‘ਪੰਜਾਬ ਸਰਕਾਰ ਗਰਬਾ ਕਰ ਰਹੀ ਹੈ ਤੇ ਗੈਂਸਗਸਟ ਭੱਜ ਰਹੇ ਹਨ’- ਵਿਰੋਧੀਆਂ ਨੇ ਘੇਰੀ ਮਾਨ ਸਰਕਾਰ

277

29 ਸਾਲਾ ਦੀਪਕ ਟੀਨੂੰ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ। ਉਸ ਉੱਪਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਕਈ ਦਰਜਨ ਅਪਰਾਧਿਕ ਮਾਮਲੇ ਦਰਜ ਹਨ।ਟੀਨੂੰ ਖ਼ਿਲਾਫ਼ ਹੁਣ ਤੱਕ ਕੁੱਲ 34 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਆਈਪੀਸੀ ਦੀ ਧਾਰਾ 302 (ਕਤਲ) ਅਧੀਨ 10 ਅਤੇ ਇਰਾਦਾ ਕਤਲ ਦੀ ਧਾਰਾ 307 ਅਧੀਨ 14 ਮਾਮਲਿਆਂ ਤੋਂ ਇਲਾਵਾ 10 ਹੋਰ ਮਾਮਲੇ ਵੀ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।ਦੀਪਕ ਟੀਨੂੰ ਖ਼ਿਲਾਫ਼ ਪਹਿਲਾ ਮਾਮਲਾ ਦਿੱਲੀ ਵਿੱਚ ਦਰਜ ਕੀਤਾ ਗਿਆ ਸੀ, ਜਦੋਂ ਉਸ ਦਾ ਨਾਂ ਉੱਥੇ ਹੋਈ ਇੱਕ ਗੋਲੀਬਾਰੀ ਵਿੱਚ ਸਾਹਮਣੇ ਆਇਆ ਸੀ।15 ਜੁਲਾਈ 2017 ਦੌਰਾਨ ਕੋਟਕਪੁਰਾ ਵਿੱਚ ਹੋਏ ਲਵੀ ਦਿਓਰਾ ਕਤਲ ਮਾਮਲੇ ਦੇ ਪੰਜ ਮੁਲਜ਼ਮਾਂ ਵਿੱਚ ਇੱਕ ਟੀਨੂੰ ਵੀ ਨਾਮਜ਼ਦ ਕੀਤਾ ਗਿਆ ਸੀ।

ਕਾਂਗਰਸੀ ਆਗੂ ਪਰਗਟ ਸਿੰਘ ਨੇ ਲਿਖਿਆ ਹੈ,”ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਫੜਿਆ ਗੈਂਗਸਟ ਦੀਪਕ ਮਾਨਸਾ ਪੁਲਿਸ ਦੀ ਹਿਰਾਸਤ ਤੋਂ ਪਿਛਲ ਰਾਤੀਂ ਭੱਜ ਗਿਆ ਹੈ। ਇਹ ਪੰਜਾਬ ਪੁਲਿਸ ਦਾ ਅਕਸ ਖ਼ਰਾਬ ਕਰ ਰਿਹਾ ਹੈ ਅਤੇ ਇਸੇ ਦੌਰਾਨ ਪੰਜਾਬ ਦੇ ਬੇਫਿਕਰ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਵਿੱਚ ਗਰਬਾ ਕਰ ਰਹੇ ਹਨ।”

ਇਸੇ ਤਰ੍ਹਾਂ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਗੁਜਰਾਤ ਵਿੱਚ ਗਰਬਾ ਕਰ ਰਹੇ ਹਨ ਤਾਂ ਦੀਪਕ ਸਿੱਧੂ ਮੂਸੇਵਾਲਾ ਦਾ ਕਾਤਲ ਦੀਪਕ ਟੀਨੂੰ ਪੁਲਿਸ ਹਿਰਾਸਤ ਵਿੱਚੋਂ ਭੱਜ ਗਿਆ ਹੈ।

”ਜਦੋਂ ਇੱਕ ਨਿੱਜੀ ਕਾਰ ਵਿੱਚ ਬਿਨਾਂ ਹੱਥਕੜੀਆਂ ਦੇ ਲਿਜਾਇਆ ਜਾ ਰਿਹਾ ਸੀ ਅਤੇ ਉਸ ਨੂੰ ਫ਼ੋਨ ਇਸਤੇਮਾਲ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ। ਕੋਈ ਹੈਰਾਨੀ ਨਹੀਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਥੱਲੇ ਗੈਂਗਸਟਰ ਰਾਜ ਚੱਲ ਰਿਹਾ ਹੈ।”

ਸਿੱਧੂ ਮੂਸੇਵਾਲਾ ਦੇ ਕਤਲ ਦੇ ਸਬੰਧ ਵਿੱਚ ਮਾਨਸਾ ਪੁਲਿਸ ਵੱਲੋਂ ਅਦਾਲਤ ਵਿੱਚ 1850 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ।ਇਸ ਚਾਰਜਸ਼ੀਟ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਦੀਪਕ ਟੀਨੂੰ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਗੈਂਗ ਵਿੱਚ ਕੰਮ ਕਰਦਾ ਸੀ।

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕੁਝ ਦਿਨ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਦੀਪਕ ਟੀਨੂੰ ਸਿੱਧੂ ਮੁੱਸੇਵਾਲਾ ਕਤਲਕਾਂਡ ਵਿੱਚ ਸ਼ਾਮਿਲ ਸੀ।ਪੁਲਿਸ ਮੁਤਾਬਕ ਦੀਪਕ ਟੀਨੂੰ ਲਾਰੈਂਸ ਬਿਸ਼ਨੋਈ ਗੈਂਗ ਲਈ ਫਾਇਨਾਂਸਰ ਵਜੋਂ ਕੰਮ ਕਰਦਾ ਸੀ।ਪੁਲਿਸ ਮੁਤਾਬਕ ਦੀਪਕ ਟੀਨੂੰ ਦੀ ਲਾਰੈਂਸ ਬਿਸ਼ਨੋਈ ਨਾਲ ਆਖਰੀ ਗੱਲਬਾਤ ਇਸੇ ਸਾਲ 27 ਮਈ ਨੂੰ ਹੋਈ ਸੀ।ਇਸ ਤੋਂ ਬਾਅਦ 29 ਮਈ ਨੂੰ ਸਿੱਧੂ ਮੂਸੇਵਾਲੇ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ।