ਕਲਾਕਾਰ Shiva Stuti ਡਾਂਸ ਕਰਦਿਆਂ ਡਿੱਗਿਆ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

631

Jammu and Kashmir: 20-year-old youth Yogesh Gupta dies of a heart attack while performing Shiva Stuti dance during Ganeshotsav -20 ਸਾਲਾ ਯੋਗੇਸ਼ ਗੁਪਤਾ ਸਟੇਜ ‘ਤੇ ਨਚਦੇ ਹੋਏ ਇਕਦਮ ਡਿੱਗ ਗਿਆ। ਪਰ ਜਦੋਂ ਸ਼ਿਵ ਦਾ ਕਿਰਦਾਰ ਨਿਭਾ ਰਿਹਾ ਇਕ ਹੋਰ ਕਲਾਕਾਰ ਸਟੇਜ ‘ਤੇ ਪਹੁੰਚੇ ਤਾਂ ਯੋਗੇਸ਼ ਗੁਪਤਾ ਉੱਠ ਹੀ ਨਹੀਂ ਸਕੇ ਅਤੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਯੋਗੇਸ਼ ਗੁਪਤਾ ਦੀ ਮੌਤ ਹੋ ਚੁੱਕੀ ਸੀ।

ਸ੍ਰੀਨਗਰ- ਜ਼ਿੰਦਗੀ ਤੇ ਮੌਤ ਦੀ ਡੋਰ ਰੱਬ ਦੇ ਹੱਥ ਹੁੰਦੀ ਹੈ। ਮੌਤ ਕਦੋਂ ਅਤੇ ਕਿਸ ਥਾਂ ਆ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ ਹੈ। ਅਜਿਹਾ ਇੱਕ ਮਾਮਲਾ ਜੰਮੂ-ਕਸ਼ਮੀਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕਲਾਕਾਰ ਦੀ ਪੇਸ਼ਕਾਰੀ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਦਰਅਸਲ ਜੰਮੂ-ਕਸ਼ਮੀਰ ਦੇ ਬਿਸ਼ਨਾ ਉਪ ਮੰਡਲ ਦੇ ਪਿੰਡ ਕੋਠੇ ਸੈਣੀ ‘ਚ ਬੀਤੀ ਰਾਤ ਭਗਵਤੀ ਜਾਗਰਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਇਸ ਪ੍ਰੋਗਰਾਮ ‘ਚ ਜਾਗਰਣ ਤੋਂ ਪਹਿਲਾਂ ਸ਼ਿਵ ਅਤੇ ਪਾਰਵਤੀ ‘ਤੇ ਨ੍ਰਿਤ ਨਾਟਕ ਦਾ ਮੰਚਨ ਕੀਤਾ ਜਾ ਰਿਹਾ ਸੀ।

ਇਸ ਦੌਰਾਨ 20 ਸਾਲਾ ਯੋਗੇਸ਼ ਗੁਪਤਾ ਸਟੇਜ ‘ਤੇ ਨਚਦੇ ਹੋਏ ਇਕਦਮ ਡਿੱਗ ਗਿਆ। ਲੋਕਾਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਡਾਂਸ ਦਾ ਇਹ ਸਟੈਪ ਵੀ ਬਹੁਤ ਵਧੀਆ ਸੀ ਪਰ ਜਦੋਂ ਸ਼ਿਵ ਦਾ ਕਿਰਦਾਰ ਨਿਭਾ ਰਿਹਾ ਇਕ ਹੋਰ ਕਲਾਕਾਰ ਸਟੇਜ ‘ਤੇ ਪਹੁੰਚੇ ਤਾਂ ਯੋਗੇਸ਼ ਗੁਪਤਾ ਉੱਠ ਹੀ ਨਹੀਂ ਸਕੇ ਅਤੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਯੋਗੇਸ਼ ਗੁਪਤਾ ਦੀ ਮੌਤ ਹੋ ਚੁੱਕੀ ਸੀ। ਯੋਗੇਸ਼ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਦੱਸਿਆ ਕਿ ਯੋਗੇਸ਼ ਗੁਪਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਸਟੇਜ ‘ਤੇ ਹੀ ਮੌਤ ਹੋ ਗਈ ਸੀ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਯੂਪੀ ਵਿੱਚ ਗਣੇਸ਼ ਚਤੁਰਥੀ ਦੇ ਦੌਰਾਨ ਇੱਕ ਧਾਰਮਿਕ ਪਰਫਾਰਮੈਂਸ ਦਿੰਦੇ ਹੋਏ ਇੱਕ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ।