Breaking News
Home / Entertainment / ਹੱਦ ਹੋ ਗਈ ਬੇਸ਼ਰਮੀ ਦੀ – ਆ ਲਉ ਨਵਾਂ ਸਵੈਗ – ਜਸਮੀਨ ਸੈਂਡਲਸ ਨੇ ਨਵੇਂ ਗਾਣੇ ਵਿਚ ਕੱਢੀ ਗਾ ਲ

ਹੱਦ ਹੋ ਗਈ ਬੇਸ਼ਰਮੀ ਦੀ – ਆ ਲਉ ਨਵਾਂ ਸਵੈਗ – ਜਸਮੀਨ ਸੈਂਡਲਸ ਨੇ ਨਵੇਂ ਗਾਣੇ ਵਿਚ ਕੱਢੀ ਗਾ ਲ

ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਲੱਗਦਾ ਹੈ ਕਿ ਗਾ ਲ੍ਹਾਂ ਕੱਢਣਾ ਆਮ ਗੱਲ ਹੋ ਗਈ ਹੈ। ਇਸੇ ਲਈ ਤਾਂ ਹਰ ਨਵੇਂ ਗੀਤ ’ਚ ਕੋਈ ਨਾ ਕੋਈ ਗਾ ਲ੍ਹ ਸੁਣਨ ਨੂੰ ਮਿਲ ਹੀ ਜਾਂਦੀ ਹੈ। ਅਸ਼ ਲੀ ਲ ਤਾ ਤੇ ਹ ਥਿ ਆ ਰਾਂ ਵਾਲੇ ਗੀਤਾਂ ਤੋਂ ਬਾਅਦ ਹੁਣ ਗੀਤਾਂ ’ਚ ਗਾਲ੍ਹਾਂ ਕੱਢਣ ਦਾ ਨਵਾਂ ਟਰੈਂਡ ਚੱਲ ਰਿਹਾ ਹੈ।

ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਗੀਤਾਂ ’ਤੇ ਨਾ ਤਾਂ ਪ੍ਰਸ਼ਾਸਨ ਕੋਈ ਐਕਸ਼ਨ ਲੈ ਰਿਹਾ ਹੈ ਤੇ ਨਾ ਹੀ ਇਨ੍ਹਾਂ ਨੂੰ ਸੁਣਨ ਵਾਲੇ ਵਿਰੋਧ ਕਰ ਰਹੇ ਹਨ। ਲੋਕ ਸੁਆਦ ਲੈ ਕੇ ਇਨ੍ਹਾਂ ਗੀਤਾਂ ਨੂੰ ਸੁਣ ਰਹੇ ਹਨ। ਪ੍ਰੇਮ ਢਿੱਲੋਂ, ਸਿੱਧੂ ਮੂਸੇ ਵਾਲਾ ਤੇ ਕਰਨ ਔਜਲਾ ਵਲੋਂ ਆਪਣੇ ਗਾਣਿਆਂ ’ਚ ਗਾ ਲ੍ਹਾਂ ਕੱਢਣ ਤੇ ਗੀਤਾਂ ਤੇ ਐਲਬਮਾਂ ਦੇ ਨਾਂ ਗਾ ਲ੍ਹਾਂ ’ਤੇ ਰੱਖਣ ਤੋਂ ਬਾਅਦ ਹੁਣ ਗਾਇਕਾ ਜੈਸਮੀਨ ਸੈਂਡਲਸ ਵੀ ਆਪਣੇ ਨਵੇਂ ਗੀਤ ’ਚ ਗਾ ਲ੍ਹ ਕੱਢਦੀ ਨਜ਼ਰ ਆਈ ਹੈ।

ਹਾਲ ਹੀ ’ਚ ਜੈਸਮੀਨ ਸੈਂਡਲਸ ਦਾ ਗੀਤ ‘ਠ ਗ ਲਾਈਫ’ ਰਿਲੀਜ਼ ਹੋਇਆ ਹੈ। ਇਸ ਗੀਤ ਦੀ ਇਕ ਲਾਈਨ ’ਚ ਜੈਸਮੀਨ ਨੂੰ ਸ਼ ਰੇ ਆ ਮ ਗਾ ਲ੍ਹ ਕੱਢਦੇ ਦੇਖਿਆ ਜਾ ਸਕਦਾ ਹੈ। ਉਥੇ ਲੋਕ ਜੈਸਮੀਨ ਸੈਂਡਲਸ ਵਲੋਂ ਗਾ ਲ੍ਹ ਕੱਢੇ ਜਾਣ ’ਤੇ ਅਲੱਗ-ਅਲੱਗ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਕੁਝ ਲੋਕ ਜਿਥੇ ਜੈਸਮੀਨ ਸੈਂਡਲਸ ਵਲੋਂ ਗਾ ਲ੍ਹ ਕੱਢੇ ਜਾਣ ’ਤੇ ਸੁਆਦ ਲੈ ਰਹੇ ਹਨ ਤਾਂ ਕੁਝ ਅਜਿਹੇ ਲੋਕ ਵੀ ਹਨ, ਜੋ ਉਸ ਦੀ ਸਖ਼ਤ ਨਿੰਦਿਆ ਕਰ ਰਹੇ ਹਨ। ਜਿਥੇ ਗਾਇਕਾਂ ਵਲੋਂ ਗਾ ਲ੍ਹਾਂ ਕੱਢਣ ਨੂੰ ਲੋਕ ਮਾੜਾ ਸਮਝਦੇ ਸਨ, ਉਥੇ ਕਿਸੇ ਫੀਮੇਲ ਗਾਇਕਾ ਵਲੋਂ ਗਾ ਲ੍ਹ ਕੱਢਣਾ ਵਿਚਾਰ ਕਰਨ ਦਾ ਵਿਸ਼ਾ ਬਣ ਜਾਂਦਾ ਹੈ।

About admin

Check Also

ਧੋਖੇ ਨਾਲ ਐਪ ’ਤੇ ਅਪਲੋਡ ਕੀਤਾ ਸੀ ਮੇਰਾ ਨ ਗ ਨ ਵੀਡੀਓ – ਰਾਜ ਕੁੰਦਰਾ ’ਤੇ ਦੇਖੋ ਕਿਸ ਨੇ ਲਾਏ ਦੋਸ਼

ਸ਼ਿਲਪਾ ਸ਼ੈੱਟੀ ਦੇ ਪਤੀ ਤੇ Businessman ਰਾਜ ਕੁੰਦਰਾ ਨੂੰ ਪਿਛਲੇ ਮਹੀਨੇ ਮੁੰਬਈ ਕ੍ਰਾਇਮ ਬ੍ਰਾਂਚ ਨੇ …

%d bloggers like this: