ਸੁਲਹਾ ਕਰਵਾਉਣ ਲਈ MLA ਪਠਾਨਮਾਜਰਾ ਦੇ ਕਿਹੜੇ ਕਰੀਬੀ ਪਤਨੀ ਨੂੰ ਦੇ ਰਹੇ ਆਫ਼ਰਾਂ

474

ਸੈਂਟਰ ਦੀ ਤਾਂ ਸੀ ਹੀ ਪਰ ਹੁਣ ਭਗਵੰਤ ਸਰਕਾਰ ਦੀ ਸਭ ਤੋਂ ਵੱਡੀ ਨਾਲਾਇਕੀ ਹੈ ਜਵਾਬਦੇਹੀ ਦਾ ਗ਼ਾਇਬ ਹੋਣਾ …..ਕੋਈ ਵੀ ਰੌਲਾ ਉੱਠਦਾ ਹੈ ਉਹਤੇ ਭਗਵੰਤ ਤੋ ਲੈਕੇ ਪੂਰੀ ਲੀਡਰਸ਼ਿੱਪ ਡੁੰਨਵੱਟਾ ਹੈ , ਹਾਂ ਸੋਸ਼ਲ ਮੀਡੀਆ ਤੇ ਭਾੜੇ ਦੇ ਭੇਡੂ ਜ਼ਰੂਰ ਬਿਠਾ ਦਿੱਤੇ ਗਏ ਨੇ ਹਰ ਮਸਲੇ ਤੇ ਸਫ਼ਾਈਆਂ ਦੇਣ ਲਈ…ਤੇ ਬਹੁਤਾ ਮੀਡੀਆ ਸਰਕਾਰੀ ਹੱਥਠੋਕਾ ਹੈ -ਪਤਾ ਨਹੀਂ ਪਈ ਬੁਰਕੀ ਦਾ ਵਜਨ ਕਿੰਨਾ ਹੈ ਪਰ ਭਾਰਾ ਈ ਹੋਣਾ ਜੋ ਜ਼ੁਬਾਨ ਨੂੰ ਲਕਵਾ ਕਰ ਗਿਆ …. ਲੀਡਰਾਂ ਦੀ ਇਸ਼ਤਿਹਾਰ ਟਾਈਪ ਖ਼ਬਰ ਰੋਜ਼ ਲੱਗਦੀ ਐ ਪਰ ਅਸਲ ਮੁੱਦਿਆਂ ਤੇ ਸਵਾਲ ਨਦਾਰਦ ਨੇ ….ਕਿਹੜੇ ਸਵਾਲ ਨੇ ਉਹ ? ਇਹ ਮੀਡੀਆ ਵੀ ਪੜ੍ਹ ਲਵੇ ਤੇ ਜਾਗਦੀ ਸੋਚ ਜਾਂ ਕੋਈ ਔਕਾਤ ਬਚੀ ਹੈ ਤਾਂ ਪੁੱਛ ਲਵੇ ….ਇਹਨਾਂ ਸਵਾਲਾਂ ਦਾ ਜਵਾਬ ਲੀਡਰਸ਼ਿਪ ਵੀ ਦੇ ਸਕਦੀ ਹੈ ….ਭੇਡੂ ਜਵਾਬ ਨਾ ਦੇਣ , ਤੁਸੀਂ ਬੱਸ ਸੋਚੋ ਕਿ ਵੋਟਾਂ ਤੁਸੀਂ ਜਵਾਬਦੇਹੀ ਨੂੰ ਪਾਈਆਂ ਸੀ ਜਾਂ ਕਿਸੇ ਦੀ ਜੀ ਹਜ਼ੂਰੀ ਨੂੰ ?


ਸਵਾਲ – ੧. Manik Goyal ਵੱਲੋਂ ਬੇਲੋੜੇ ਖ਼ਰਚਿਆਂ ਬਾਰੇ ਕੀਤੇ ਖੁਲਾਸਿਆਂ ਬਾਰੇ ਸਰਕਾਰ ਦਾ ਕੀ ਜਵਾਬ ਹੈ ? ਯਾਦ ਰਹੇ ਉਹ ਖੁਲਾਸੇ ਕਿਸੇ ਵਿਰੋਧੀ ਧਿਰ ਦਾ ਪਰਾਪੇਗੈਂਡਾ ਨਹੀਂ ਸਗੋਂ ਆਰ ਟੀ ਆਈ ਅਧਾਰਤ ਤੱਥ ਹਨ …੨. ਵਿਜੇ ਸਿੰਗਲਾ ਦੀ ਉਹ ਰਿਕੋਰਡਿੰਗ ਕਿਥੇ ਹੈ ਜੋ ਭਗਵੰਤ ਮਾਨ ਨੇ ਦੇਖਣ ਦਾ ਦਾਅਵਾ ਕੀਤਾ ਸੀ ? ਜੇ ਵਿਜੇ ਸਿੰਗਲਾ ਦੋਸ਼ੀ ਹੈ ਤਾਂ ਪਾਰਟੀ ਵਿੱਚ ਕਿਉਂ ਹੈ ਤੇ ਜੇ ਦੋਸ਼ੀ ਨਹੀਂ ਤਾਂ ਭਗਵੰਤ ਮਾਨ ਨੇ ਝੂਠ ਕਿਉਂ ਬੋਲਿਆ ? ੩. ਹਰਮੀਤ ਪਠਾਣਮਾਜਰਾ ਮੂੰਹੋਂ ਮੰਨਦਾ ਹੈ ਕਿ ਉਹਦੇ ਦੋ ਵਿਆਹ ਨੇ ਜੋਕਿ ਕਾਨੂੰਨਨ ਜ਼ੁਰਮ ਹੈ ਤੇ ਇਥੋਂ ਤਕ ਕਾਗਜ਼ ਭਰਨ ਆਲੇ ਐਫੀਡੇਵਿਟ ਚ ਵੀ ਝੂਠ ਬੋਲਕੇ ਧੋਖਾਧੜੀ ਕੀਤੀ …. ਕੋਰਟ ਜੋ ਕਰੂ ਸੋ ਕਰੂ ਪਰ ਆਪ ਦਾ ਇਸ ਉੱਪਰ ਕੀ ਸਟੈਂਡ ਹੈ ਅਤੇ ਕੋਈ ਕਾਰਵਾਈ ਕਿਉਂ ਨਹੀਂ ਹੈ ? ੪. ਅਸਿਸਟੈਂਟ ਪ੍ਰੋਫੈਸਰ ਭਰਤੀ ਮੁਆਮਲੇ ਚ ਸਰਕਾਰ ਦਾ ਇੱਕ ਵੀ ਜਵਾਬਦੇਹੀ ਆਲਾ ਬਿਆਨ ਕੀ ਹੈ ਜੋ ਸਟੈਂਡ ਨੂੰ ਸਪਸ਼ੱਟ ਕਰਦਾ ਹੋਵੇ ? ੫. ਮੂਸੇਵਾਲਾ ਕਤਲ ਕੇਸ ਵਿੱਚ ਸਿਕੁਰਿਟੀ ਵਾਪਿਸ ਲੈਣ ਦੀ ਖ਼ਬਰ ਲੀਕ ਕਿਵੇਂ ਹੋਈ ਤੇ ਜਿਹਨਾਂ ਨੇ ਉਹ ਟਵੀਟ ਕਰਕੇ ਰੌਲਾ ਪਾਕੇ ਮੂਸੇ ਆਲੇ ਦੇ ਕਤਲ ਵਿੱਚ ਭਾਗੀਦਾਰੀ ਕੀਤੀ ਉਹਨਾਂ ਤੇ ਕਾਰਵਾਈ ਕਿੱਥੇ ਹੈ ? ੬. ਬਾਕੀ ਸਵਾਲਾਂ ਦੀ ਗਿਣਤੀ ਬਹੁਤ ਹੈ ਪਰ ਇਥੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ ….
‘ਅਮਨ