Breaking News
Home / Punjab / ਤੁਹਾਡੇ ਭ੍ਰਿਸ਼ਟ ਕਾਰੋਬਾਰ ਨੂੰ ਖ਼ਤਮ ਕਰਨਾ ਹੀ ਮੇਰਾ ਉਦੇਸ਼: ਸਿੱਧੂ ਦਾ ਸੁਖਬੀਰ ਨੂੰ ਮੋੜਵਾਂ ਜੁਆਬ

ਤੁਹਾਡੇ ਭ੍ਰਿਸ਼ਟ ਕਾਰੋਬਾਰ ਨੂੰ ਖ਼ਤਮ ਕਰਨਾ ਹੀ ਮੇਰਾ ਉਦੇਸ਼: ਸਿੱਧੂ ਦਾ ਸੁਖਬੀਰ ਨੂੰ ਮੋੜਵਾਂ ਜੁਆਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਟਿੱਪਣੀ ਦਾ ਜੁਆਬ ਦਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ। ਉਨ੍ਹਾਂ ਟਵਿੱਟਰ ’ਤੇ ਕਿਹਾ,‘ਦਿਸ਼ਾ ਤੈਅ ਹੈ ਤੇ ਉਦੇਸ਼ ਤੁਹਾਡੇ ਭ੍ਰਿਸ਼ਟ ਕਰੋਬਾਰ ਨੂੰ ਖਤਮ ਕਰਨਾ ਹੈ। ਜਦੋਂ ਤੱਕ ਪੰਜਾਬ ਦੀ ਬਰਬਾਦੀ ’ਤੇ ਖੜ੍ਹੇ ਤੁਹਾਡੇ ਸੁੱਖ ਵਿਲਾਸ ਨੂੰ ਪੰਜਾਬ ਦੇ ਗਰੀਬ ਲੋਕਾਂ ਦੀ ਸੇਵਾ ਕਰਨ ਲਈ ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲ ਵਿੱਚ ਨਹੀਂ ਬਦਲ ਦਿੰਦਾ, ਉਦੋਂ ਤੱਕ ਮੈਂ ਦਮ ਲੈਣ ਵਾਲਾ ਨਹੀਂ।”


ਕਾਂਗਰਸੀ ਆਗੂ ਨਵਜੋਤ ਸਿੱਧੂ ਦਿੱਲੀ ’ਚ ਲੰਮੀ ਉਡੀਕ ਕਰਨ ਮਗਰੋਂ ਅੱਜ ਸ਼ਾਮ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਮਿਲੇ। ਸ੍ਰੀ ਸਿੱਧੂ ਸ਼ਾਮ ਕਰੀਬ 7.30 ਵਜੇ ਰਾਹੁਲ ਗਾਂਧੀ ਨੂੰ ਮਿਲਣ ਲਈ ਉਨ੍ਹਾਂ ਦੇ ਨਿਵਾਸ ’ਤੇ ਪਹੁੰਚੇ। ਬੀਤੇ ਦਿਨ ਤੋਂ ਹੀ ਸਭਨਾਂ ਦੀਆਂ ਨਜ਼ਰਾਂ ਰਾਹੁਲ ਗਾਂਧੀ ਤੇ ਨਵਜੋਤ ਸਿੱਧੂ ਦੀ ਮੀਟਿੰਗ ’ਤੇ ਲੱਗੀਆਂ ਹੋਈਆਂ ਸਨ।


ਇਹ ਮੀਟਿੰਗ ਲਗਪਗ ਇਕ ਘੰਟਾ ਚੱਲੀ। ਸੂਤਰਾਂ ਅਨੁੁਸਾਰ ਰਾਹੁਲ ਗਾਂਧੀ ਅਤੇ ਨਵਜੋਤ ਸਿੱਧੂ ਦਰਮਿਆਨ ਮੀਟਿੰਗ ਵਿਚ ਆਗਾਮੀ ਚੋਣਾਂ ਦੀ ਰਣਨੀਤੀ ਬਾਰੇ ਵੀ ਚਰਚਾ ਹੋਈ। ਇਸ ਤੋਂ ਪਹਿਲਾਂ ਅੱਜ ਸਵੇਰੇ ਸਿੱਧੂ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਮਿਲੇ ਸਨ। ਮੀਟਿੰਗ ਬਾਅਦ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ ਤੇ ਉਹ ਹੱਥ ਜੋੜਦੇ ਹੋਏ ਗੱਡੀ ਵਿੱਚ ਬੈਠ ਕੇ ਚਲੇ ਗਏ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: