ਕੋਹਿਨੂਰ ਹੀਰਾ ਸਿੱਖ ਕੌਮ ਦੀ ਖਾਲਸਾਈ ਵਿਰਾਸਤ ਤੇ ਮਲਕੀਅਤ, ਜਗਨਨਾਥ ਮੰਦਿਰ ਦੀ ਗੱਲ ਕਰਨਾ ਹਿੰਦੂਤਵ ਤਾਕਤਾਂ ਦੀ ਸ਼ਰਾਰਤ : ਮਾਨ

650

ਕੋਹਿਨੂਰ ਹੀਰਾ ਸਿੱਖ ਕੌਮ ਦੀ ਖਾਲਸਾਈ ਵਿਰਾਸਤ ਤੇ ਮਲਕੀਅਤ, ਜਗਨਨਾਥ ਮੰਦਿਰ ਦੀ ਗੱਲ ਕਰਨਾ ਹਿੰਦੂਤਵ ਤਾਕਤਾਂ ਦੀ ਸ਼ਰਾਰਤ : ਮਾਨ #SimranjitSinghMann #MP

ਫ਼ਤਹਿਗੜ੍ਹ ਸਾਹਿਬ 14 ਸਤੰਬਰ – ਸਮੁੱਚੀ ਦੁਨੀਆਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਖਾਲਸਾ ਰਾਜ ਦਰਬਾਰ ਦੀ ਮਲਕੀਅਤ ਅਤੇ ਸਿੱਖ ਕੌਮ ਦੀ ਵਿਰਾਸਤ ਹੈ । ਇਸ ਕੋਹਿਨੂਰ ਹੀਰੇ ਉਤੇ ਜੋ ਅੱਜ ਉੜੀਸਾ ਦੇ ਮੰਦਿਰ ਜਗਨਨਾਥ ਨਾਲ ਜੋੜਕੇ ਸਿੱਖ ਕੌਮ ਦੀ ਇਸ ਵਿਰਾਸਤ ਉਤੇ ਵਿਵਾਦ ਖੜਾ ਕਰਨ ਦੇ ਦੁਖਦਾਇਕ ਅਮਲ ਹੋ ਰਹੇ ਹਨ, ਇਹ ਸਿੱਖ ਵਿਰੋਧੀ ਹਿੰਦੂਤਵ ਤਾਕਤਾਂ ਦੀ ਸ਼ਾਜਿਸ਼ ਦਾ ਹਿਸਾ ਹੀ ਹੈ । ਜਿਸ ਉਤੇ ਸਿੱਖ ਕੌਮ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਆਪਣੀ ਕੌਮੀ ਵਿਰਾਸਤ ਨੂੰ ਪ੍ਰਾਪਤ ਕਰਨ ਲਈ ਸਮੂਹਿਕ ਉੱਦਮ ਵੀ ਕਰਨੇ ਪੈਣਗੇ । ਇਹ ਲੋਕ ਅਜਿਹਾ ਮਾਹੌਲ ਪੈਦਾ ਕਰਕੇ ਸਿੱਖ ਕੌਮ ਦੀ ਇਸ ਵਿਰਾਸਤ ਦੀ ਸੋਚ ਨੂੰ ਨਾ ਤਾ ਕਤਾਈ ਝੁਠਲਾ ਸਕਣਗੇ ਅਤੇ ਨਾ ਹੀ ਸਿੱਖ ਕੌਮ ਦੀ ਮਲਕੀਅਤ ਦੇ ਦਾਵੇ ਨੂੰ ਕਮਜ਼ੋਰ ਕਰਨ ਵਿਚ ਕਾਮਯਾਬ ਹੋ ਸਕਣਗੇ । ਬਰਤਾਨੀਆ ਦੀ ਹਕੂਮਤ ਨੂੰ ਵੀ ਚਾਹੀਦਾ ਹੈ ਕਿ ਸਾਡੀ ਇਸ ਕੌਮੀ ਵਿਰਾਸਤ ਨੂੰ ਸਾਡੀ ਕੌਮੀ ਸੰਸਥਾ ਐਸ।ਜੀ।ਪੀ।ਸੀ ਦੇ ਹਵਾਲੇ ਕਰਕੇ ਵਾਪਿਸ ਕਰਨ ਦੀ ਜਿ਼ੰਮੇਵਾਰੀ ਨਿਭਾਵੇ ।

ਇਹ ਵਿਚਾਰ ਸ। ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੋਹਿਨੂਰ ਹੀਰੇ ਉਤੇ ਜਗਨਨਾਥ ਮੰਦਿਰ ਦੇ ਮੁੱਖੀਆਂ ਵੱਲੋਂ ਇਸਨੂੰ ਹਿੰਦੂ ਵਿਰਾਸਤ ਦਾ ਨਾ ਦੇ ਕੇ ਗੁਮਰਾਹਕੁਨ ਪ੍ਰਚਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਵਿਸ਼ੇ ਤੇ ਛੇੜੇ ਜਾ ਰਹੇ ਵਿਵਾਦ ਦੇ ਨਤੀਜਿਆਂ ਤੋਂ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇਂ ਹਿੰਦੂਤਵ ਤਾਕਤਾਂ ਵਲੋਂ ਸਾਡੇ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਪਾਣੀਆਂ ਨੂੰ ਰਿਪੇਰੀਅਨ ਕਾਨੂੰਨ ਨੂੰ ਨਜ਼ਰ ਅੰਦਾਜ ਕਰਕੇ ਸਾਡੇ ਕੀਮਤੀ ਪਾਣੀਆਂ ਨੂੰ ਲੁੱਟਣ ਦੇ ਦੁਖਦਾਇਕ ਅਮਲ ਹੁੰਦੇ ਆ ਰਹੇ ਹਨ, ਸਾਡੀ ਪੰਜਾਬ ਦੀ ਧਰਤੀ ਉਤੇ ਬਣੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਸਾਜ਼ਸੀ ਢੰਗਾਂ ਰਾਹੀ ਬਾਹਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਸਾਡੇ ਦਰਿਆਵਾਂ ਉਤੇ ਬਣੇ ਡੈਮਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਨੂੰ ਜਬਰੀ ਦਿੱਲੀ, ਰਾਜਸਥਾਂਨ, ਹਰਿਆਣਾ ਦੇ ਸੂਬਿਆਂ ਰਾਹੀ ਖੋਹਿਆ ਜਾ ਰਿਹਾ ਹੈ, ਉਸੇ ਤਰਾਂ ਸਾਡੀ ਕੌਮੀ ਵਿਰਾਸਤ ਕੋਹਿਨੂਰ ਹੀਰੇ ਉਤੇ ਇਹ ਹਿੰਦੂਤਵ ਤਾਕਤਾਂ ਆਪਣਾ ਦਾਵਾ ਜਤਾਉਣ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਹੀਆਂ ਹਨ । ਇਸ ਵਿਚ ਬੀ।ਜੇ।ਪੀ, ਕਾਂਗਰਸ, ਆਰ।ਐਸ।ਐਸ ਆਦਿ ਹਿੰਦੂਤਵ ਤਾਕਤਾਂ ਵਲੋਂ ਕੋਹਿਨੂਰ ਹੀਰੇ ਉਤੇ ਵੀ ਝੂਠਾ ਦਾਵਾ ਜਤਾਉਣ ਦੇ ਅਮਲ ਹੋ ਰਹੇ ਹਨ ਜਿਸਨੂੰ ਸਿੱਖ ਕੌਮ ਕਤਾਈ ਬਰਦਾਸ਼ਤ ਨਹੀਂ ਕਰੇਗੀ ਅਤੇ ਨਾ ਹੀ ਇਹ ਲੋਕ ਆਪਣੀਆਂ ਅਜਿਹੀਆਂ ਸਾਜਿ਼ਸਾਂ ਨੂੰ ਪੂਰਨ ਕਰਨ ਵਿੱਚ ਕਾਮਜ਼ਾਬ ਹੋ ਸਕਣਗੀਆਂ । ਇਸ ਲਈ ਜਿਥੇ ਪੰਜਾਬੀ ਅਤੇ ਸਿੱਖ ਕੌਮ ਆਪਣੇ ਖੋਹੇ ਗਏ ਵਿਧਾਨਕ, ਸਮਾਜਿਕ, ਮਾਲੀ ਅਤੇ ਭੂਗੋਲਿਕ ਹੱਕਾਂ ਲਈ ਜੁੱਝ ਰਹੇ ਹਨ, ਉੱਥੇ ਇਸ ਕੋਹਿਨੂਰ ਹੀਰੇ ਦੀ ਕੌਮੀ ਖਾਲਸਾਈ ਵਿਰਾਸਤ ਨੂੰ ਪ੍ਰਾਪਤ ਕਰਨ ਲਈ ਸਮੂਹਿਕ ਤੌਰ ਤੇ ਸਾਂਝਾ ਉੱਦਮ ਵੀ ਕਰਨ ਅਤੇ ਸਾਜਿ਼ਸਕਾਰਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਜਿ਼ੰਮੇਵਾਰੀ ਵੀ ਨਿਭਾਉਣ । ਕੋਹਿਨੂਰ ਹੀਰਾ ਸਾਡੀ ਕੌਮੀ ਵਿਰਾਸਤ ਹੈ ਇਸਨੂੰ ਪ੍ਰਾਪਤ ਕਰਕੇ ਰਹਾਂਗੇ ।