ਜਾਣੋ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕਿਉਂ ਨਹੀਂ ਬਣੇ – ਰਿਸ਼ੀ ਪਤਨੀ ਦਾ ਟੈਕਸ ਬਚਾਉਂਦਾ ਸੀ ਤੇ ਜਨਤਾ ਤੇ ਲਾਉਂਦਾ ਸੀ – ਰਹਿਣਾ ਬ੍ਰਿਟੇਨ ਵਿਚ ਤੇ ਟੈਕਸ ਦੇਣਾ ਭਾਰਤ ਨੂੰ ਇਹ ਗੱਲਾਂ ਨਹੀਂ ਪਸੰਦ ਆਈਆਂ ਅੰਗ੍ਰੇਜ਼ਾਂ ਨੂੰ – ਬੋਰਸ ਜੋਹਨਸਨ ਸਮਝਦਾ ਹੈ ਕਿ ਰਿਸ਼ੀ ਸੁਨਕ ਨੇ ਉਸ ਨਾਲ ਕੀਤਾ ਧੋਖਾ – ਤੇ ਭਾਰਤੀ ਮੀਡੀਆ ਨਸਲੀ ਵਿਤਕਰੇ ਦਾ ਪਿੱਟ ਸਿਆਪਾ ਕਰ ਰਹੀ ਜਦ ਕਿ ਇਨ੍ਹਾਂ ਦੇ ਆਪਣੇ ਮੁਲਕ ਦਾ ਤੁਹਾਨੂੰ ਪਤਾ ਹੀ ਹੈ…
Hello Rishi Sunak, Temple and Cow Politics will only work in UP, not in UK#LizTruss #RishiSunak
— Political Aaramdev (@PolityAaramdev) September 5, 2022
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਮੰਗਲਵਾਰ ਨੂੰ ਸਕਾਟਲੈਂਡ ਸਥਿਤ ਮਹਿਲ ਪਹੁੰਚੇ ਅਤੇ ਮਹਾਰਾਣੀ ਐਲਿਜ਼ਾਬੈਥ II ਨੂੰ ਰਸਮੀ ਤੌਰ ‘ਤੇ ਆਪਣਾ ਅਸਤੀਫ਼ਾ ਸੌਂਪ ਕੇ ਆਪਣੇ ਉੱਤਰਾਧਿਕਾਰੀ ਦੇ ਤੌਰ ‘ਤੇ ਲਿਜ਼ ਟਰਸ ਦਾ ਰਾਹ ਕੀਤਾ। ਲਿਜ਼ ਟਰਸ ਨੂੰ ਸੋਮਵਾਰ ਨੂੰ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ ਸੀ। ਉਹ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਹੋਵੇਗੀ।
Gau mata (mother cow) refused to bless Rishi Sunak! https://t.co/xXtZkYy1ab
— Shabina Hussain, MPH, DPH, MBBS (@shab302611) September 5, 2022
ਜਾਨਸਨ ਨੇ ਕਰੀਬ 2 ਮਹੀਨੇ ਪਹਿਲਾਂ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਤੋਂ ਬਾਅਦ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ। ਜਾਨਸਨ ਨੇ ਸਕਾਟਲੈਂਡ ਦੇ ਬਾਲਮੋਰਾਲ ਵਿੱਚ ਮਹਾਰਾਣੀ ਨੂੰ ਆਪਣਾ ਅਸਤੀਫ਼ਾ ਸੌਂਪਿਆ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਸੱਤਾ ਦੇ ਤਬਾਦਲੇ ਦੀ ਪ੍ਰਕਿਰਿਆ ਲੰਡਨ ਦੇ ਬਕਿੰਘਮ ਪੈਲੇਸ ਦੀ ਬਜਾਏ ਐਬਰਡੀਨਸ਼ਾਇਰ ਵਿੱਚ ਸ਼ਾਹੀ ਪਰਿਵਾਰ ਦੇ ਗਰਮੀਆਂ ਦੇ ਨਿਵਾਸ ਬਾਲਮੋਰਾਲ ਕੈਸਲ ਵਿੱਚ ਹੋ ਰਹੀ ਹੈ।
ਮਹਾਰਾਣੀ ਦੀ ਉਮਰ 96 ਸਾਲ ਹੈ ਅਤੇ ਅਜਿਹੇ ‘ਚ ਉਨ੍ਹਾਂ ਨੂੰ ਕਿਤੇ ਵੀ ਆਉਣ-ਜਾਣ ‘ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮਹਿਲ ਪ੍ਰਬੰਧਕਾਂ ਨੂੰ ਉਨ੍ਹਾਂ ਦੀ ਰੋਜ਼ਾਨਾ ਯਾਤਰਾ ਦੇ ਬਾਰੇ ਵਿਚ ਫ਼ੈਸਲਾ ਬਹੁਤ ਸੋਚ-ਸਮਝ ਕੇ ਲੈਣੇ ਪੈਂਦੇ ਹਨ। ਜਾਨਸਨ (58) ਨੇ ਕਰੀਬ ਤਿੰਨ ਸਾਲ ਪਹਿਲਾਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ, ਪਰ ਕਈ ਵਿਵਾਦਾਂ ਵਿੱਚ ਉਲਝਣ ਤੋਂ ਬਾਅਦ, ਉਨ੍ਹਾਂਨੇ ਜੁਲਾਈ ਵਿੱਚ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ।
ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵਲੋਂ ਅੱਜ ਆਪਣੀ ਪਾਰਟੀ ਨੇਤਾ ਤੇ ਬਰਤਾਨੀਆ ਦੀ ਅਗਲੀ ਪ੍ਰਧਾਨ ਮੰਤਰੀ ਵਜੋਂ ਲਿਜ਼ ਟਰੱਸ ਨੂੰ ਚੁਣਿਆ ਹੈ। ਰਿਸ਼ੀ ਸੁਨਾਕ ਨੂੰ 42.6 ਫ਼ੀਸਦੀ ਭਾਵ 60,399 ਵੋਟਾਂ ਮਿਲੀਆਂ ਅਤੇ ਲਿਜ਼ ਨੂੰ 57.4 ਫ਼ੀਸਦੀ ਭਾਵ 81,326 ਵੋਟਾਂ ਪਈਆਂ। ਲਿਜ਼ ਟਰੱਸ ਨੇ ਆਪਣੇ ਵਿਰੋਧੀ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਾਕ ਨੂੰ 20927 ਵੋਟਾਂ ਦੇ ਫਰਕ ਨਾਲ ਹਰਾਇਆ। ਇਕ ਲੱਖ 70 ਹਜ਼ਾਰ ਦੇ ਕਰੀਬ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਲਿਜ਼ ਟਰੱਸ ਨੂੰ 81,326 ਵੋਟਾਂ ਤੇ ਰਿਸ਼ੀ ਸੁਨਾਕ ਨੂੰ 60,399 ਵੋਟਾਂ ਪਾਈਆਂ। ਕੁੱਲ੍ਹ 82.6 ਫ਼ੀਸਦੀ ਵੋਟਾਂ ਪਈਆਂ ਤੇ 654 ਵੋਟਾਂ ਰੱਦ ਹੋਈਆਂ।
United Kingdom (UK) Uttar Pradesh (UP) banne se bach gaya.. #LizTruss #RishiSunak #UKPrimeMinister
— Farhan Ashfaq (@farhanqaafa) September 5, 2022
12:27 ਮਿੰਟ ‘ਤੇ ਪਾਰਟੀ ਵਲੋਂ ਲਿਜ਼ ਟਰੱਸ ਨੂੰ ਨਿੱਜੀ ਤੌਰ ‘ਤੇ ਜਿੱਤਣ ਦਾ ਅਤੇ ਰਿਸ਼ੀ ਸੁਨਾਕ ਨੂੰ ਹਾਰ ਜਾਣ ਦਾ ਫ਼ੈਸਲਾ ਸੁਣਾਇਆ ਗਿਆ ਤੇ 10 ਮਿੰਟ ਬਾਅਦ 12:37 ਮਿੰਟ ‘ਤੇ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਐਂਡਰਿਊ ਸਟਿਫਨਸ ਦੇ ਭਾਸ਼ਨ ਤੋਂ ਬਾਅਦ, ਕੰਜ਼ਰਵੇਟਿਵ ਪਾਰਟੀ ਦੀ 1922 ਕਮੇਟੀ ਦੇ ਚੇਅਰਮੈਨ ਗਰਹੈਮ ਬਰੈਡੀ ਵਲੋਂ ਜਨਤਕ ਤੌਰ ‘ਤੇ ਬਰਤਾਨੀਆ ਦੀ ਅਗਲੀ ਪ੍ਰਧਾਨ ਮੰਤਰੀ ਲਿਜ਼ ਟਰੱਸ ਦੇ ਨਾਂਅ ਦਾ ਐਲਾਨ ਕੀਤਾ ਗਿਆ। ਅਧਿਕਾਰਤ ਤੌਰ ‘ਤੇ ਲਿਜ਼ ਟਰੱਸ ਮੰਗਲਵਾਰ ਨੂੰ ਮਹਾਰਾਣੀ ਐਲਿਜ਼ਾਬੈੱਥ ਨਾਲ ਮੀਟਿੰਗ ਕਰਕੇ ਆਪਣਾ ਨਿਯੁਕਤੀ ਪੱਤਰ ਪੇਸ਼ ਕਰੇਗੀ, ਇਹ ਪਹਿਲੀ ਵਾਰ ਹੈ ਜਦੋਂ ਬਰਤਾਨੀਆ ਦੀ ਮਹਾਰਾਣੀ ਬਕਿੰਘਮ ਪੈਲੇਸ ਤੋਂ ਬਾਹਰ ਸਕਾਟਲੈਂਡ ਦੇ ਬਾਲਮੋਰਲ ਤੋਂ ਬਰਤਾਨਵੀ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਮੋਹਰ ਲਗਾਏਗੀ।
Rishi Sunak finally realised that he is no Adityanath that UK is no UP and that unlike the BJP here Conservative legislators cannot be bought over. https://t.co/qrdODiI8yx
— Daphin Chacko (@daphin_chacko) September 5, 2022
ਬਾਅਦ ਦੁਪਹਿਰ 4 ਵਜੇ 10 ਡਾਊਨਿੰਗ ਸਟਰੀਟ ਤੋਂ ਦੇਸ਼ ਵਾਸੀਆਂ ਨੂੰ ਪਹਿਲੀ ਵਾਰ ਸੰਬੋਧਨ ਕਰਨ ਤੋਂ ਬਾਅਦ ਨਵਾਂ ਮੰਤਰੀ ਮੰਡਲ ਬਣੇਗਾ ਤੇ ਬੁੱਧਵਾਰ ਸਵੇਰੇ ਪਹਿਲੀ ਕੈਬਨਿਟ ਮੀਟਿੰਗ ‘ਚ ਅਹਿਮ ਫ਼ੈਸਲੇ ਲਏ ਜਾਣ ਦੀਆਂ ਸੰਭਾਵਨਾਵਾਂ ਹਨ।
Liz Truss becomes UK’s new PM after defeating Rishi Sunak.
Moral of the story : UK is not UP 😃 pic.twitter.com/8hQw5eY953— Shy (@Shaina43615028) September 5, 2022
ਜਿੱਤ ਉਪਰੰਤ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਵੋਟਰਾਂ ਦਾ ਅਤੇ ਚੋਣ ਮੁਹਿੰਮ ਵਿਚ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਸਮੇਤ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ। ਰਿਸ਼ੀ ਸੁਨਾਕ ਨੇ ਲਿਜ਼ ਟਰੱਸ ਨੂੰ ਮੁਬਾਰਕਬਾਦ ਪੇਸ਼ ਕੀਤੀ।ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇਸ ਦੌੜ ‘ਚ ਅੰਤ ਤੱਕ ਸਿਰਫ਼ ਦੋ ਚਿਹਰੇ ਬਚੇ ਸਨ, ਜਿਨ੍ਹਾਂ ਵਿਚ ਬਰਤਾਨੀਆ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਾਕ ਅਤੇ ਮੌਜੂਦਾ ਵਿਦੇਸ਼ ਮੰਤਰੀ ਲਿਜ਼ ਟਰੱਸ ਸਨ। ਅੱਜ ਕੰਜ਼ਰਵੇਟਿਵ ਪਾਰਟੀ ਦੀ ਚੋਣ ਕਮੇਟੀ ਦੇ ਆਗੂਆ ਨੇ ਦੋਵਾਂ ਕੰਜ਼ਰਵੇਟਿਵ ਪਾਰਟੀ ਵਰਕਰਾਂ ‘ਚੋਂ ਲਿਸ ਟਰੱਸ ਨੂੰ ਆਪਣੀ ਪਹਿਲੀ ਪਸੰਦ ਦੱਸਿਆ। ਲਿਜ ਟਰੱਸ 6 ਸਾਲਾਂ ‘ਚ ਇਸ ਦੇਸ਼ ਦੇ ਚੌਥੇ ਪ੍ਰਧਾਨ ਮੰਤਰੀ ਹੋਣਗੇ।
Cow pooja failed in UK pic.twitter.com/AexbZ4pzGW
— Gabbar (@Gabbar0099) September 5, 2022
ਇਸ ਤੋਂ ਪਹਿਲਾਂ ਡੇਵਿਡ ਕੈਮਰੂਨ, ਥੈਰੇਸਾ ਮੇਅ, ਬੌਰਿਸ ਜੌਹਨਸਨ 2016 ਤੋਂ 2022 ਤੱਕ ਵੱਖ-ਵੱਖ ਅੰਤਰਾਲਾਂ ‘ਚ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿ ਚੁੱਕੇ ਹਨ। ਬਰਤਾਨੀਆ ਦੀ ਪ੍ਰਧਾਨ ਮੰਤਰੀ ਚੁਣੀ ਗਈ ਲਿਜ਼ ਟਰੱਸ ਦੀ ਜ਼ਿੰਦਗੀ ਵੀ ਕਾਫੀ ਦਿਲਚਸਪ ਹੈ। ਟਰੱਸ ਬਰਤਾਨੀਆ ਦੇ ਵਿਦੇਸ਼ ਮੰਤਰੀਵਜੋਂ ਸੇਵਾਵਾਂ ਨਿਭਾਅ ਰਹੇ ਸਨ।
गौमाता UP में चुनाव जितवाती है UK में नहीं #RishiSunakpic.twitter.com/o6HXdIvgFI
— RAJNiSH【●】🇮🇳 (@onlyrajnish) September 5, 2022
ਸਰਕਾਰੀ ਸਕੂਲ ‘ਚ ਪੜ੍ਹੀ 47 ਸਾਲਾ ਟਰੱਸ ਦੇ ਪਿਤਾ ਇਕ ਗਣਿਤ ਦੇ ਪ੍ਰੋਫੈਸਰ ਅਤੇ ਮਾਂ ਇਕ ਨਰਸ ਸਨ। ਇਕ ਮਜ਼ਦੂਰ ਪੱਖੀ ਪਰਿਵਾਰ ਤੋਂ ਆਉਣ ਵਾਲੀ ਟਰੱਸ ਨੇ ਆਕਸਫੋਰਡ ਤੋਂ ਦਰਸ਼ਨ, ਰਾਜਨੀਤੀ ਤੇ ਅਰਥ ਸ਼ਾਸਤਰ ਦਾ ਅਧਿਐਨ ਕੀਤਾ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੁਝ ਸਮਾਂ ਲੇਖਾਕਾਰ ਵਜੋਂ ਵੀ ਕੰਮ ਕੀਤਾ। ਇਸ ਤੋਂ ਬਾਅਦ ਉਹ ਰਾਜਨੀਤੀ ਵਿਚ ਆ ਗਈ।
Rishi Sunak should have been reminded by his advisors that he is standing for UK premiership not UP.
— Amin Syed (@AminSyed2804) September 6, 2022
ਉਸ ਨੇ ਕੌਂਸਲਰ ਵਜੋਂ ਪਹਿਲੀ ਚੋਣ ਜਿੱਤੀ। ਪਰਿਵਾਰ ਲੇਬਰ ਪਾਰਟੀ ਦਾ ਸਮਰਥਕ ਸੀ ਪਰ ਟਰੱਸ ਨੂੰ ਕੰਜ਼ਰਵੇਟਿਵ ਪਾਰਟੀ ਦੀ ਵਿਚਾਰਧਾਰਾ ਪਸੰਦ ਸੀ। ਟਰੱਸ ਨੂੰ ਸੱਜੇ ਵਿੰਗ ਦਾ ਕੱਟੜ ਸਮਰਥਕ ਮੰਨਿਆ ਜਾਂਦਾ ਹੈ। ਟਰੱਸ ਪਹਿਲੀ ਵਾਰ 2010 ‘ਚ ਸੰਸਦ ਮੈਂਬਰ ਚੁਣੀ ਗਈ। ਟਰੱਸ ਸ਼ੁਰੂ ‘ਚ ਯੂਰਪੀਅਨ ਯੂਨੀਅਨ ਛੱਡਣ ਦੇ ਮੁੱਦੇ ਦੇ ਖ਼ਿਲਾਫ਼ ਸੀ। ਹਾਲਾਂਕਿ, ਬਾਅਦ ‘ਚ ਬੌਰਿਸ ਜੌਹਨਸਨ ਦੇ ਸਮਰਥਨ ‘ਚ ਸਾਹਮਣੇ ਆਇਆ, ਜੋ ਬ੍ਰੈਗਜ਼ਿਟ ਦੇ ਨਾਇਕ ਵਜੋਂ ਉਭਰਿਆ। ਬ੍ਰਿਟਿਸ਼ ਮੀਡੀਆ ਅਕਸਰ ਉਨ੍ਹਾਂ ਦੀ ਤੁਲਨਾ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨਾਲ ਕਰਦਾ ਹੈ।
Despite all these antics Rishi Sunak was soundly defeated by Liz Truss and she becomes the new UK PM. Important to be true to yourself – UK is not UP. pic.twitter.com/vd5jnpHKTW
— Ashok Swain (@ashoswai) September 5, 2022
ਭਾਰਤੀ ਮੂਲ ਦੀ ਬਰਤਾਨਵੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਲਿਜ਼ ਟਰੱਸ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਮੌਜੂਦਾ ਕਾਰਜਕਾਰੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਲਿਜ਼ ਟਰੱਸ ਦੀ ਚੋਣ ਤੋਂ ਬਾਅਦ ਪ੍ਰੀਤੀ ਪਟੇਲ ਅਸਤੀਫ਼ਾ ਦੇਣ ਵਾਲੀ ਪਹਿਲੀ ਮੰਤਰੀ ਹੈ।
ਬਰਤਾਨੀਆ ਨੂੰ ਮਿਲੀ ਨਵੀਂ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੀ ਨਵੀਂ ਨੇਤਾ ਲਿਜ਼ ਟਰੱਸ ਦੇ ਸਿਆਸੀ ਜੀਵਨ ‘ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਟਰੱਸ ਨੇ 7 ਸਾਲ ਦੀ ਉਮਰ ‘ਚ ਪਹਿਲੀ ਚੋਣ ਲੜੀ ਸੀ। ਲਿਜ਼ ਟਰੱਸ ਨੂੰ ਬਰਤਾਨਵੀ ਰਾਜਨੀਤੀ ‘ਚ ਫਾਇਰਬ੍ਰਾਂਡ ਆਗੂ ਵਜੋਂ ਜਾਣਿਆ ਜਾਂਦਾ ਹੈ। ਦੋ ਮਹੀਨੇ ਤੱਕ ਚੱਲੀ ਚੋਣ ਮੁਹਿੰਮ ‘ਚ ਉਨ੍ਹਾਂ ਦੀ ਪਹੁੰਚ ਕਦੇ ਵੀ ਰੱਖਿਆਤਮਕ ਨਹੀਂ ਰਹੀ। ਲਿਜ਼ ਟਰੱਸ ਬਰਤਾਨੀਆ ਦੇ ਇਤਿਹਾਸ ‘ਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਵਾਲੀ ਤੀਜੀ ਮਹਿਲਾ ਹੈ। ਇਸ ਤੋਂ ਪਹਿਲਾਂ ਮਾਰਗਰੇਟ ਥੈਚਰ ਅਤੇ ਥੈਰੇਸਾ ਮੇਅ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿ ਚੁੱਕੀਆਂ ਹਨ। ਬਰਤਾਨੀਆ ਦੀਆਂ ਤਿੰਨੋਂ ਮਹਿਲਾ ਪ੍ਰਧਾਨ ਮੰਤਰੀ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ ਹਨ।
#गोबर खाने या #गोमूत्र पिने से #UP के मुख्यमंत्री बन सकते हो #UK के प्रधानमंत्री नही @RishiSunak
Congratulations #LizTruss @VBAforIndia— Adv Priyadarshi Telang (@priyadarshi07) September 5, 2022
ਲਿਜ਼ ਟਰੱਸ ਦਾ ਪੂਰਾ ਨਾਂਅ ਐਲਿਜ਼ਾਬੈੱਥ ਮੈਰੀ ਟਰੱਸ ਹੈ। ਉਸਦਾ ਜਨਮ 1975 ‘ਚ ਆਕਸਫੋਰਡ ‘ਚ ਹੋਇਆ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਟਰੱਸ ਨੇ ਸੱਤ ਸਾਲ ਦੀ ਉਮਰ ‘ਚ ਆਪਣੇ ਸਕੂਲ ਦੀ ਮੌਕ ਚੋਣ ਲੜੀ ਸੀ। ਉਸ ਸਮੇਂ ਉਨ੍ਹਾਂ ਨੂੰ ਕੋਈ ਵੋਟ ਨਹੀਂ ਸੀ ਮਿਲੀ। ਅੱਜ ਉਹ ਬਰਤਾਨੀਆ ਦੀ ਪ੍ਰਧਾਨ ਮੰਤਰੀ ਬਣ ਗਈ ਹੈ। ਲਿਜ਼ ਟਰੱਸ ਨੇ 1994 ‘ਚ ਬਰਤਾਨਵੀ ਰਾਜਸ਼ਾਹੀ ਦਾ ਖੁੱਲ੍ਹ ਕੇ ਵਿਰੋਧ ਕੀਤਾ। ਟਰੱਸ ਦੱਖਣ ਪੱਛਮੀ ਉੱਤਰੀ ਨੌਰਥਫੋਕ ਤੋਂ ਸੰਸਦ ਮੈਂਬਰ ਹੈ ਤੇ ਕਾਮਨਵੈਲਥ ਅਤੇ ਵਿਕਾਸ ਮਾਮਲਿਆਂ ਦੀ ਵਿਦੇਸ਼ ਮੰਤਰੀ, ਦੋ ਸਾਲ ਅੰਤਰਰਾਸ਼ਟਰੀ ਵਪਾਰ ਮੰਤਰੀ ਵੀ ਰਹੀ। ਲਿਜ਼ ਟਰੱਸ ਲਈ ਸਭ ਤੋਂ ਵੱਡੀ ਚੁਣੌਤੀ ਮਹਿੰਗਾਈ ਅਤੇ ਕਰ ਵਾਧੇ ਨੂੰ ਰੋਕਣਾ ਹੋਵੇਗੀ।