਆਂਵਾਲੇ ਦੇ ਪ੍ਰਚਾਰ ਦਾ ਅਸਰ

ਜਿਹੜੇ ਗਿਆਨ ਦੀ ਭਾਈ ਸਾਬ੍ਹ ਗੱਲ ਕਰ ਰਹੇ ਨੇ ਇਹ ਮਾਨਸਿਕ ਬੁੱਧੀ ਚੋਂ ਉਪਜਦਾ ਜਿਹੋ …

%d bloggers like this: