ਸਵਿਟਜ਼ਰਲੈਂਡ ਪੁਲਿਸ ਵਲੋਂ ਡਿਲੀਵਰੀ ਵੈਨ ‘ਚੋਂ ਭਾਰਤੀਆਂ ਸਮੇਤ 23 ਪ੍ਰਵਾਸੀ ਬਰਾਮਦ

388

ਸਵਿਟਜ਼ਰਲੈਂਡ ਪੁਲਿਸ ਵਲੋਂ ਡਿਲੀਵਰੀ ਵੈਨ ‘ਚੋਂ ਭਾਰਤੀਆਂ ਸਮੇਤ 23 ਪ੍ਰਵਾਸੀ ਬਰਾਮਦ

ਜੇਨੇਵਾ, 7 ਸਤੰਬਰ (ਏਜੰਸੀ)-ਸਵਿਟਜ਼ਰਲੈਂਡ ਦੀ ਪੁਲਿਸ ਨੇ ਹਾਈਵੇਅ ‘ਤੇ ਟ੍ਰੈਫਿਕ ਜਾਂਚ ਦੌਰਾਨ ਇਕ ਡਿਲੀਵਰੀ ਵੈਨ ‘ਚੋਂ ਭਾਰਤੀਆਂ ਸਮੇਤ 23 ਪ੍ਰਵਾਸੀਆਂ ਨੂੰ ਬਰਾਮਦ ਕੀਤਾ ਹੈ | ਨਿਡਵਾਲਡੇਨ ਕੈਂਟਨ (ਰਾਜ) ਦੀ ਪੁਲਿਸ ਨੇ ਦੱਸਿਆ ਕਿ ਇਤਾਲਵੀ-ਰਜਿਸਟਰਡ ਵਾਹਨ ਨੂੰ ਸੋਮਵਾਰ ਸਵੇਰੇ ਲੂਸਰਨ ਦੇ ਕੇਂਦਰੀ ਸ਼ਹਿਰ ਦੇ ਨੇੜੇ ਬੁਓਚਸ ਵਿਖੇ ਏ-2 ਹਾਈਵੇਅ ‘ਤੇ ਉੱਤਰ ਵੱਲ ਜਾ ਕੇ ਰੋਕਿਆ ਗਿਆ ਸੀ, ਜਿਸ ਦੌਰਾਨ ਅਧਿਕਾਰੀਆਂ ਨੇ ਦੇਖਿਆ ਕਿ ਪ੍ਰਵਾਸੀ ਵੈਨ ਦੇ ਖਿੜਕੀ ਰਹਿਤ ਕਾਰਗੋ ਖੇਤਰ ‘ਚ ਨੂੜੇ ਹੋਏ ਸਨ | ਪੁਲਿਸ ਅਨੁਸਾਰ ਬਰਾਮਦ ਪ੍ਰਵਾਸੀ ਕਈ ਘੰਟਿਆਂ ਤੋਂ ਵੈਨ ‘ਚ ਬੰਦ ਸਨ, ਜਿਨ੍ਹਾਂ ਦੀ ਉਮਰ 20 ਤੋਂ 50 ਦੇ ਵਿਚਕਾਰ ਹੈ ਅਤੇ ਉਹ ਭਾਰਤ, ਅਫ਼ਗਾਨਿਸਤਾਨ, ਸੀਰੀਆ ਅਤੇ ਬੰਗਲਾਦੇਸ਼ ਦੇ ਸਨ | ਪੁਲਿਸ ਅਨੁਸਾਰ ਬਰਾਮਦ ਪ੍ਰਵਾਸੀ ਸਵਿਟਜ਼ਰਲੈਂਡ ਤੋਂ ਬਾਹਰ ਯੂਰਪੀ ਦੇਸ਼ਾਂ ‘ਚ ਦਾਖਲ ਹੋਣ ਦੀ ਕੋਸ਼ਿਸ਼ ‘ਚ ਸਨ | ਪੁਲਿਸ ਨੇ ਦੱਸਿਆ ਕਿ ਡਰਾਈਵਰ ਇਕ 27 ਸਾਲਾ ਗੈਂਬੀਅਨ ਵਿਅਕਤੀ ਹੈ, ਜੋ ਇਟਲੀ ‘ਚ ਰਹਿੰਦਾ ਹੈ, ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਮਨੁੱਖੀ ਤਸਕਰੀ ਦੇ ਸ਼ੱਕ ‘ਚ ਜਾਂਚ ਦਾ ਸਾਹਮਣਾ ਕਰ ਰਿਹਾ ਹੈ |

Swiss police find 23 migrants crammed into delivery van – Police in Switzerland have found 23 migrants packed into the back of a delivery van during a routine traffic stop.The Italian-registered vehicle was stopped early on Monday morning near the central city of Lucerne.Officers found the migrants standing, crammed into the windowless cargo area of the van. Police said they had been shut in the van for several hours without a break.The migrants were aged between 20 and 50 and were from Afghanistan, India, Syria and Bangladesh, police said in a statement.The group reportedly wanted to travel to European countries beyond Switzerland.