ਭਗਵੰਤ ਮਾਨ ਵਿਵਾਦ ਤੇ ਸੁਖਬੀਰ ਬਾਦਲ ਦਾ ਦਾਅਵਾ- ਨਾਲ ਬੈਠੇ ਬੰਦੇ ਨੇ ਦੱਸੀ ਮੈਨੂੰ ਆਹ ਗਲ੍ਹ..

205

ਭਗਵੰਤ ਮਾਨ ਵਿਵਾਦ ਤੇ ਸੁਖਬੀਰ ਬਾਦਲ ਦਾ ਦਾਅਵਾ- ਨਾਲ ਬੈਠੇ ਬੰਦੇ ਨੇ ਦੱਸੀ ਮੈਨੂੰ ਆਹ ਗਲ੍ਹ.. #SukhbirSinghBadal #Statement on #CMbhagwantMann Controversy
Sukhbir Badal Alleges Punjab CM Bhagwant Mann Was Deplaned

ਭਗਵੰਤ ਮਾਨ ਦਾ ਹਵਾਈ ਸਫ਼ਰ ਵਿਵਾਦ : ਉਹ ਮੌਕੇ ਜਦੋਂ ਮੁੱਖ ਮੰਤਰੀ ਉੱਤੇ ਸ਼ਰਾਬ ਪੀ ਕੇ ਜਨਤਕ ਥਾਵਾਂ ‘ਤੇ ਜਾਣ ਦੇ ਲੱਗੇ ਇਲਜ਼ਾਮ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਮਾਮਲਾ ਉਨ੍ਹਾਂ ਨੂੰ ਜਰਮਨੀ ਦੇ ਇੱਕ ਜਹਾਜ਼ ਤੋਂ ਕਥਿਤ ਤੌਰ ‘ਤੇ ਹੇਠਾਂ ਉਤਾਰਨ ਦਾ ਹੈ। ਇਸਤੋਂ ਬਾਅਦ ਵਿਰੋਧੀ ਧਿਰਾਂ ਨੇ ਭਗਵੰਤ ਮਾਨ ਨੂੰ ਘੇਰਿਆ ਹੈ। ਆਮ ਆਦਮੀ ਪਾਰਟੀ ਦੀ ਵੀ ਪ੍ਰਤੀਕਿਰਿਆ ਆਈ ਅਤੇ ਮਾਮਲੇ ‘ਚ ਲੁਫਥਾਂਸਾ ਏਅਰਲਾਈਂਸ ਨੇ ਵੀ ਬਿਆਨ ਜਾਰੀ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਰਮਨੀ ਦੌਰੇ ‘ਤੇ ਸਨ। ਉੱਥੋਂ ਵਾਪਸੀ ‘ਚ ਕਈ ਘੰਟੇ ਦੀ ਦੇਰੀ ਹੋਈ ਜਿਸ ਮਗਰੋਂ ਕਈ ਸਵਾਲ ਖੜ੍ਹੇ ਕੀਤੇ ਗਏ ਅਤੇ ਇਲਜ਼ਾਮ ਲੱਗੇ ਕਿ ਉਨ੍ਹਾਂ ਨੂੰ ਸ਼ਰਾਬ ਪੀਣ ਕਾਰਨ ਜਹਾਜ਼ ਤੋਂ ਹੇਠਾਂ ਲਾਹ ਦਿੱਤਾ ਗਿਆ।

ਇਸ ਖ਼ਬਰ ਵਿੱਚ ਤੁਹਾਨੂੰ ਦੱਸਾਂਗੇ ਕਿ ਇਸ ਮਸਲੇ ਉੱਤੇ ਵਿਰੋਧੀ ਧਿਰ ਨੇ ਕੀ ਕਿਹਾ ਹੈ, ਆਮ ਆਦਮੀ ਪਾਰਟੀ ਨੇ ਕੀ ਪ੍ਰਤੀਕਰਮ ਦਿੱਤਾ ਹੈ। ਲੁਫਥਾਂਸਾ ਏਅਰਲਾਈਨਜ਼ ਨੇ ਕੀ ਕਿਹਾ ਤੇ ਉਹ ਕਿਹੜੇ ਮੌਕੇ ਰਹੇ ਜਦੋਂ ਕਥਿਤ ਤੌਰ ‘ਤੇ ਸ਼ਰਾਬ ਪੀਣ ਕਾਰਨ ਭਗਵੰਤ ਮਾਨ ਚਰਚਾ ਦਾ ਵਿਸ਼ਾ ਬਣੇ।ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਰੈਂਕਫਰਟ ਏਅਰਪੋਰਟ ਤੋਂ ਫਲਾਈਟ ਨਾ ਲੈ ਸਕਣ ਦੇ ਮਾਮਲੇ ਵਿੱਚ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਨੂੰ ਚਿੱਠੀ ਲਿਖੀ ਹੈ।

ਉਨ੍ਹਾਂ ਨੇ ਲਿਖਿਆ, ”ਸੋਸ਼ਲ ਮੀਡੀਆ ਉੱਤੇ ਅਜਿਹੀਆਂ ਖ਼ਬਰਾਂ ਹਨ ਕਿ ਭਗਵੰਤ ਮਾਨ ਨੂੰ ਫਰੈਂਕਫਰਟ ਏਅਰਪੋਰਟ ਉੱਤੇ ਫਲਾਈਟ ਨਹੀਂ ਲੈਣ ਦਿੱਤੀ ਗਈ ਕਿਉਂਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਯਾਤਰਾ ਕਰਨ ਦੀ ਹਾਲਤ ਵਿੱਚ ਨਹੀਂ ਸਨ। ਕਿਰਪਾ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇ।”ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ।

ਉਨ੍ਹਾਂ ਲਿਖਿਆ, ”ਸਾਹਮਣੇ ਆਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਰਮਨੀ ਤੋਂ ਵਾਪਸੀ ਸਮੇਂ ਲੁਫਥਾਂਸਾ ਫਲਾਈਟ ਤੋਂ ਇਸ ਕਰਕੇ ਹੇਠਾਂ ਲਾਹ ਦਿੱਤਾ ਗਿਆ ਕਿਉਂਕਿ ਉਹ ਸ਼ਰਾਬ ਦੇ ਨਸ਼ੇ ਵਿਚ ਧੁੱਤ ਸਨ ਤੇ ਚੱਲਣ ਵਿੱਚ ਵੀ ਅਸਮਰਥ ਸਨ। ਫਲਾਈਟ ਵੀ ਚਾਰ ਘੰਟੇ ਲੇਟ ਹੋ ਗਈ। ਇਹਨਾਂ ਰਿਪੋਰਟਾਂ ਕਾਰਨ ਸਾਰੀ ਦੁਨੀਆਂ ‘ਚ ਪੰਜਾਬੀਆਂ ਨੂੰ ਨਮੋਸ਼ੀ ਝੱਲਣੀ ਪਈ ਹੈ।”

”ਅਰਵਿੰਦ ਕੇਜਰੀਵਾਲ ਨੂੰ ਇਸ ਮਾਮਲੇ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਭਾਰਤ ਸਰਕਾਰ ਨੂੰ ਵੀ ਤੁਰੰਤ ਦਖਲ ਦੇਣਾ ਚਾਹੀਦਾ ਹੈ ਕਿਉਂਕਿ ਇਸ ਮਾਮਲੇ ਵਿੱਚ ਪੰਜਾਬੀ ਤੇ ਕੌਮੀ ਮਾਣ ਸਨਮਾਨ ਦੀ ਗੱਲ ਸ਼ਾਮਲ ਹੈ।”ਪੰਜਾਬ ਦੇ ਮੁੱਖ ਮੰਤਰੀ ਨੂੰ ਲੁਫਥਾਂਸਾ ਦੇ ਜਹਾਜ਼ ਤੋਂ ਉਤਾਰੇ ਜਾਣ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ ‘ਤੇ, ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਕਿਹਾ, “ਇਹ ਕੌਮਾਂਤਰੀ ਮਿੱਟੀ ‘ਤੇ ਹੋਇਆ ਹੈ।”

ਉਨ੍ਹਾਂ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਅੱਗੇ ਕਿਹਾ, “ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਸੀਂ ਤੱਥਾਂ ਦੀ ਤਸਦੀਕ ਕਰੀਏ। ਇਹ ਲੁਫਥਾਂਸਾ ‘ਤੇ ਹੈ ਕਿ ਉਹ ਡਾਟਾ ਦਿੰਦਾ ਹੈ ਜਾਂ ਨਹੀਂ। ਯਕੀਨਨ, ਮੈਨੂੰ ਭੇਜੀ ਗਈ ਬੇਨਤੀ ਦੇ ਆਧਾਰ ‘ਤੇ, ਮੈਂ ਇਸ ‘ਤੇ ਗ਼ੌਰ ਕਰਾਂਗਾ।”