ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਸ਼ਿਵ ਸੈਨਾ BJP ਸਮੇਤ ਕਈਆਂ ਨੇ ਖੋਲ੍ਹਿਆ ਮੋਰਚਾ! PM ਮੋਦੀ ਨੂੰ ਚਿੱਠੀ ਲਿਖ ਜਾਂਚ ਕਰਵਾਉਣ ਦੀ ਕੀਤੀ ਮੰਗ !

229

ਅਮ੍ਰਿਤਪਾਲ ਸਿੰਘ ਬਾਰੇ ਮੰਦਾ ਬੋਲ ਰਿਹਾ ਸੀ ਸ਼ਿਵ ਸੈਨਾ ਆਗੂ, ਪੱਤਰਕਾਰ ਨੇ ਕੀਤੇ ਤਿੱਖੇ ਸਵਾਲ, ਕਰ ਦਿੱਤਾ ਵੱਡਾ ਚੈਲੇਂਜ .. ਮੰਦਾ ਬੋਲਣ ਵਾਲਾ ਉਹੀ ਆ ਜਿਹਨੇ ਗੰਨਮੈਂਨ ਲੈਣ ਲੲੀ ਆਪਣੇ ਆਪ ਤੇ ਨਕਲੀ ਹਮਲਾ ਕਰਵਾਇਆ ਸੀ..ਪਹਿਲਾਂ ਪੰਜਾਬ ਪੁਲਿਸ ਨੇ ਕਿਹਾ ਨਕਲੀ ਹਮਲਾ, ਪਹਿਲਾਂ ਪੰਜਾਬ ਪੁਲਿਸ ਨੇ ਕਿਹਾ ਇਸ ਨੇ ਆਪੇ ਆਪਣੇ ਆਪ ਤੇ ਹਮਲਾ ਕਰਾਇਆ
ਬਾਅਦ ‘ਚ ਇਹਦੇ ਤੇ ਹਮਲੇ ਦਾ ਕੇਸ ਜੱਗੀ ਜੋਹਲ ਅਤੇ ਸਾਥੀਆਂ ਤੇ ਪਾ ਦਿੱਤਾ

ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਸ਼ਿਵ ਸੈਨਾ BJP ਸਮੇਤ ਕਈਆਂ ਨੇ ਖੋਲ੍ਹਿਆ ਮੋਰਚਾ! PM ਮੋਦੀ ਨੂੰ ਚਿੱਠੀ ਲਿਖ ਜਾਂਚ ਕਰਵਾਉਣ ਦੀ ਕੀਤੀ ਮੰਗ ! #Ludhiana #BJPLeader #NarendraModi #PMModi #BJP #AmritpalSingh #SikhLeader

ਭਾਈ ਅੰਮ੍ਰਿਤਪਾਲ ਸਿੰਘ ਅੱਜ ਉਸ ਮੋੜ ਤੇ ਖੜ੍ਹਾ ਹੈ, ਜਿੱਥੇ ਉਸ ਦੇ ਵਿਰੋਧੀਆਂ ਦੁਆਰਾ ਲਗਾਤਾਰ ਉਸ ਦੀ ਇਕ ਗ਼ਲਤੀ ਦੀ ਇਸ ਤਰ੍ਹਾਂ ਉਡੀਕ ਕੀਤੀ ਜਾ ਰਹੀ ਹੈ, ਜਿਵੇਂ ਕੁੱਤਾ ਆਪਣੀਆਂ ਲਲਚਾਈਆਂ ਅੱਖਾਂ ਨਾਲ ਕਿਸੇ ਹੱਡੀ ਵੱਲ ਵੇਖ ਰਿਹਾ ਹੁੰਦਾ ਹੈ. ਹਾਲਾਂਕਿ ਨਿੱਜੀ ਤੌਰ ਤੇ ਮੈਂ ਅਜਿਹੀਆਂ ਲਲਚਾਈਆਂ ਨਜ਼ਰਾਂ ਨੂੰ ਸ਼ਾਂਤ ਕਰਨ ਦੇ ਵਿਅਕਤੀਗਤ ਜਾਂ ਸਮੂਹਿਕ ਕਾਰਜਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ, ਪਰ ਇਹ ਸਮਾਂ ਹੀ ਅਜਿਹਾ ਹੈ ਕਿ ਸਾਡਾ ਜੁਆਬ ਨਾ ਦੇਣਾ, ਵਿਰੋਧੀ ਸਾਡੀ ਹਾਰ ਮੰਨ ਕੇ ਪ੍ਰਚਾਰਨ ਲੱਗ ਪੈਂਦਾ ਹੈ. ਇਸ ਲਈ ਵਿਰੋਧੀਆਂ ਨੂੰ ਚਿੱਤ ਕਰਨ ਤੇ ਜਨ ਸਾਧਾਰਨ ਤੇ ਅਕਾਦਮਿਕ/ਇਤਿਹਾਸ ਵਿਚ ਆਪਣਾ ਰੋਲ ਠੋਸ ਬਣਾਉਣ ਹਿਤ ਕੁਝ ਜਰੂਰੀ ਨੁਕਤੇ ਹਨ, ਜੋ ਵਿਸ਼ੇਸ਼ ਧਿਆਨ ਮੰਗਦੇ ਹਨ:

1. ਅੰਮ੍ਰਿਤਪਾਲ ਸਿੰਘ ਦੀ ਠੋਸ ਅਗਵਾਈ ਲਈ 5 ਪੰਜ ਸਿੱਖ ਵਿਦਵਾਨਾਂ ਦੀਆਂ ਸੇਵਾਵਾਂ ਲਗਾਤਾਰ ਲਈਆਂ ਜਾਣ. ਜੋ ਸਾਂਝੇ ਬਿਆਨ ਤੇ ਪੰਥਕ ਮਸਲਿਆਂ ਤੇ ਇਕ ਸਾਂਝੀ ਤੇ ਸਪਸ਼ਟ ਰਾਏ ਪੇਸ਼ ਕਰਨ. ਸਿੱਖ ਵਿਦਵਾਨਾਂ ਦੀ ਅਗਵਾਈ ਨਾ ਸਿਰਫ ਅੰਮ੍ਰਿਤਪਾਲ ਸਿੰਘ ਨੂੰ ਗੁਰੂ ਇਤਿਹਾਸ, ਸਿਧਾਂਤ ਤੇ ਰਾਜਨੀਤੀ ਲਈ ਸਲਾਹ ਦਵੇਗੀ, ਬਲਕਿ ਉਸ ਨੂੰ ਪੰਥਕ ਤਰਜਮਾਨੀ ਲਈ ਵੀ ਤਿਆਰ ਕਰੇਗੀ.

2. ਇਸ ਟੀਮ ਦੀ ਅਗਵਾਈ ਵਿਚ ਅੰਮ੍ਰਿਤਪਾਲ ਸਿੰਘ ਆਪਣੇ ਸਮੁੱਚੇ ਵਿਰੋਧੀ ਸਮੂਹਾਂ ਨੂੰ ਵਿਚਾਰ ਚਰਚਾ ਲਈ ਸੱਦਾ ਦੇਵੇ ਤੇ ਅਜਿਹੀਆਂ ਚਰਚਾਵਾਂ ਦਾ ਲਿਖਤੀ ਰਿਕਾਰਡ ਰੱਖਿਆ ਜਾਵੇ ਤਾਂ ਜੋ ਵਿਰੋਧੀਆਂ ਨੂੰ ਹਰ ਪੱਧਰ ਤੇ ਨਜਿੱਠਿਆ ਜਾ ਸਕੇ. ਧਿਆਨ ਰਹੇ ਇਹ ਚਰਚਾ ਇਕੱਲੇ ਇਕਹਿਰੇ ਵਿਅਕਤੀਆਂ ਦੀ ਥਾਂ ਸੰਸਥਾਵਾਂ ਤੇ ਸਮੂਹਾਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਜਾਏ. ਅਜਿਹਾ ਹੋਣ ਦੀ ਸੂਰਤ ਚ ਹਰ ਰੋਜ ਅਜਿਹੇ ਵਿਰੋਧੀਆਂ ਤੇ ਜਾਇਆ ਕੀਤੀ ਜਾਣ ਵਾਲੀ ਊਰਜਾ ਦਾ ਬਚਾਅ ਵੀ ਹੋਵੇਗਾ ਤੇ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਸਿਧਾਂਤਕ ਤੇ ਇਤਿਹਾਸਕ ਰੂਪ ਵਿਚ ਕੌਣ ਸਹੀ ਹੈ ਤੇ ਅਸੀਂ ਕਿਸ ਦਾ ਸਾਥ ਦੇਣਾ ਹੈ.

3. ਵਾਰਿਸ ਪੰਜਾਬ ਦੇ ਜਥੇਬੰਦੀ ਦੇ ਰੂਪ ਵਿਚ ਅੰਮ੍ਰਿਤਪਾਲ ਸਿੰਘ ਨੂੰ ਹਰ ਇਕ ਕਾਲਜ, ਯੂਨੀਵਰਸਿਟੀ ਵਿਚ ਜਾ ਕੇ ਵਿਦਿਆਰਥੀਆਂ ਨੂੰ ਸੰਬੋਧਿਤ ਹੋਣਾ ਚਾਹੀਦਾ ਹੈ.

4. ਸਿੱਖਾਂ ਦੇ ਕਿਸੇ ਵੀ ਵਿਵਾਦ ਤੇ ਧੜੇ ਤੋਂ ਦੂਰ ਰਹਿ ਕੇ ਸਭ ਨੂੰ ਨਾਲ ਲੈ ਕੇ ਚੱਲਣ ਹਿਤ ਸਰਗਰਮ ਹੋਣਾ ਚਾਹੀਦਾ ਹੈ. ਅਜਿਹੇ ਕਿਸੇ ਵੀ ਮਸਲੇ ਤੇ ਉਸ ਨੂੰ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ, ਜੋ ਸਾਂਝੇ ਮਿਸ਼ਨ ਵਿਚ ਰੁਕਾਵਟ ਪੈਦਾ ਕਰਨ ਵੱਲ ਲਿਜਾਂਦਾ ਹੋਵੇ.

5. ਸਭ ਤੋਂ ਜਰੂਰੀ ਗੱਲ, ਕਿਸੇ ਵੀ ਚੈਨਲ, ਅਖ਼ਬਾਰ, ਵੈੱਬ ਟੀਵੀ ਆਦਿ ਨੂੰ ਬਿਆਨ ਦੇਣ ਲਈ ਇਕ ਸੀਮਾ ਰੱਖਣੀ ਚਾਹੀਦੀ ਹੈ. ਲਗਾਤਾਰ ਬਿਆਨਾਂ ਤੋਂ ਬਚਣਾ ਚਾਹੀਦਾ ਹੈ ਤੇ ਬੇਹੱਦ ਜ਼ਰੂਰੀ ਬਿਆਨ ਆਪਣੇ ਵੱਲੋਂ ਲਿਖਤੀ ਰੂਪ ਵਿਚ ਤੇ ਸਪਸ਼ਟਤਾ ਸਹਿਤ ਜਾਰੀ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਮੀਡੀਆ ਦੁਆਰਾ ਉਨ੍ਹਾਂ ਦੀ ਦੁਰਵਰਤੋਂ ਨਾ ਕੀਤੀ ਜਾ ਸਕੇ.

~ਪਰਮਿੰਦਰ ਸਿੰਘ ਸ਼ੌਂਕੀ


: ਪੰਜਾਬ ਦਾ ਸਭਿਆਚਾਰ ਬਦਲਿਆ ਗਿਆ ਜਿਸ ਸਦਕਾ ਇਥੋਂ ਦੇ ਬਸ਼ਿੰਦਿਆਂ ਚੋਂ ਧਰਮ ਮਨਫੀ ਹੋਇਆ ਤੇ ਪਦਾਰਥ ਦੀ ਦੌੜ ਵਧੀ । ਪਰਿਵਾਰ ਟੁਟ ਰਹੇ ਨੇ , ਨਸ਼ਾ ਲੱਖਾਂ ਨੌਜਵਾਨ ਖਾ ਚੁਕਿਆ । ਇਕ ਜੀਅ ਨਸ਼ਾ ਕਰਦਾ ਪੰਜ ਨਾਲ ਸੰਤਾਪ ਭੋਗਦੇ । ਕੈਮੀਕਲ ਨਸ਼ਾ ਲਿਆਦਾ ਗਿਆ । ਨਸ਼ਾ ਗੁਜਰਾਤ ਤੋਂ ਫੜਿਆ ਜਾਵੇ ਭਾਂਵੇਂ ਬੰਗਾਲ ਚੋਂ ਆਉਂਣਾ ਪੰਜਾਬ ਹੁੰਦਾ । ਪੰਜਾਬ ;ਚ ਸਿਆਸੀ ਹਿਸੇਦਾਰੀ ਨਾਲ ਕੈਮੀਕਲ ਨਸੇ ਦੀਆਂ ਫੈਕਟਰੀਆਂ ਲੱਗੀਆਂ । ਪੂਰਾ ਸਿਸਟਮ ਡੈਮੋਕਰੇਸੀ ਦੇ ਚਾਰੇ ਥੰਮ ਪੰਜਾਬ ‘ਚ ਨਸ਼ੇ ਲਈ ਮਦਦਗਾਰ ਨੇ । ਸਰਕਾਰਾਂ add ict ਨੂੰ 10 ਸਾਲ ਜੇਲ ਚ ਰੱਖਦੀਆਂ ਪਰ ਇਕ ਵੀ ਸਪਲਾਇਰ ਏਨਾਂ ਦੇ ਹੱਥ ਨਹੀਂ ਆਇਆ । ਧਰਤੀ ਹੇਠਲੇ ਪਾਣੀ ਦੀ ਬਰਬਾਦੀ ਸ਼ਜਿਸ਼ਨ ਕੀਤੀ ਜਾ ਰਹੀ ਹੈ । ਇਸ ਦਾ ਮਕਸਦ ਪੰਜਾਬ ਨੂੰ ਘਸਿਆਰੇ ਬਣਾਉਂਣਾ ਹੈ । ਪੰਜਾਬ ਵਿਚ ਦਿੱਤੇ ਗਏ ਟਿਊਬਵਲ ਕਨੈਕਸ਼ਨ ਇਸ ਇਰਾਦੇ ਨਾਲ ਦਿਤੇ ਨੇ ਕਿ ਪੰਜਾਬੀ ਕਿਸਾਨ ਦਰਿਆਈ ਪਾਣੀ ਤੇ ਦਾਅਵਾ ਨਾ ਕਰੇ । ਪੰਜਾਬ ਦੇ ਦਰਿਆਵਾਂ ਦਾ ਪਾਣੀ ਹਰ ਖੱਤੇ ਨੂੰ ਲਗਣਾ ਚਾਹੀਦਾ । ਇਸ ਲਈ ਸਰਕਾਰ ਨਹਿਰਾਂ, ਸੂਇਆਂ ਰਜਾਬਹਿਆਂ ਕੱਸੀਆਂ ‘ਚ ਪਾਣੀ ਛੱਡਣਾ ਯਕੀਨੀ ਬਣਾਏ । ਜਮੀਨ ਚੋਂ ਪਾਣੀ ਕੱਢਣ ‘ਤੇ ਪੂਰਨ ਪਾਬੰਦੀ ਹੋਵੇ । ਪੰਜਾਬ ਦੀਆਂ 100 ਫੀਸਦ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਪਿਛੋਂ ਪਾਣੀ ਦਿੱਲੀ ਲਿਜਾਣ ਦੀ ਥਾਂ ਸਮੁੰਦਰ ਤੱਕ ਪਹੁੰਚਾਇਆ ਜਾਵੇ ਤਾਂ ਕਿ ਦਰਿਆਵਾਂ ਦਾ ਈਕੋ ਸਿਸਟਮ ਕਾਇਮ ਰਹਿ ਸਕੇ । ਗੈਰ ਪੰਜਾਬੀਆਂ ਨੂੰ ਨੌਕਰੀਆਂ ਤੇ ਵਸੇਬਾ : ਕੋਈ ਕਾਨੂਨ ਨਾ ਹੋਣ ਕਰਕੇ ਪਿਛਲੇ ਸਮੇਂ ‘ਚ ਸ਼ਾਜਸ਼ਨ ਪੰਜਾਬੀਆਂ ਨੂੰ ਪੰਜਾਬ ਵਿਚ ਘੱਟਗਿਣਤੀ ਬਣਾਇਆ ਜਾ ਰਿਹਾ । ਏਥੇ ਬਾਹਰੀ ਬੰਦੇ ਦੇ ਜਮੀਨ ਖਰੀਦਣ ਤੇ ਕੋਈ ਪਾਬੰਦੀ ਨਹੀਂ , ਹਿਮਾਚਲ ਤੇ ਰਾਜਸਥਾਨ ‘ਚ ਹੈ । ਇਥੇ ਕਾਰਖਾਨਿਆਂ ਵਿਚ 100 ਫੀਸਦ ਕਾਮੇ ਬਾਹਰੋਂ ਰੱਖੇ ਜਾਂਦੇ ਨੇ । ਪ੍ਰਾਈਵੇਟ ਨੌਕਰੀਆਂ ‘ਚ 80 ਫੀਸਦ ਤੋਂ ਵੱਧ ਤੇ ਸਰਕਾਰੀ ਨੌਕਰੀਆਂ ‘ਚ 60 ਫੀਸਦ ਕਰਮਚਾਰੀ ਗੈਰ ਪੰਜਾਬੀ ਹੁੰਦੇ ਨੇ । ਪੰਜਾਬੀ ਸਿਰਫ ਗਾਰਡ ਭਰਤੀ ਕੀਤੇ ਜਾਂਦੇ ਨੇ
ਜਮੀਨ ਖਰੀਦਨਣ ਤੇ ਪਾਬੰਧੀ ਹੋਵੇ, ਪ੍ਰਾਈਵੇਟ ਨੌਕਰੀਆਂ ‘ਚ ਪੰਜਾਬੀਆਂ ਦਾ ਕੋਟਾ 80 ਫੀਸਦ ਹੋਵੇ ‘ਤੇ ਸਰਕਾਰੀ ਨੌਕਰ ਕੇਵਲ ਪੰਜਾਬੀਆਂ ਲਈ ਹੋਵੇ । ਨਿਯਮ ਬਣਾਉਂਣ ਲਈ ਸਿਆਸੀ ਪਾਰਟੀਆਂ ਅਹਿਦ ਕਰਨ, ਨਹੀਂ ਤੇ ਸਾਰਿਆਂ ਨੂੰ ਘੇਰੋ । ਇੰਡਸਟਰੀ : ਪੰਜਾਬ ਵਿਚ ਕੋਈ ਵੀ ਕੈਮੀਕਲ ਟੈਕਸਟਾਇਲ ਇੰਡਸਟਰੀ ਨਹੀਂ ਲੱਗਣੀ ਚਾਹੀਦੀ । ਸਗੋਂ ਖ਼ੇਤੀ ਅਧਾਰਤ ਸਨਅਤ ਲੱਗੇ । ਇੰਡਸਟਰੀ ਵਿਚ ਕਾਮਿਆਂ ਲਈ ਪੰਜਾਬੀਆਂ ਨੂੰ ਪਹਿਲ ਹੋਵੇ ।