Breaking News
Home / Punjab / ਮੇਰੇ ਪਿਤਾ ਨੂੰ ਖਾਲਿਸਤਾਨੀਆਂ ਨੇ ਨਹੀਂ ਮਾ ਰਿ ਆ , ਖਾਲਿਸਤਾਨ ਦਾ ਮਤਲਬ ਖਾਲਸ ਪਿਉਰ – ਸੋਨੀਆ ਮਾਨ

ਮੇਰੇ ਪਿਤਾ ਨੂੰ ਖਾਲਿਸਤਾਨੀਆਂ ਨੇ ਨਹੀਂ ਮਾ ਰਿ ਆ , ਖਾਲਿਸਤਾਨ ਦਾ ਮਤਲਬ ਖਾਲਸ ਪਿਉਰ – ਸੋਨੀਆ ਮਾਨ

ਮੇਰੇ ਪਿਤਾ ਨੂੰ ਖਾਲਿਸਤਾਨੀਆਂ ਨੇ ਨਹੀਂ ਮਾ ਰਿ ਆ , ਖਾਲਿਸਤਾਨ ਦਾ ਮਤਲਬ ਖਾਲਸ ਪਿਉਰ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਖਾਲਿਸਤਾਨ ਸੀ, ਸੰਤ ਔਰਤਾਂ ਦੀ ਇੱਜ਼ਤ ਕਰਦੇ ਸਨ – ਸੋਨੀਆ ਮਾਨ

ਕਾਮਰੇਡਾਂ ਦੀ ਕੀਤੀ ਕਰਾਈ ਤੇ ਪਾਣੀ ਫੇਰਤਾ ਕਾਮਰੇਡਣੀ ਨੇ….. ਕਾਮਰੇਡਾਂ ਨੇ ਪਹਿਲਾਂ ਸਰਕਾਰ ਨਾਲ ਰਲਕੇ ਸਿੱਖ ਮਰਵਾਏ ਤੇ ਫ਼ਿਰ ਖਾੜਕੂਆਂ ਨੂੰ ਬਦਨਾਮ ਕਰਨ ਚ ਕੋਈ ਕਸਰ ਨਹੀਂ ਛੱਡੀ…. ਪਰ ਹੁਣ ਸੋਨੀਆ ਮਾਨ ਨੂੰ ਕੁਛ ਕਹਾਣੀ ਸਮਝ ਆ ਰਹੀ ਆ ਲਗਦਾ….. ਦੇਖੋ ਸ਼ਾਇਦ ਕਾਮਰੇਡਾਂ ਦੀਆਂ ਅੱਖਾਂ ਖੁੱਲ੍ਹਣ ਲੱਗ ਜਾਣ….

ਸੋਨੀਆ ਮਾਨ ਜੋ ਬੋਲ ਰਹੀ ਹੈ ਉਹ ਸੱਚ ਹੈ। ਇਹ ਸੱਚ ਕਿਸੇ ਕਿਤਾਬ, ਰਸਾਲੇ ਜਾਂ ਕਾਮਰੇਡਾਂ ਦੇ ਭਾਸ਼ਣਾਂ ਚੋੰ ਨਹੀੰ ਲੱਭਦਾ। ਇਹ ਸੱਚ ਖੋਜਿਆ ਜਾਂਦਾ ਹੈ। ਗੁਰੂ ਕੀਆਂ ਸੰਗਤਾਂ ਚੋਂ, ਸਧਾਰਨ ਲੋਕਾਂ ਚੋਂ, ਜੱਟਾਂ ਬੂਟਾਂ ਚੋਂ, ਮਜਦੂਰਾਂ ਹਾਲ਼ੀਆਂ ਪਾਲ਼ੀਆਂ ਚੋਂ। ਪੰਜਾਬ ਦੇ ਹਜਾਰਾਂ ਨੌਜਵਾਨਾਂ ਵਾਂਗੂ ਸੋਨੀਆ ਮਾਨ ਨੇ ਵੀ ਇਕ ਸੱਚ ਖੋਜ ਲਿਆ ਹੈ। ਇਹ ਸੱਚ ਭਾਰਤ ਦੇ ਰਾਸ਼ਟਰਵਾਦੀ ਪੱਤਰਕਾਰ ਦੀ ਹਿੱਕ ‘ਚ ਵੱਜਾ। ਉਹਦਾ ਖਾਲਿਸਤਾਨ ਨਾਲ ਨਫਰਤ ਦਾ ਸਾਰਾ ਬ੍ਰਿਤਾਤ ਭੰਨ ਦਿੱਤਾ।

ਅਸੀਂ ਕਿਸਾਨ ਯੂਨੀਅਨਾਂ ਦੇ ਲੀਡਰਾਂ ਤੋੰ ਆਸ ਕਰਦੇ ਸੀ ਕਿ ਉਹ ਆਪਣੇ ਤਜਰਬੇ ਨਾਲ ਭਾਰਤੀ ਮੀਡੀਏ ਨੂੰ ਇਉੰ ਟੱਕਰ ਦੇ। ਪਰ ਓਹ ਹਮੇਸ਼ਾਂ ਮਾੜੀ ਧਿਰ ਵਾਂਗ ਲਿਫ ਜਾਂਦੇ ਰਹੇ। ਆਪਣੇ ਲੋਕਾਂ ਦਾ ਕਸੂਰ ਕੱਢਣ ਲੱਗ ਜਾਂਦੇ, ਤੇ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਕਿਸਾਨ ਧਰਨਾ ਆਪਣੇ ਸਿਖਰ ਤੋਂ ਮੁੜ ਮਹਿਜ਼ ਇੱਕ ਹੈਸ਼ਟੈਗ ਧਰਨਾ ਬਣਕੇ ਰਹਿ ਗਿਆ।

ਸੋਨੀਆ ਮਾਨ ਵੀ ਹੁਣ ਤੱਕ ਸੁਣੀਆਂ ਸੁਣਾਈਆਂ ਗੱਲਾਂ ਕਰਦੀ ਰਹੀ, ਪਰ ਸੱਚ ਚੰਦਨ ਦੀ ਮਹਿਕ ਵਰਗਾ ਹੁੰਦਾ, ਲੁਕਦਾ ਨਹੀੰ। ਅੱਜ ਸੱਚ ਉਸਦੀ ਜੁਬਾਨ ਤੇ ਹੈ। ਸੋਨੀਆ ਮਾਨ ਦਾ ਇਹ ਬਿਆਨ ਸਿੱਖੀ ਦੇ ਨਿਸ਼ਾਨਾਂ ਤੇ ਜੈਕਾਰਿਆਂ ਨੂੰ ਨਫਰਤ ਕਰਨੀ ਸਿਖਾਉਣ ਵਾਲਿਆਂ ਦੇ ਮੂੰਹ ਤੇ ਚਪੇੜ ਹੈ।

#ਮਹਿਕਮਾ_ਪੰਜਾਬੀ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: