Breaking News
Home / Sikh News / ਅਲਜਜੀਰਾ ਦੇ ਕਸ਼ਮੀਰ ਤੋਂ ਮੁਸਲਮਾਨ ਪੱਤਰਕਾਰ ਨੇ ਫੇਕ ਟਵਿਟਰ ਹੈਂਡਲ ਤੋਂ ਕੀਤੇ ਜਾਹਲੀ ਟਵੀਟ

ਅਲਜਜੀਰਾ ਦੇ ਕਸ਼ਮੀਰ ਤੋਂ ਮੁਸਲਮਾਨ ਪੱਤਰਕਾਰ ਨੇ ਫੇਕ ਟਵਿਟਰ ਹੈਂਡਲ ਤੋਂ ਕੀਤੇ ਜਾਹਲੀ ਟਵੀਟ

ਅਲਜਜੀਰਾ ਦੇ ਕਸ਼ਮੀਰ ਤੋਂ ਮੁਸਲਮਾਨ ਪੱਤਰਕਾਰ ਨੇ ਫੇਕ ਟਵਿਟਰ ਹੈਂਡਲ ਤੋਂ ਕੀਤੇ ਜਾਹਲੀ ਟਵੀਟਾਂ ਨਾਲ ਸਿੱਖ ਬੱਚੀਆਂ ਖਿਲਾਫ ਝੂਠਾ ਬ੍ਰਿਤਾਂਤ ਸਿਰਜਿਆ।
– ਅੰਤਰਾਸ਼ਟਰੀ ਮੀਡੀਆ ‘ਚ ਸਿੱਖਾਂ ਖਿਲਾਫ ਕੁੱਦਿਆ ਭਾਰਤ ਦਾ ਸੈਕੂਲਰ ਤੇ ਇਸਲਾਮਿਕ ਮੀਡੀਆ।

ਭਾਵੇਂ ਕਿ ਸਿੱਖਾਂ ਦੀਆਂ ਬਹੁਤੀਆਂ ਸੰਸਥਾਵਾਂ ਤੇ ਮਸ਼ਹੂਰ ਹਸਤੀਆਂ ਕਸ਼ਮੀਰੀ ਸਿੱਖ ਬੱਚੀਆਂ ਦੇ ਖਿਲਾਫ ਭੰਡੀ ਪ੍ਰਚਾਰ ‘ਚ ਸੈਕੂਲਰ ਲਿਬਰਲ ਮੀਡੀਏ ਦਾ ਸਾਥ ਦੇ ਰਹੀਆਂ ਨੇ ਪਰ ਕਸ਼ਮੀਰ ਦੇ ਮੁਸਲਮਾਨ ਸਿੱਖਾਂ ਦੀਆਂ ਕੁੜੀਆਂ ਖਿਲਾਫ ਹਰ ਮੁਹਾਜ ਤੇ ਨਿੱਤਰ ਆਏ ਹਨ ਤੇ ਗਰੂਮਿੰਗ ਗੈੰ ਗ (ਮੰਦ ਇਰਾਦੇ ਨਾਲ ਬੱਚੀਆਂ ਸੰਗ ਮੋਹ ਪਾ ਕੇ ਧਰਮ ਬਦਲਣ ਵਾਲੇ) ਵੱਲੋਂ ਬੱਚੀਆਂ ਨੂੰ ਵਰਗਲਾਉਣ ਵਾਲੇ ਜਹੁਨਮੀਆਂ ਦੇ ਹਰ ਕਦਮ ਨੂੰ ਸਹੀ ਸਾਬਤ ਕਰ ਰਹੇ ਹਨ।

ਹੈਰਾਨੀ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਮੀਡੀਆ ਵਿਚ ਅਹਿਮ ਮੁਕਾਮ ਰੱਖਦਾ ਅਲਜਜੀਰਾ ਵੀ ਨਿੱਤਰ ਕੇ ਗਰੂਮਿੰਗ ਗੈੰਗਾਂ ਦੀ ਸਪੋਰਟ ਵਿਚ ਆ ਗਿਆ ਹੈ।
ਅਲਜਜੀਰਾ ਦੇ ਪੱਤਰਕਾਰ ਰਿਫਤ ਫਰੀਦ ਨੇ ਆਪਣੇ ਲਿਖੇ ਕੁਫਰ ਨੂੰ ਸਹਾਰਾ ਦੇਣ ਲਈ “ਸਿਮਰਤ ਕੌਰ ਖਾਲਸਾ” ਨਾਂ ਦੀ ਇਕ ਫੇਕ ਟਵੀਟਰ ਟਰੌਲਰ ਦੇ ਝੂਠੇ ਦਾਹਵੇ ਵਾਲੇ ਟਵੀਟ ਨੂੰ ਹਵਾਲੇ ਵਜੋਂ ਵਰਤਿਆ ਹੈ। ਸਿੱਖ ਬੱਚੀਆਂ ਦੇ ਮੁਸਲਮਾਨਾਂ ਵੱਲੋਂ ਕੀਤੇ ਉਧਾਲਿਆ ਨੂੰ ਅੰਤਰ ਧਰਮ ਵਿਆਹ ਸਥਾਪਤ ਕਰਨ ਲਈ ਜਾਹਰ ਤੌਰ ਤੇ ਫੇਕ ਟਵਿਟਰ ਖਾਤੇ ਦੀ ਵਰਤੋਂ ਕਰਨੀ ਪੀਲੀ ਤੇ ਇਸਲਾਮਿਕ ਏਜੰਡੇ ਵਾਲੀ ਜਿਹਾਦੀ ਪੱਤਰਕਾਰੀ ਹੈ।

ਫੇਕ ਟਵਿਟਰ ਹੈੰਡਲਰ ਸਿਮਰਤ ਕੌਰ ਖਾਲਸਾ ਨੇ ਅਮਨ ਬਾਲੀ ਦੀ ਸਿੱਖ ਬੱਚੀਆਂ ਨੂੰ ਧਰਮ ਤੋਂ ਬਾਹਰ ਵਿਆਹ ਨਾ ਕਰਾਉਣ ਦੀ ਤਕੀਦ ਨੂੰ ਟਰੌਲ ਕਰਦਿਆਂ ਲਿਖਿਆ ਸੀ ਕਿ “ਮੈਂ ਸਿੱਖ ਜਨਾਨੀ ਹਾਂ ਤੇ ਆਪਣੀ ਮਰਜੀ ਨਾਲ ਗੈਰ ਸਿੱਖ ਮਰਦ ਨਾਲ ਵਿਆਹ ਕੀਤਾ ਹੈ। ਤੂੰ ਕੌਣ ਹੁੰਦਾ ਹੈ ਦੱਸਣ ਵਾਲਾ ਕਿ ਕਿਥੇ ਵਿਆਹ ਕਰਾਈਏ?”
ਮਹਿਕਮਾ ਪੰਜਾਬੀ ਨੂੰ ਯਕੀਨ ਸੀ ਕਿ ਕੋਈ ਸਿੱਖ ਬੀਬੀ ਇਸ ਪੱਧਰ ਤੇ ਬਦਚਲਨ ਤੇ ਬਦਜੁਬਾਨ ਨਹੀਂ ਹੋ ਸਕਦੀ। ਸੋ ਟਵਿਟਰ ਖਾਤੇ ਦੀ ਮੁੱਢਲੀ ਤਫਤੀਸ਼ ਵਿਚ ਇਹ ‘ਸਿਮਰਤ ਕੌਰ ਖਾਲਸਾ’ ਦਾ ਖਾਤਾ ਝੂਠਾ ਪਾਇਆ ਗਿਆ। ਇਹ ਖਾਤਾ ਕਿਸੇ ਕਾਮਰੇਡ/ਲਿਬਰਾਂਡੂ ਟਰੌਲਰ ਦਾ ਹੈ ਜੋ ਭਾਜਪਾ ਨੂੰ ਟਰੌਲ ਕਰਨ ਲਈ ਸਿਆਸੀ ਟਿੱਪਣੀਆਂ ਕਰਦਾ ਰਿਹਾ ਹੈ। ਇਸ ਖਾਤੇ ਤੋਂ ਰੀਟਵੀਟ ਹੋਣ ਵਾਲੇ ਹੋਰ ਖਾਤਿਆਂ ਦੇ ਨਾਂ ਹਨ : ਮਾਣੋੰ, ਚਾਚਾ ਚਤਰਾ ਅਤੇ ਆਮ ਜਹੀ।

ਇਸ ਖਾਤੇ ‘ਚ ਕਿਸੇ ਸਿੱਖ ਕੁੜੀ ਦੀਆਂ ਤਿੰਨ ਤਸਵੀਰਾਂ ਵਰਤੀਆਂ ਨੇ ਜੋ ਪਿਛਲੇ ਕੁਝ ਸਾਲਾਂ ਤੋਂ ਫੇਸਬੁਕ ‘ਤੇ ਵੱਖ ਵੱਖ ਨਾਵਾਂ ਥੱਲੇ ਚੱਲਦੇ ਜਾਹਲੀ ਖਾਤਿਆਂ ਤੇ ਆਮ ਹੀ ਵਰਤੀਆਂ ਗਈਆਂ ਹਨ।

ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਖਿਲਾਫ ਲਵ ਜਿਹਾਦ ਨੂੰ ਸਹੀ ਸਾਬਤ ਕਰਨ ਲਈ ਹੁਣ ਅਲਜਜੀਰਾ ਵਰਗਾ ਮੀਡੀਆ ਹਾਊਸ ਵੀ ਕਸ਼ਮੀਰੀ ਮੁਸਲਮਾਨਾਂ ਤੇ ਭਾਰਤੀ ਸੈਕੂਲਰ/ਲਿਬਰਾਂਡੂ ਕਾਮਰੇਡਾਂ ਨਾਲ ਮਿਲ ਗਿਆ ਹੈ।

ਦੂਸਰੇ ਪਾਸੇ ਸਵੈ ਨਫਰਤ ਦਾ ਸ਼ਿਕਾਰ ਸਿੱਖ, ਮੁਸਲਮਾਨਾਂ ਵੱਲੋਂ ਸੰਗਠਿਤ ਰੂਪ ‘ਚ ਸਿੱਖਾਂ ਦੀਆਂ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਤੇ ਉਨ੍ਹਾਂ ਦੀ ਅਜਮਤ ਨਾਲ ਖਿਲਵਾੜ ਕਰਨ ਦੇ ਜਾਹਰ ਵਰਤਾਰੇ ਨੂੰ ਭਾਜਪਾ/ਰਸਸ ਦੀ ਸਾਜਿਸ਼ ਦੱਸਕੇ ਮੁਸਲਮਾਨਾਂ ਦੇ ਗਰੂਮਿੰਗ ਗੈੰ ਗਾਂ ਦੇ ਹੱਕ ‘ਚ ਭੁਗਤ ਰਹੇ ਹਨ।

ਅਲ ਜਜੀਰਾ ਤੇ ਉਸਦੇ ਮੁਸਲਮਾਨ ਪੱਤਰਕਾਰ ਨੂੰ ਸਿੱਖਾਂ ਖਿਲਾਫ ਸਾਜਿਸ਼ ਕਰਦੇ ਨੂੰ ਰੰਗੇ ਹੱਥੀ ਫੜ੍ਹਕੇ ਅਸੀਂ ਨੰ ਗਾ ਕਰ ਦਿੱਤਾ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਤੇ ਸਿੱਖ ਮੀਡੀਆ ਵੀ ਸਿੱਖ ਬੱਚੀਆਂ ਦੇ ਪੱਖ ਦੀ ਕੋਈ ਗੱਲ ਕਰੇਗਾ ਜਾਂ ਕਾਮਰੇਡਾਂ ਦੀ ਪੂਛ ਬਣੇ ਰਹਿਣ ‘ਚ ਹੀ ਆਪਣੇ ਆਪ ਨੂੰ ਨਿਡਰ, ਦਲੇਰ ਤੇ ਜਾਂਬਾਜ ਦੱਸਦਾ ਰਹੇਗਾ ?
#ਮਹਿਕਮਾ_ਪੰਜਾਬੀ

About admin

Check Also

ਢੱਡਰੀਆਂਵਾਲੇ ਦੇ ਪ੍ਰਚਾਰ ਦਾ ਅਸਰ

ਜਿਹੜੇ ਗਿਆਨ ਦੀ ਭਾਈ ਸਾਬ੍ਹ ਗੱਲ ਕਰ ਰਹੇ ਨੇ ਇਹ ਮਾਨਸਿਕ ਬੁੱਧੀ ਚੋਂ ਉਪਜਦਾ ਜਿਹੋ …

%d bloggers like this: