ਮਹਾਰਾਜਾ ਹਰਿੰਦਰ ਬਰਾੜ ਦੀ ਪ੍ਰਾਪਰਟੀ ‘ਤੇ SC ਨੇ ਸੁਣਾਇਆ ਫੈਸਲਾ, ਧੀਆਂ ਨੂੰ ਮਿਲੇਗੀ 25,000 ਕਰੋੜ ਦੀ ਜਾਇਦਾਦ

4714

ਸੁਪਰੀਮ ਕੋਰਟ ਨੇ ਫਰੀਦਕੋਟ ਰਿਆਸਤ ਵਿਚ ਪ੍ਰਾਪਰਟੀ ਦੇ ਝਗੜੇ ਵਿਚ ਵੱਡਾ ਫੈਸਲਾ ਦਿੱਤਾ ਹੈ। ਸੁਪਰੀਮ ਕੋਰਟ ਨੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਜਿਸ ਦੇ ਬਾਅਦ ਉਸ ਦੇ ਆਧਾਰ ‘ਤੇ ਬਣੇ ਟਰੱਸਟ ਨੂੰ ਖਤਮ ਕਰ ਦਿੱਤਾ ਹੈ। ਹੁਣ ਫਰੀਦਕੋਟ ਰਿਆਸਤ ਦੀ 25,000 ਕਰੋੜ ਦੀ ਜਾਇਦਾਦ ਸ਼ਾਹੀ ਪਰਿਵਾਰ ਨੂੰ ਮਿਲੇਗੀ। ਸੁਪਰੀਮ ਕੋਰਟ ਨੇ ਇਸ ਨੂੰ ਪਰਿਵਾਰ ਨੂੰ ਵੰਡਣ ਲਈ ਕਿਹਾ ਹੈ।

ਹੁਣ ਤੱਕ ਇਸ ਪ੍ਰਾਪਰਟੀ ਨੂੰ ਮਹਾਰਾਵਲ ਖੇਵਾਜੀ ਟਰੱਸਟ ਸੰਭਾਲ ਰਿਹਾ ਸੀ। ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ 30 ਸਤੰਬਰ ਨੂੰ ਟਰੱਸਟ ਖਤਮ ਹੋ ਜਾਵੇਗਾ ਤੇ ਪ੍ਰਾਪਰਟੀ ਸ਼ਾਹੀ ਪਰਿਵਾਰ ਨੂੰ ਵੰਡਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਫਰੀਦਕੋਟ ਰਿਆਸਤ ਦੇ ਅੰਤਿਮ ਮਹਾਰਾਜ ਹਰਿੰਦਰ ਸਿੰਘ ਬਰਾੜ ਨੇ ਮੌਤ ਤੋਂ ਪਹਿਲਾਂ ਇਕ ਵਸੀਅਤ ਬਣਾਈ ਸੀ ਜਿਸ ਵਿਚ ਆਪਣੀ ਧੀ ਅੰਮ੍ਰਿਤਪਾਲ ਕੌਰ ਨੂੰ ਸ਼ਾਹੀ ਪ੍ਰਾਪਰਟੀ ਤੋਂ ਬੇਦਖਲ ਕਰ ਦਿੱਤਾ ਸੀ। ਉਨ੍ਹਾਂ ਨੇ ਪ੍ਰਾਪਰਟੀ ਦੀ ਦੇਖਭਾਲ ਲਈ ਮਹਾਰਾਵਲ ਖੀਵਾ ਜੀ ਟਰੱਸਟ ਦੀ ਸਥਾਪਨਾ ਕੀਤੀ ਸੀ।

ਦੇਸ਼ ਦੀ ਸਰਵਉੱਚ ਅਦਾਲਤ ਨੇ ਅੱਜ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰਕਾਨੂੰਨੀ ਮੰਨਦਿਆਂ ਵਸੀਅਤ ਦੇ ਆਧਾਰ ’ਤੇ ਬਣੇ ਟਰੱਸਟ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਫ਼ਰੀਦਕੋਟ ਰਿਆਸਤ ਦੀ ਕੁੱਲ 50,000 ਕਰੋੜ ਦੀ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼ ਦਿੱਤੇ ਹਨ। 1989 ‘ਚ ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਬਰਾੜ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਦੀ ਵੰਡ ਨੂੰ ਲੈ ਕੇ ਪਰਿਵਾਰਕ ਰੌਲੇ ਕਾਰਨ 1992 ਤੋਂ ਅਦਾਲਤ ‘ਚ ਕੇਸ ਚੱਲ ਰਿਹਾ ਸੀ ਜਿਸ ਦਾ ਫੈਸਲਾ ਅੱਜ 33 ਸਾਲਾ ਬਾਅਦ ਆਇਆ ਹੈ। ਸੁਪਰੀਮ ਕੋਰਟ ਨੇ ਜਾਇਦਾਦ ਨੂੰ ਤਿੰਨ ਹਿੱਸਿਆ ‘ਚ ਵੰਡਿਆ ਹੈ। ਮਹਾਰਾਣੀ ਅੰਮ੍ਰਿਤ ਕੌਰ ਨੂੰ 37 %,ਮਹਾਰਾਣੀ ਦੁਪਿੰਦਰ ਕੌਰ 37 % ਤੇ ਅਮਰ ਇੰਦਰ ਸਿੰਘ ਨੂੰ 25% ਵਿਚਕਾਰ ਹਿੱਸਾ ਮਿਲਿਆ ਹੈ। ਇਸ ਤੋਂ ਪਹਿਲਾਂ ਪੱਚੀ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੁਣ ਤੱਕ ਮਹਾਰਾਵਲ ਖੇਵਾ ਜੀ ਟਰੱਸਟ ਸਾਂਭ ਰਿਹਾ ਸੀ।

ਜ਼ਿਆਦਾ ਜਾਣਕਾਰੀ ਲਈ ਪ੍ਰੋ-ਪੰਜਾਬ ਟੀਵੀ ਦੇ ਪੱਤਰਕਾਰ ਤੇ ਸੰਸਥਾਪਕ ਯਾਦਵਿੰਦਰ ਸਿੰਘ ਕਰਫਿਉ ਵੱਲੋਂ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪੋਤੇ ਅਮਰ ਇੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ। ਗਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਹਮੇਸਾ ਇਹ ਮਹਿਸੂਸ ਕਰਵਾਇਆ ਜਾਂਦਾ ਸੀ ਕਿ ਅਸੀਂ ਇਥੇ ਜ਼ਿਆਦਾ ਵੈਲਕਮ ਨਹੀਂ। ਉਨ੍ਹਾਂ ਕਿਹਾ ਕਿ ਮੈਂਨੂੰ ਹਮੇਸ਼ਾ ਮੇਰੇ ਦੋਸਤ ਮਿੱਤਰ ਹਵੇਲੀ ਦਿਖਾਉਣ ਨੂੰ ਕਹਿੰਦੇ ਸਨ ਪਰ ਮੈਂ ਕਦੇ ਵੀ ਉਨ੍ਹਾਂ ਨੂੰ ਨਹੀਂ ਦਿਖਾ ਸਕਿਆ ਸਾਨੂੰ ਇਸ ਗੱਲ ਦਾ ਕਈ ਵਾਰ ਦੁੱਖ ਵੀ ਲਗਦਾ ਸੀ ਕਿ ਮਹਿਲ ਸਾਡਾ ਹੁੰਦੇ ਹੋਏ ਵੀ ਸਾਡਾ ਇਸ ‘ਤੇ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਅੱਜ ਜੋ ਅਦਾਲਤ ਦਾ ਫੈਸਲਾ ਆਇਆ ਹੈ ਅਸੀਂ ਇਸ ਦਾ ਸਤਕਾਰ ਕਰਦੇ ਹਾਂ ਪਰ ਜੇ ਕੋਈ ਇਸ ਫੈਸਲੇ ‘ਤੇ ਪਟੀਸ਼ਨ ਦਾਇਰ ਕਰਦਾ ਹੈ ਤਾਂ ਅਸੀਂ ਉਸਦਾ ਜਵਾਬ ਦੇਣ ਲਈ ਵੀ ਤਿਆਰ ਹਾਂ।

ਦੱਸ ਦੇਈਏ ਕਿ 30 ਸਤੰਬਰ ਤੋਂ ਬਾਅਦ ਮਹਾਰਾਵਲ ਖੀਵਾਜੀ ਟਰੱਸਟ ਦੀ ਹੋਂਦ ਖ਼ਤਮ ਹੋ ਜਾਵੇਗੀ ਅਤੇ ਕੁੱਲ ਜਾਇਦਾਦ ਸ਼ਾਹੀ ਪਰਿਵਾਰ ਵਿੱਚ ਵੰਡਣ ਪ੍ਰਕਿਰਿਆ ਸ਼ੁਰੂ ਹੋਵੇਗੀ। 2 ਜੂਨ 2020 ਵਿੱਚ ਫ਼ਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਬਰਾੜ ਦੀ ਤਕਰੀਬਨ 50 ਹਜ਼ਾਰ ਕਰੋੜ ਦੀ ਜਾਇਦਾਦ ਦੇ ਮਾਲੀਕਾਨਾ ਹੱਕ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਅਹਿਮ ਫ਼ੈਸਲਾ ਸੁਣਾਇਆ ਸੀ, ਹਾਈਕੋਰਟ ਨੇ ਨਿੱਚਲੀ ਅਦਾਲਤ ਦੇ ਫ਼ੈਸਲੇ ‘ਤੇ ਮੋਹਰ ਲਾ ਦਿੱਤੀ ਸੀ।

ਫਰੀਦਕੋਟ ਦੇ ਰਾਜੇ ਦੀ 50,000 ਕਰੋੜ ਦੀ ਜਾਇਦਾਦ ਦੀ ਸੁਪਰੀਮ ਕੋਰਟ ਚ ਹੋਈ ਵੰਡ,33 ਸਾਲ ਤੋਂ ਚੱਲ ਰਿਹਾ ਸੀ ਕੇਸ ਰਾਜੇ ਦੇ ਪੋਤੇ ਤੋਂ ਸੁਣੋ ਕਿਸਨੂੰ ਮਿਲਿਆ ਮਹਿਲ,8000 ਏਕੜ ਜ਼ਮੀਨ,ਅਰਬਾਂ ਦੇ ਗਹਿਣੇ ਤੇ ਪਹਾੜ ਯਾਦਵਿੰਦਰ ਦਾ ਰਾਜੇ ਦੇ ਪੋਤੇ ਅਮਰ ਇੰਦਰ ਸਿੰਘ ਨਾਲ ਦਾ Exclusive ਇੰਟਰਵਿਊ #Faridakot #King #property #SupremeCourt #AmarInderSingh #Maharaja