ਜਲੰਧਰ – ਅਮਰੀਕਾ ਦਾ ਲਾਰਾ ਲਾ ਕੇ ਨਕਲੀ NRI ਨੇ ਕਰਵਾਏ 4 ਵਿਆਹ

308

ਖੁਦ ਨੂੰ ਐੱਨ. ਆਰ. ਆਈ. ਦੱਸ ਕੇ ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਅਮਰੀਕਾ ਲੈ ਕੇ ਜਾਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ ਮੁੱਖ ਮੁਲਜ਼ਮ ਸਮੇਤ ਚਾਰ ਮੈਂਬਰਾਂ ਨੂੰ ਸੈਕਟਰ-11 ਥਾਣਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਜਗਜੀਤ ਸਿੰਘ ਉਰਫ਼ ਸੋਨੂੰ ਵਾਸੀ ਅਰਬਨ ਸਟੇਟ ਜਲੰਧਰ (ਮੁੱਖ ਮੁਲਜ਼ਮ), ਮਨਜੀਤ ਸਿੰਘ ਵਾਸੀ ਅਮਰ ਬਾਗ ਪਟਿਆਲਾ, ਪਰਮਦੀਪ ਵਾਸੀ ਜਲੰਧਰ ਬੱਸ ਸਟੈਂਡ ਅਤੇ ਮੁਹੰਮਦ ਕੈਫ਼ ਵਾਸੀ ਦਿੱਲੀ ਵਜੋਂ ਹੋਈ ਹੈ। ਪੁਲਸ ਨੇ ਮੁਹੰਮਦ ਕੈਫ਼ ਦੇ ਇਸ਼ਾਰੇ ’ਤੇ ਦਿੱਲੀ ਤੋਂ 13 ਪਾਸਪੋਰਟ ਬਰਾਮਦ ਕੀਤੇ ਹਨ। ਅਦਾਲਤ ਨੇ ਉਕਤ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਫਰਾਰ ਸਾਥੀਆਂ ਨੂੰ ਫੜ੍ਹਨ ਲਈ ਪੁਲਸ ਟੀਮ ਦਿੱਲੀ, ਪਟਿਆਲਾ, ਜਲੰਧਰ ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿਚ ਛਾਪੇਮਾਰੀ ਕਰ ਰਹੀ ਹੈ। ਮੁਲਜ਼ਮ ਜਗਜੀਤ ਸਿੰਘ ਨੇ ਠੱਗੀ ਮਾਰਨ ਲਈ 4 ਵਿਆਹ ਕਰਵਾਏ ਸਨ।

ਇਸ ਠੱਗੀ ਕਰਨ ਵਾਲੇ ਗਿਰੋਹ ਬਾਰੇ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਲੜਕੀ ਨੂੰ ਅਮਰੀਕਾ ਲੈ ਕੇ ਜਾਣ ਦੇ ਨਾਮ ’ਤੇ ਠੱਗੀ ਮਾਰਨ ਦੇ ਮਾਮਲੇ ’ਚ 7 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 11 ਥਾਣੇ ’ਚ ਐੱਫ਼. ਆਈ. ਆਰ (FIR) ਦਰਜ ਕੀਤੀ ਗਈ ਸੀ। ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਮੁਲਾਕਾਤ ਜਗਜੀਤ ਸਿੰਘ ਵਾਸੀ ਅਰਬਨ ਸਟੇਟ ਜਲੰਧਰ ਨਾਲ ਮੈਟਰੀਮੋਨੀਅਲ ਸਾਈਟ (matrimonial site) ’ਤੇ ਹੋਈ ਸੀ, ਜੋ ਆਪਣੇ ਆਪ ਨੂੰ ਅਮਰੀਕਾ ਦਾ ਨਾਗਰਿਕ ਦੱਸਦਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ 3 ਜੂਨ ਨੂੰ ਜਗਜੀਤ ਸਿੰਘ ਨਾਲ ਖਰੜ ’ਚ ਉਸਦਾ ਵਿਆਹ ਹੋਇਆ। ਵਿਆਹ ’ਤੇ ਮਾਪਿਆਂ ਨੇ 20 ਲੱਖ ਰੁਪਏ ਖ਼ਰਚ ਕੀਤੇ। ਪੰਰਪਰਾਗਤ ਰੀਤ ਅਨੁਸਾਰ ਲੜਕੀ ਵਿਆਦ ਤੋਂ ਬਾਅਦ ਆਪਣੇ ਪਤੀ ਦੇ ਜੱਦੀ ਘਰ ਸੈਕਟਰ -24 ’ਚ ਰਹਿਣ ਲੱਗੀ।

ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ 7 ਸਤੰਬਰ ਨੂੰ ਸੈਕਟਰ-11 ਥਾਣੇ ਵਿਚ ਲੜਕੀ ਨੂੰ ਅਮਰੀਕਾ ਲੈ ਕੇ ਜਾਣ ਦੇ ਨਾਂ ’ਤੇ ਠੱਗੀ ਮਾਰਨ ਦੇ ਮਾਮਲੇ ਵਿਚ ਐੱਫ਼. ਆਈ. ਆਰ. ਦਰਜ ਕਰਨ ਉਪਰੰਤ ਡੀ. ਐੱਸ. ਪੀ. ਗੁਰਮੁੱਖ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਸੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਮੁਲਾਕਾਤ ਜਗਜੀਤ ਸਿੰਘ ਵਾਸੀ ਅਰਬਨ ਸਟੇਟ ਜਲੰਧਰ ਨਾਲ ਮੈਟਰੀਮੋਨੀਅਲ ਸਾਈਟ ਰਾਹੀਂ ਹੋਈ ਸੀ। ਉਹ ਖੁਦ ਨੂੰ ਅਮਰੀਕਾ ਦਾ ਨਾਗਰਿਕ ਦੱਸਦਾ ਹੈ। 3 ਜੂਨ ਨੂੰ ਮੁਲਜ਼ਮ ਜਗਜੀਤ ਸਿੰਘ ਨਾਲ ਖਰੜ ਵਿਚ ਵਿਆਹ ਹੋਇਆ ਸੀ। ਵਿਆਹ ਵਿਚ ਮਾਪਿਆਂ ਨੇ 20 ਲੱਖ ਰੁਪਏ ਖਰਚ ਕੀਤੇ। ਇਸ ਤੋਂ ਬਾਅਦ ਉਹ ਸੈਕਟਰ-24 ਸਥਿਤ ਆਪਣੇ ਪਤੀ ਦੇ ਜੱਦੀ ਘਰ ਵਿਚ ਰਹਿਣ ਲੱਗੀ। ਸ਼ਿਕਾਇਤਕਰਤਾ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਵੀਜ਼ਾ ਅਪਲਾਈ ਕਰਨ ਲਈ ਕਿਹਾ ਅਤੇ ਸਾਰਿਆਂ ਦੇ ਪਾਸਪੋਰਟ ਲੈ ਕੇ 75 ਲੱਖ ਦੀ ਮੰਗ ਕੀਤੀ। ਜਗਜੀਤ ਸਿੰਘ ਨੇ ਪੀੜਤਾ ਦੇ ਪਰਿਵਾਰਕ ਮੈਂਬਰਾਂ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਨ੍ਹਾਂ ਨੇ ਉਸ ਨੂੰ ਪੈਸੇ ਨਾ ਦਿੱਤੇ ਤਾਂ ਉਹ ਉਸ ਨੂੰ ਛੱਡ ਦੇਵੇਗਾ।

ਉਥੇ ਹੀ ਮਾਮਲੇ ਦੀ ਸ਼ਿਕਾਇਤ ਮਿਲਣ ’ਤੇ ਪੁਲਸ ਨੇ ਮੁਲਜ਼ਮ ਜਗਜੀਤ ਨੂੰ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ। ਪੁਲਸ ਨੇ ਜਗਜੀਤ ਸਿੰਘ ਨੂੰ ਅਗਲੇ ਦਿਨ ਅਦਾਲਤ ਵਿਚ ਪੇਸ਼ ਕਰ ਕੇ ਚਾਰ ਦਿਨਾਂ ਦਾ ਰਿਮਾਂਡ ਹਾਸਲ ਕੀਤਾ। ਪੁਲਸ ਨੇ 10 ਸਤੰਬਰ ਨੂੰ ਜਗਜੀਤ ਦੀ ਨਿਸ਼ਾਨਦੇਹੀ ’ਤੇ ਮੁਲਜ਼ਮ ਮਨਜੀਤ ਸਿੰਘ ਅਤੇ ਪਰਮਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। 11 ਸਤੰਬਰ ਨੂੰ ਉਪਰੋਕਤ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਮੁਲਜ਼ਮ ਮੁਹੰਮਦ ਕੈਫ਼ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਜਗਜੀਤ ਸਿੰਘ ਨੇ ਠੱਗੀ ਮਾਰਨ ਲਈ 4 ਵਿਆਹ ਕਰਵਾਏ ਸਨ।

ਵਿਆਹ ਤੋਂ ਕੁਝ ਦਿਨ ਬਾਅਦ ਹੀ ਮੁਲਜ਼ਮ ਜਗਜੀਤ ਸਿੰਘ ਉਸਦੇ ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਮੈਬਰਾਂ ਦੇ ਪਾਸਪੋਰਟ ਲੈ ਕੇ 75 ਲੱਖ ਵੀਜ਼ਾ ਲਗਵਾਉਣ ਲਈ ਮੰਗਣ ਲੱਗਾ। ਜਗਜੀਤ ਸਿੰਘ ਦਬਾਅ ਪਾਉਣ ਲੱਗਾ ਕਿ ਜੇਕਰ ਇਹ ਰਕਮ ਉਸਨੂੰ ਨਾ ਦਿੱਤੀ ਗਈ ਤਾਂ ਉਹ ਲੜਕੀ ਨੂੰ ਛੱਡ ਦੇਵੇਗਾ। ਲੜਕੀ ਦੁਆਰਾ ਚੰਡੀਗੜ੍ਹ ਦੇ ਸੈਕਟਰ 11 ਥਾਣੇ ’ਚ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਮੁੱਖ ਮੁਲਜ਼ਮ ਸਮੇਤ ਗਿਰੋਹ ਦੇ ਚਾਰ ਮੈਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਪਹਿਚਾਣ ਜਗਜੀਤ ਸਿੰਘ ਉਰਫ਼ ਸੋਨੂੰ ਵਾਸੀ ਅਰਬਨ ਸਟੇਟ ਜਲੰਧਰ, ਮਨਜੀਤ ਸਿੰਘ ਵਾਸੀ ਅਮਰ ਬਾਗ ਪਟਿਆਲਾ, ਪਰਮਦੀਪ ਸਿੰਘ ਵਾਸੀ ਜਲੰਧਰ ਬੱਸ ਸਟੈਂਡ ਅਤੇ ਮੁਹੰਮਦ ਕੈਫ਼ ਵਾਸੀ ਦਿੱਲੀ ਵਜੋਂ ਹੋਈ ਹੈ। ਪੁਲਿਸ ਨੇ ਮੁਹੰਮਦ ਕੈਫ਼ ਦੁਆਰਾ ਦਿੱਤੀ ਸੂਹ ’ਤੇ ਦਿੱਲੀ ਤੋਂ 13 ਪਾਸਪੋਰਟ ਜ਼ਬਤ ਕੀਤੇ ਹਨ। ਇਸ ਠੱਗ ਗਿਰੋਹ ਦੇ ਫ਼ਰਾਰ ਚੱਲ ਰਹੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮ ਦੁਆਰਾ ਦਿੱਲੀ, ਪਟਿਆਲਾ ਤੇ ਜਲੰਧਰ ਦੇ ਨਾਲ ਨਾਲ ਪੰਜਾਬ ਦੇ ਹੋਰਨਾਂ ਇਲਾਕਿਆਂ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।