ਪੰਜਾਬ ਦੀ ਨੌਜਵਾਨ ਕੁ ੜੀ ਦੀ ਦਿਲ-ਕੰ ਬਾ ਊ ਵੀਡੀਉ ਦੇਖੋ

907

ਵਾਇਰਲ ਵੀਡੀਓ: ਨਸ਼ੇ ਨਾਲ ਬੇਸੁਧ ਹੋ ਡਿਕ-ਡੋਲੇ ਖਾਂਦੀ ਪੰਜਾਬ ਦੀ ਨੌਜਵਾਨ ਕੁੜੀ ਦੀ ਦਿਲ-ਕੰਬਾਊ ਵੀਡੀਉ ਦੇਖੋ

– ਮਕਬੂਲਪੁਰਾ ਪਿੰਡ ਦੀ ਇਸ ਵਾਇਰਲ ਵੀਡੀਓ ‘ਤੇ ਕਿਸਾਨ ਨੇਤਾ ਵੀ ਬੋਲੇ, ਵੀਡੀਓ ਨੇ ਡੂੰਗੀ ਸੋਚ ਲਈ ਕੀਤਾ ਮਜ਼ਬੂਰ

ਅੰਮ੍ਰਿਤਸਰ, 11 ਸਤੰਬਰ 2022 -ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਡਰੱਗ ਮਾਫੀਆ ਦੀ ਪਹੁੰਚ ਕੁੜੀਆਂ ਤੱਕ ਵੀ ਵਿਖਾਈ ਦੇ ਰਹੀ ਹੈ, ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਨੌਜਵਾਨ ਹੀ ਨਹੀਂ ਕਈ ਜੋਬਨ ਭਰ ਮੁਟਿਆਰਾਂ ਵੀ ਨਸ਼ੇ ਦੀ ਗ੍ਰਿਫ਼ਤ ਵਿੱਚ ਫਸੀਆਂ ਹੋਈਆਂ ਹਨ। ਇੱਕ ਅਜਿਹੀ ਹੀ ਵੀਡੀਓ ਅੰਮ੍ਰਿਤਸਰ ਦੇ ਮਕਬੂਲਪੁਰਾ ਤੋਂ ਵਾਇਰਲ ਹੋਈ ਹੈ, ਜਿਸ ਵਿੱਚ ਇੱਕ ਮੁਟਿਆਰ ਖੜੀ ਵਿਖਾਈ ਦੇ ਰਹੀ ਹੈ, ਜਿਸਦੇ ਚੂੜਾ ਪਾਇਆ ਹੋਇਆ ਹੈ, ਜੋ ਕਿ ਤੁਰਨਾ ਤਾਂ ਦੂਰ ਦੀ ਗੱਲ ਹੈ, ਨਸ਼ੇ ਕਾਰਨ ਹਿੱਲ ਵੀ ਨਹੀਂ ਸਕਦੀ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਪੰਜਾਬ ਅੰਦਰ ਨਸ਼ੇ ਦੇ ਕਹਿਰ ਦਾ ਆਪ ਮੁਹਾਰੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ।

Virsa Singh Valtoha ਨੇ ਫੇਸਬੁੱਕ ਤੇ ਲਿਖਿਆ- ਬਦਲਾਅ ਸਾਬ ਪੰਜਾਬੀਆਂ ਨੇ ਤੁਹਾਡੇ ਤੋਂ ਆਹ ਆਸ ਤੇ ਨਹੀਂ ਕੀਤੀ ਹੋਣੀ……. ਕੀ ਇਹ ਹੈ ਪੰਜਾਬ ਦਾ ਬਦਲਾਅ?ਜੋ ਅਸੀਂ ਸੜਕਾਂ ਤੇ ਦੇਖ ਰਹੇ ਹਾਂ।ਗੁਰੂ ਨਗਰੀ ਦੇ ਮਕਬੂਲਪੁਰਾ ਦੀ ਵੀਡੀਓ ਹੋਈ ਵਾਇਰਲ .. ਵਾਇਰਲ ਵੀਡੀਉ – ਇਕ ਲੜਕੀ ਨਸ਼ੇ ਦਾ ਟੀਕਾ ਲਗਾਕੇ ਝੂੰਮਦੀ ਹੋਈ ਨਜ਼ਰ ਆ ਰਹੀ ਹੈ। ਮਕਬੂਲਪੁਰਾ ਉਹ ਇਲਾਕਾ ਹੈ ਜੋ ਨਸ਼ਿਆਂ ਤੋਂ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੈ ਅਤੇ ਅਨੇਕਾਂ ਮੌਤਾਂ ਨਸ਼ਿਆਂ ਕਾਰਨ ਇਸ ਇਲਾਕੇ ‘ਚ ਹੋਈਆਂ ਹਨ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਡਾ:ਜੀਵਨਜੋਤ ਕੌਰ ਵਿਧਾਇਕ ਹੈ।