ਸੱਪ ਨੂੰ ਡੰਗ ਮਾਰਨਾ ਪਿਆ ਮਹਿੰਗਾ, ਬਜ਼ੁਰਗ ਨੇ ਖੰਭੇ ਨਾਲ ਬੰਨ ਕੇ ਲਿਆ ਬਦਲਾ, ਹੋਈ ਮੌਤ

513

ਸੱਪ ਦੇ ਡੰਗ ਮਾਰਨ ਦੇ ਬਾਵਜੂਦ ਬਜ਼ੁਰਗ ਨੇ ਹਿੰਮਤ ਨਹੀਂ ਹਾਰੀ ਅਤੇ ਹਿੰਮਤ ਦਿਖਾਉਂਦੇ ਹੋਏ ਡੰਗ ਮਾਰਨ ਵਾਲੇ ਸੱਪ ਨੂੰ ਫੜ ਲਿਆ। ਪਿੰਡ ਦੇ ਲੋਕਾਂ ‘ਚ ਸੱਪ ਨੂੰ ਬੰਧਕ ਬਣਾ ਕੇ ਸਬਕ ਸਿਖਾਉਣ ਦੀ ਵੀ ਕਾਫੀ ਚਰਚਾ ਹੋ ਰਹੀ ਹੈ।

ਬਿਹਾਰ ‘ਚ ਇੱਕ ਬਜ਼ੁਰਗ ਨੇ ਅਜੀਬ ਤਰੀਕੇ ਨਾਲ ਸੱਪ ਨੂੰ ਸਬਕ ਸਿਖਾਇਆ। ਜਦੋਂ ਸੱਪ ਨੇ ਬਜ਼ੁਰਗ ਨੂੰ ਡੰਗਿਆ ਤਾਂ ਬਜ਼ੁਰਗ ਨੇ ਉਸ ਨੂੰ ਫੜ ਕੇ ਖੰਭੇ ਨਾਲ ਬੰਨ੍ਹ ਕੇ ਬੰਧਕ ਵੀ ਬਣਾ ਲਿਆ। ਸੱਪ ਨੂੰ ਬੰਧਕ ਬਣਾਉਣ ਦਾ ਇਹ ਮਾਮਲਾ ਮਧੇਪੁਰਾ ਜ਼ਿਲ੍ਹੇ ਨਾਲ ਸਬੰਧਤ ਹੈ। ਦਰਅਸਲ, ਸਦਰ ਸਬ ਡਿਵੀਜ਼ਨ ਦੇ ਕੁਮਾਰਖੰਡ ਥਾਣਾ ਖੇਤਰ ਦੇ ਅਧੀਨ ਪੈਂਦੇ ਬੈਸਾਦ ਵਾਰਡ ਨੰਬਰ 7 ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ ਸੱਪ ਨੇ ਡੰਗ ਲਿਆ। ਸੱਪ ਦੇ ਡੰਗ ਮਾਰਨ ਦੇ ਬਾਵਜੂਦ ਬਜ਼ੁਰਗ ਨੇ ਹਿੰਮਤ ਨਹੀਂ ਹਾਰੀ ਅਤੇ ਹਿੰਮਤ ਦਿਖਾਉਂਦੇ ਹੋਏ ਡੰਗ ਮਾਰਨ ਵਾਲੇ ਸੱਪ ਨੂੰ ਫੜ ਲਿਆ।

ਸੱਪ ਨੂੰ ਫੜਨ ਤੋਂ ਬਾਅਦ ਉਸ ਨੂੰ ਘਰ ਦੇ ਬਾਹਰ ਖੰਭੇ ਨਾਲ ਬੰਨ੍ਹ ਦਿੱਤਾ, ਪਰ ਬਦਕਿਸਮਤੀ ਨਾਲ ਬਜ਼ੁਰਗ ਦੀ ਜਾਨ ਨਹੀਂ ਬਚਾਈ ਜਾ ਸਕੀ। ਸੱਪ ਦੇ ਡੰਗਣ ਕਾਰਨ 66 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ‘ਚ ਮਾਤਮ ਛਾ ਗਿਆ। ਰਾਮੇਸ਼ਵਰ ਮੰਡਲ ਨਾਂ ਦਾ 66 ਸਾਲਾ ਵਿਅਕਤੀ ਆਪਣੇ ਘਰ ਦੇ ਨਾਲ ਵਾਲੀ ਬਾਂਸਬਾੜੀ ‘ਚ ਰੱਖੀ ਕਰਚੀ ਦਾ ਭਾਰ ਚੁੱਕਣ ਗਿਆ ਸੀ। ਮਰਨ ਤੋਂ ਪਹਿਲਾਂ ਉਸ ਨੇ ਪਰਿਵਾਰ ਨੂੰ ਦੱਸਿਆ ਕਿ ਉਸ ਨੂੰ ਸੱਪ ਨੇ ਡੰਗਿਆ ਸੀ।

ਜਦੋਂ ਬਜ਼ੁਰਗ ਕਰਚੀ ਦਾ ਭਾਰ ਚੁੱਕ ਰਿਹਾ ਸੀ ਤਾਂ ਇਸ ਦੌਰਾਨ ਕਰਚੀ ਦੇ ਢੇਰ ਵਿੱਚੋਂ 3 ਜ਼ਹਿਰੀਲੇ ਸੱਪ ਨਿਕਲੇ। ਇਸ ਵਿਚੋਂ ਇਕ ਸੱਪ ਨੇ ਉਸ ਨੂੰ ਡੰਗ ਲਿਆ ਪਰ ਬਜ਼ੁਰਗ ਨੇ ਹਿੰਮਤ ਦਿਖਾਉਂਦੇ ਹੋਏ ਕਿਸੇ ਤਰ੍ਹਾਂ ਉਸ ਜ਼ਹਿਰੀਲੇ ਸੱਪ ਨੂੰ ਫੜ ਲਿਆ ਜਦਕਿ ਦੋ ਸੱਪ ਭੱਜ ਗਏ। ਬਜ਼ੁਰਗ ਨੇ ਡੰਗਣ ਦੇ ਬਾਵਜੂਦ ਸੱਪ ਨੂੰ ਫੜ ਲਿਆ ਅਤੇ ਖੰਭੇ ਨਾਲ ਬੰਨ੍ਹ ਦਿੱਤਾ। ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਬਜ਼ੁਰਗ ਨੂੰ ਤੁਰੰਤ ਹਸਪਤਾਲ ਲੈ ਗਏ। ਪਰ ਰਸਤੇ ਵਿੱਚ ਹੀ ਬਜ਼ੁਰਗ ਰਾਮੇਸ਼ਵਰ ਦੀ ਮੌਤ ਹੋ ਗਈ। ਉਥੇ ਹੀ ਪਿੰਡ ਦੇ ਲੋਕਾਂ ‘ਚ ਸੱਪ ਨੂੰ ਬੰਧਕ ਬਣਾ ਕੇ ਸਬਕ ਸਿਖਾਉਣ ਦੀ ਵੀ ਕਾਫੀ ਚਰਚਾ ਹੋ ਰਹੀ ਹੈ।