Breaking News
Home / National / IPS ਅਧਿਕਾਰੀ ਖ਼ਿਲਾਫ ਦੇਸ਼ ਧ੍ਰੋਹ ਅਤੇ ਸਰਕਾਰ ਖਿਲਾਫ ਸਾਜਿਸ਼ ਰਚਣ ਦਾ ਮੁਕੱਦਮਾ ਦਰਜ

IPS ਅਧਿਕਾਰੀ ਖ਼ਿਲਾਫ ਦੇਸ਼ ਧ੍ਰੋਹ ਅਤੇ ਸਰਕਾਰ ਖਿਲਾਫ ਸਾਜਿਸ਼ ਰਚਣ ਦਾ ਮੁਕੱਦਮਾ ਦਰਜ

ਰਾਏਪੁਰ: ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ACB) ਦੇ ਛਾਪੇ ਤੋਂ ਬਾਅਦ ਛੱਤੀਸਗੜ੍ਹ (Chhattisgarh) ਦੀ ਪੁਲਿਸ ਨੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਜੀ. ਪੀ. ਸਿੰਘ (G.P. Singh), 1994 ਬੈਚ ਦੇ ਆਈਪੀਐਸ ਅਧਿਕਾਰੀ (IPS Officer) ਨੂੰ, “ਦੇਸ਼ ਧ੍ਰੋਹ ਅਤੇ ਦੁ ਸ਼ ਮ ਣੀ ਨੂੰ ਉਤਸ਼ਾਹਤ ਕਰਨ” ਦੇ ਦੋਸ਼ ਹੇਠ ਮੁਅੱਤਲ (Suspend) ਕਰ ਦਿੱਤਾ ਹੈ। ਛੱਤੀਸਗੜ ਵਿੱਚ ਹੀ ਨਹੀਂ ਦੇਸ਼ ਵਿਚ ਇਹ ਪਹਿਲੀ ਵਾਰ ਹੋਇਆ ਕਿ ਇੱਕ ਆਈਪੀਐਸ ਅਧਿਕਾਰੀ ਉੱਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।

ਮੁੱਖ ਮੰਤਰੀ ਭੁਪੇਸ਼ ਬਘੇਲ (CM Bhupesh Baghel) ਨੇ ਕਿਹਾ ਕਿ ਤਲਾਸ਼ੀ ਦੌਰਾਨ ਜ਼ਬਤ ਕੀਤੇ ਗਏ ਕੁਝ ਕਾਗਜ਼ਾਂ ਦੇ ਅਧਾਰ ‘ਤੇ ਉਸ ਖਿਲਾਫ ਕਾਰਵਾਈ ਕੀਤੀ ਗਈ ਅਤੇ ਇਕ ਮੰਤਰੀ ਨੇ “ਸਰਕਾਰ ਨੂੰ ਅਸਥਿਰ ਕਰਨ ਦੀ ਸਾਜਿਸ਼” ਦਾ ਇਸ਼ਾਰਾ ਵੀ ਕੀਤਾ। ਉਸ ਤੋਂ ਬਾਅਦ ਸਿੰਘ ਨੇ ਹਾਈ ਕੋਰਟ ਵਿੱਚ ਪਹੁੰਚ ਕੀਤੀ ਸੀ ਅਤੇ ਦੋਸ਼ ਲਾਇਆ ਸੀ ਕਿ ਉਸ ਨੂੰ ਪੀ ੜ ਤ ਬਣਾਇਆ ਜਾ ਰਿਹਾ ਹੈ ਅਤੇ ਸੀਬੀਆਈ (CBI) ਵਰਗੀ ਇੱਕ ਸੁਤੰਤਰ ਏਜੰਸੀ ਦੁਆਰਾ ਉਸ ਵਿਰੁੱਧ ਦੇਸ਼ ਧ੍ਰੋਹ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਇਹ ਐਫਆਈਆਰ (FIR) ਰਾਏਪੁਰ ਕੋਤਵਾਲੀ ਥਾਣੇ ਵਿਚ ਵੀਰਵਾਰ ਅੱਧੀ ਰਾਤ ਨੂੰ ਦੇਸ਼ ਧ੍ਰੋਹ ਲਈ ਆਈਪੀਸੀ ਦੀ ਧਾਰਾ 124 ਏ ਅਤੇ ਦੁਸ਼ਮਣੀ ਨੂੰ ਉਤਸ਼ਾਹਤ ਕਰਨ ਲਈ 153 ਏ ਅਧੀਨ ਦਰਜ ਕੀਤੀ ਗਈ ਸੀ। ਪੁਲਿਸ ਨੇ ਇਸ ਦੇ ਨਾਗਰਿਕ ਪੋਰਟਲ ‘ਤੇ ਐਫਆਈਆਰ ਜਨਤਕ ਨਹੀਂ ਕੀਤੀ, ਇਹ ਕਹਿੰਦਿਆਂ ਕਿ ਇਹ ਇਕ ਸੰਵੇਦਨਸ਼ੀਲ ਮਾਮਲਾ ਹੈ।

ਸ਼ੁੱਕਰਵਾਰ ਨੂੰ ਸੀਐਮ ਬਘੇਲ ਨੇ ਹਾਲਾਤਾਂ ਬਾਰੇ ਰਾਏਪੁਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਏਸੀਬੀ ਦੁਆਰਾ ਮੁਅੱਤਲ ਅਧਿਕਾਰੀ ਦੀ ਰਿਹਾਇਸ਼ ਅਤੇ ਹੋਰ ਥਾਵਾਂ ’ਤੇ ਛਾਪੇਮਾਰੀ ਦੌਰਾਨ ਅਸਾਧਾਰਣ ਜਾਇਦਾਦ ਨੂੰ ਲੈ ਕੇ ਜ਼ਬਤ ਕੀਤੇ ਕੁਝ ਦਸਤਾਵੇਜ਼ਾਂ ਦੇ ਅਧਾਰ ’ਤੇ ਸੀਨੀਅਰ ਆਈਪੀਐਸ ਅਧਿਕਾਰੀ ਖ਼ਿਲਾਫ਼ ਦੇਸ਼ ਧ੍ਰੋਹ ਦੀ ਐਫਆਈਆਰ ਦਰਜ ਕੀਤੀ ਗਈ ਸੀ। ਇਹ ਤਲਾਸ਼ੀ 1 ਤੋਂ 3 ਜੁਲਾਈ ਤੱਕ ਕੀਤੀ ਗਈ ਸੀ, ਜਿਸ ਤੋਂ ਬਾਅਦ ਏਸੀਬੀ ਨੇ ਇਕ ਬਿਆਨ ਜਾਰੀ ਕੀਤਾ ਕਿ ਕਈ ਦਸਤਾਵੇਜ਼ਾਂ ਸਮੇਤ 10 ਕਰੋੜ ਰੁਪਏ ਅਤੇ 16 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ।

ਆਈਪੀਐਸ ਅਧਿਕਾਰੀ ਜ਼ਮਾਨਤ ਲਈ ਰਾਏਪੁਰ ਦੀ ਹੇਠਲੀ ਅਦਾਲਤ ਵਿਚ ਪਹੁੰਚੇ ਸਨ। ਉਨ੍ਹਾਂ ਤੁਰੰਤ ਸੁਣਵਾਈ ਦੀ ਮੰਗ ਕਰਦਿਆਂ ਦੁਪਹਿਰ ਨੂੰ ਹਾਈ ਕੋਰਟ ਵਿੱਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ। ਉਨ੍ਹਾਂ ਕਿਹਾ ਕਿ ਉਸਦੇ ਖਿਲਾਫ ਕਾਰਵਾਈ ਕਰ “ਪੱਖਪਾਤ ਕੀਤਾ ਗਿਆ ਸੀ ਅਤੇ ਉਸਨੂੰ ਫਸਾਉਣਾ ਦੀ ਕੋਸ਼ਿਸ਼ ਕੀਤੀ ਗਈ।” ਰਾਜ ਦੇ ਖੁਰਾਕ ਮੰਤਰੀ ਅਮਰਜੀਤ ਸਿੰਘ ਭਗਤ ਨੇ ਕਿਹਾ, “ਇਹ ਜਾਪਦਾ ਹੈ ਕਿ ਸਰਕਾਰ ਨੂੰ ਅਸਥਿਰ ਕਰਨ ਦੀ ਇੱਕ ਵੱਡੀ ਸਾਜਿਸ਼ ਰੱਚੀ ਗਈ ਸੀ। ਸ਼ਾਇਦ ਇਸ ਵਿਚ ਹੋਰ ਲੋਕ ਵੀ ਸ਼ਾਮਲ ਹੋਣ। ਇਹ ਜਾਂਚ ਦਾ ਵਿਸ਼ਾ ਹੈ।”

About admin

Check Also

ਤਾਲਿਬਾਨ ਦੀ ਭਾਰਤ ਨੂੰ ਖੁੱਲ੍ਹੀ ਚਿਤਾਵਨੀ- ‘ਅਫਗਾਨਿਸਤਾਨ ਵਿਚ ਫੌਜ ਭੇਜੀ ਤਾਂ ਚੰਗਾ ਨਹੀਂ ਹੋਵੇਗਾ’

ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਆਪਣਾ ਦਾਇਰਾ ਵਧਾ ਰਹੇ ਤਾਲਿਬਾਨ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ। …

%d bloggers like this: