ਡਿਪੋਰਟ ਕਰਨ ਸੰਬੰਧੀ ਹਾਲੇ ਕੋਈ ਖਬਰ ਨਹੀਂ ਲੱਗੀ

302

ਵੈਨਕੂਵਰ ਦੇ ਪੈਸੇਫਿਕ ਨੈਸ਼ਨਲ ਐਗਜ਼ੀਬਿਸ਼ਨ (ਪੀਐਨਈ) ਵਿਖੇ ਗਾਇਕ ਲਿਲ ਬੇਬੀ ਤੇ ਹੋਰ ਗਾਇਕਾਂ ਦਾ ਸ਼ੋਅ ਸੀ। ਕਿਸੇ ਕਾਰਨ ਲਿਲ ਬੇਬੀ ਪੁੱਜ ਨਾ ਸਕਿਆ। ਗੋਰੇ-ਕਾਲੇ-ਪੀਲੇ-ਭੂਰੇ ਨੌਜਵਾਨ ਦਰਸ਼ਕਾਂ ਨੇ ਦੰਗੇ ਕਰਦਿਆਂ ਭੰਨਤੋੜ ਸ਼ੁਰੂ ਕਰ ਦਿੱਤੀ, ਲੱਖਾਂ ਦਾ ਨੁਕਸਾਨ ਹੋ ਗਿਆ। ਕਈਆਂ ਦੇ ਸੱਟਾਂ ਲੱਗੀਆਂ, ਸੱਤ ਜਣੇ ਜ਼ਖਮੀ ਹੋ ਗਏ। ਇਹ ਘਟਨਾ ਵਾਪਰੀ ਨੂੰ 48 ਘੰਟੇ ਹੋ ਗਏ। ਦੰਗੇ ਕਰਨ ਵਾਲਿਆਂ ਨੂੰ ਡਿਪੋਰਟ ਕਰਨ ਸੰਬੰਧੀ ਹਾਲੇ ਕੋਈ ਵੀ ਜਾਣਕਾਰੀ ਨਹੀਂ ਮਿਲੀ। ਨਾ ਹੀ ਅਜਿਹੀ ਕੋਈ ਮੰਗ ਦੇਖਣ ਨੂੰ ਮਿਲੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਸਰੀ ਬ੍ਰਿਟਿਸ਼ ਕੋਲੰਬੀਆ ਤੋਂ 40 ਵਿਦਿਆਰਥੀਆ ਦੀ ਡਿਪੋਰਟੇਸ਼ਨ ਦੀ ਖ਼ਬਰ ਮਨਘੜ੍ਹਤ : ਆਰਸੀਐਮਪੀ (RCMP)
ਸਰੀ, ਬ੍ਰਿਟਿਸ਼ ਕੋਲੰਬੀਆ: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਇੱਕ ਪਲਾਜੇ ਚ ਆਰਸੀਐਮਪੀ (RCMP) ਅਫਸਰ ਨਾਲ ਕੁੱਝ ਨੌਜਵਾਨਾ ਵੱਲੋ ਕੀਤੀ ਗਈ ਬਦਸਲੂਕੀ ਕੀਤੀ ਗਈ ਸੀ ਜੋਕਿ ਅਤਿ ਸ਼ਰਮਨਾਕ ਕਾਰਵਾਈ ਹੈ ਅਤੇ ਪੁਲਿਸ ਇਸ ਬਾਬਤ ਅਗਲੇਰੀ ਕਾਰਵਾਈ ਦੀ ਤਿਆਰੀ ਵੀ ਕਰ ਰਹੀ ਹੈ ਪਰ ਪੰਜਾਬ ਚ ਛਪਦੇ ਪੰਜਾਬੀ ਟ੍ਰਿਬਿਊਨ ਸਮੇਤ ਕੁੱਝ ਮੀਡੀਆ ਅਦਾਰਿਆ ਚ ਛਪੀ 40 ਨੌਜਵਾਨਾ ਨੂੰ ਡਿਪੋਰਟ ਕਰਨ ਦੀ ਤਿਆਰੀ ਦੀ ਖ਼ਬਰ ਦਾ ਆਰਸੀਐਮਪੀ ਨੇ ਖੰਡਨ ਕੀਤਾ ਹੈ ਤੇ ਆਰਸੀਐਮਪੀ ਦੇ ਸਪਕੋਸਪਰਸਨ ਸਰਵਜੀਤ ਸੰਘਾ ਨੇ ਕਿਹਾ ਹੈ ਕਿ 40 ਨੌਜਵਾਨਾ ਦੀ ਡਿਪੋਰਟੇਸ਼ਨ ਦੀ ਤਿਆਰੀ ਦੀ ਖ਼ਬਰ ਮਨਘੜ੍ਹਤ ਹੈ ਤੇ ਸਿਰਫ 8-10 ਨੌਜਵਾਨ ਹੀ ਇਸ ਮਾਮਲੇ ਚ ਸ਼ਾਮਲ ਹਨ ਜਿੰਨਾ ਤੇ ਪੁਲਿਸ ਅਗਲੇਰੀ ਕਾਰਵਾਈ ਬਾਬਤ ਵਿਚਾਰ ਕਰ ਰਹੀ ਹੈ ,ਉਨਾ ਉਪਰ ਲੱਗੇ ਦੋਸ਼ ਹੀ ਉਨਾਂ ਦੇ ਡਿਪੋਰਟ ਜਾ ਹੋਰ ਸਖਤ ਕਾਰਵਾਈ ਬਾਬਤ ਜਮੀਨ ਤਿਆਰ ਕਰਨਗੇ ।ਦੱਸਣਯੋਗ ਹੈ ਕਿ ਕੁੱਝ ਮੀਡੀਆ ਅਦਾਰਿਆ ਨੇ ਇਸਤੋ ਪਹਿਲਾ ਟਰਾਂਟੋ ਬਾਬਤ ਵੀ ਝੂਠੀਆ ਖਬਰਾ ਪ੍ਰਕਾਸ਼ਿਤ ਕੀਤੀਆ ਸਨ। ਦੱਸਣਯੋਗ ਹੈ ਕਿ ਬਹੁਤ ਸਾਰੇ ਲੋਕ ਕੈਨੇਡਾ ਤੋ ਹਰ ਸਾਲ ਡਿਪੋਰਟ ਹੁੰਦੇ ਹਨ ਪਰ ਹਰ ਇੱਕ ਕਾਨੂੰਨ ਮੁਤਾਬਕ ਤੈਅ ਕਾਰਵਾਈ ਤਹਿਤ ਹੀ ਡਿਪੋਰਟ ਕੀਤਾ ਜਾਂਦਾ ਹੈ ਪਰ ਪਿਛਲੇ ਕੁੱਝ ਸਮੇਂ ਤੋ ਬਹੁਤ ਸਾਰੇ ਮੀਡੀਆ ਅਦਾਰੇ ਡਿਪੋਰਟੇਸ਼ਨ ਬਾਬਤ ਮਨਘੜ੍ਹਤ ਝੂਠੀਆ ਖਬਰਾ ਫੈਲਾਉਣ ਦਾ ਕੰਮ ਜੋਰ ਸ਼ੋਰ ਨਾਲ ਕਰ ਰਹੇ ਹਨ।
ਕੁਲਤਰਨ ਸਿੰਘ ਪਧਿਆਣਾ