Breaking News
Home / Punjab / ਲੱਖਾ ਸਿਧਾਣਾ ਅਤੇ ਜਸ ਬਾਜਵਾ ਤੇ ਪਰਚੇ ਦਰਜ

ਲੱਖਾ ਸਿਧਾਣਾ ਅਤੇ ਜਸ ਬਾਜਵਾ ਤੇ ਪਰਚੇ ਦਰਜ

ਅਗਰ ਨਿਸ਼ਾਨ ਸਾਹਿਬ ਝੁਲਾਉਣ, ਜੈਕਾਰਾ ਛੱਡਣ, ਲਾਡਲੀਆਂ ਫ਼ੌਜਾਂ ਦੀ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਨੂੰ ਲੈਕੇ ਮੋਰਚੇ ਦੇ ਆਗੂਆਂ ਵਲੋਂ ਇਤਰਾਜ਼ ਕਰਨਾ ਜਾਇਜ ਹੈ ਤਾਂ ਗੁਰਦਵਾਰਾ ਅੰਬ ਸਾਹਿਬ ਅਤੇ ਗੁਰਦੁਆਰਾ ਨਾਢਾ ਸਾਹਿਬ ਨੂੰ ਰਾਜਪਾਲ ਨੂੰ ਘੇਰਨ ਲਈ launch pad ਵਾਂਗ ਵਰਤਣਾ ਕਿੱਥੋਂ ਤੱਕ ਸਹੀ ਹੈ ? ਕੀ ਇਹ ਸਿੱਖ ਭਾਵਨਾਵਾਂ ਦਾ ਇਸਤੇਮਾਲ ਨਹੀਂ ? ਤੇ ਹੁਣ ਇਹ ਸਹੀ ਕਿਵੇਂ ਹੋ ਗਿਆ ? ਹਾਂ ਗੁਰੂ ਕੇ ਲੰਗਰ ਅਤੇ ਹੋਰ ਕਿਸੇ logistics support ਲਈ ਕਿਹਾ ਜਾ ਸਕਦਾ ਸੀ। ਸਿੱਖ ਕਿਸੇ ਵੀ ਮ ਜ਼ ਲੂ ਮ ਦੀ ਇਮਦਾਦ ਕਰਨ ਨੂੰ ਗੁਰੂ ਦੀ ਬਖਸ਼ੀ ਸੇਵਾ ਮੰਨ ਕੇ ਕਰਦੇ ਹਨ।
– ਅਜੇਪਾਲ ਸਿੰਘ

ਤਾਲ਼ੋੰ ਖੁੰਝੀ ਡੂਮਣੀ, ਗਾਵੇ ਆਲ ਬਤਾਲ !
ਪੰਜਾਬ ਅਤੇ ਹਰਿਆਣਾ ਦੇ ਮਿਹਨਤੀ ਕਿਸਾਨਾ ਦੇ ਕਾਮਯਾਬ ਮੋਰਚੇ ਦੀ ਨਾਕਾਮ ਲੀਡਰਸ਼ਿਪ ਨਾ ਸਿਰਫ ਥੱਕ ਚੁੱਕੀ ਹੈ ਬਲਕਿ ਘਬਰਾ ਕੇ ਅਜੀਬੋ ਗਰੀਬ ਫੈਸਲੇ ਕਰ ਰਹੀ ਹੈ।
ਕਿਸਾਨ ਵਿਰੋਧੀ ਕਾਨੂੰਨ ਬਨਾਉਣ ਵਾਲਾ ਮੋਦੀ ਅਤੇ ਉਸ ਦਾ ਦਿੱਲੀ ਦਰਬਾਰ, ਪਰ ਘਿਰਾਉ ਪੰਜਾਬ ਅਤੇ ਹਰਿਆਣਾ ਦੇ ਗਵਰਨਰਾਂ ਦਾ ?
ਜੇ ਐਜੀਟੇਸ਼ਨ ਦਾ ਆਧਾਰ ਚੰਡੀਗੜ ਬਣਦਾ ਹੈ ਤਾਂ ਮੋਰਚੇ ਨੂੰ ਸੱਤ ਮਹੀਨੇ ਪਹਿਲਾਂ ਦਿੱਲੀ ਲੈ ਜਾਣ ਦੀ ਕੀ ਤੁਕ ਸੀ ?

ਦਿੱਲੀ ਵਿਚਲੇ ਚੜ੍ਹਤ ਦੇ ਦਿਨੀੰ ਇਹੀ ਲੀਡਰਸ਼ਿਪ ਗੁਰੂ ਦੀਆਂ ਲਾਡਲੀਆੰ ਫੌ ਜਾਂ ਨੂੰ ਦੁਰਕਾਰ ਰਹੀ ਸੀ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ” ਅਤੇ “ਬੋਲੇ ਸੋ ਨਿਹਾਲ, ਸੱਤ ਸ੍ਰੀ ਅਕਾਲ” ਜਿਹੇ ਚੜ੍ਹਦੀਕਲਾ ਦੇ ਬੋਲਿਆਂ ਨੂੰ ਬ ਦ ਸ਼ ਗ ਨੀ ਸਮਝ ਰਹੀ ਸੀ। ਉਹੀ ਲੀਡਰਸ਼ਿਪ ਅੱਜ ਚੰਡੀਗੜ ਐਜੀਟੇਸ਼ਨ ਦੇ ਮੁੱਢਲੇ ਪੜਾਅ ਵਜੋੰ ਗੁਰਦਵਾਰਾ ਨਾਢਾ ਸਾਹਿਬ ਅਤੇ ਗੁਰਦਵਾਰਾ ਅੰਬ ਸਾਹਿਬ ਨੂੰ ਵਰਤ ਰਹੀ ਹੈ।

ਇਸ ਲੀਡਰਸ਼ਿਪ ਨੂੰ ਅਪਣੀਆਂ ਗ਼ਲਤੀਆਂ ਉਪਰ ਪਛਤਾਵਾ ਕਰਨਾ ਚਾਹੀਦਾ ਹੈ। ਇਸ ਨੂੰ ਉਤਸ਼ਾਹੀ ਨੌਜਵਾਨ ਲੀਡਰਾਂ ਪ੍ਰਤੀ ਦੁ ਸ਼ ਮ ਣੀ ਵਾਲਾ ਵਤੀਰਾ ਧਾਰਨ ਨਹੀੰ ਕਰਨਾ ਚਾਹੀਦਾ ਸੀ। ਬਲਕਿ ਅਜਿਹੇ ਨੌਜਵਾਨਾਂ ਨੂੰ ਲੀਡਰਸ਼ਿਪ ਅੰਦਰ ਸਨਮਾਨਯੋਗ ਸਪੇਸ ਦੇ ਕੇ ਸਮੁੱਚੇ ਪੰਜਾਬੀ ਅਤੇ ਹਰਿਆਣਵੀ ਲੋਕਾਂ ਦਾ ਏਕਾ ਮਜ਼ਬੂਤ ਕਰਨਾ ਚਾਹੀਦਾ ਸੀ।
ਵੱਡੀ ਗੱਲ ਇਹ ਹੈ ਕਿ ਲੀਡਰਸ਼ਿਪ ਲਈ ਇਹ ਜ਼ਰੂਰੀ ਸੀ ਕਿ ਉਹ ਖੇਤੀ ਨੂੰ ਸਰਮਾਏਦਾਰੀ ਪ੍ਰਬੰਧ ਅੰਦਰਲਾ ਇਕ ਕਸਬ ਸਮਝਦੀ ਅਤੇ ਸਰਕਾਰ ਨਾਲ ਵਿਹਾਰਕ ਢੰਗ ਨਾਲ ਵਰਤਦੀ ਵਿਹਾਰਦੀ। ਉਦਾਂ ਹੀ ਜਿਵੇੰ ਉਦਯੋਗਪਤੀਆ ਅਤੇ ਹੋਰ ਕਾਰੋਬਾਰੀਆਂ ਦੇ ਚੈੰਬਰ ਅਤੇ ਸੰਗਠਣ ਨਿਪਟਦੇ ਆ ਰਹੇ ਹਨ। ਯਾਨੀ ਰਾਜਨੀਤੀ ਅਤੇ ਰਾਜਨੀਤਕ ਲਾਭਾਂ ਤੋੰ ਕੁਛ ਉਪਰ ਉਠਦੀ ਅਤੇ ਮੋਦੀ ਸਰਕਾਰ ਦੀ ਜਾਣੀ ਪਛਾਣੀ ਕੱਟੜਤਾ ਅਤੇ ਅੜਬਪੁਣੇ ਨੂੰ ਅਖੋੰ ਪਰੋਖਾ ਨਾ ਕਰਦੀ।

ਅਜਿਹੀ ਅਮਲੀ ਸੂਝ ਬੂਝ ਵਿਖਾਉਣ ਦੀ ਬਜਾਏ ਇਸ ਲੀਡਰਸ਼ਿਪ ਨੇ ਹਰ ਉਹ ਹਰਬਾ ਵਰਤਿਆ ਜਾਂ ਵਰਤਣ ਦੀਆਂ ਧ ਮ ਕੀ ਆਂ ਦਿੱਤੀਆਂ ਜੋ ਸਰਕਾਰ ਦੀ ਪੂਛ ਤੇ ਅਕਾਰਣ ਹੀ ਪੈਰ ਰਖਣ ਵਾਲੀਆਂ ਸਨ।

ਉਦਯੋਗ ਸੰਗਠਣ ਕਦੇ ਅਜਿਹਾ ਕੰਮ ਨਹੀੰ ਕਰਦੇ। ਅਤੇ ਖੇਤੀ ਉਦਯੋਗ ਦੀ ਵਿਲਖਣਤਾ ਦਾ ਤਾਂ ਕੋਈ ਵੀ ਹੋਰ ਉਦਯੋਗ ਨਾਲ ਮੁਕਾਬਲਾ ਨਹੀੰ। ਇਹ ਇਕੋ ਇਕ ਉਦਯੋਗ ਹੈ ਕਿ ਜੋ ਅਪਣੇ ਗੁਜ਼ਾਰੇ ਲਈ ਸਰਕਾਰ ਦੀ ਸਹਾਇਕ ਖਰੀਦ ਨੀਤੀ ਉਪਰ 100 ਫੀਸਦੀ ਨਿਰਭਰ ਹੈ। ਇੰਜ ਜੇ ਇਹ ਲੀਡਰਸ਼ਿਪ ਥੋੜੀ ਕੁ ਵੀ ਅਮਲੀ ਸੂਝ ਤੋੰ ਕੰਮ ਲੈੰਦੀ ਤਾਂ ਇਸ ਲਈ ਜ਼ਰੂਰੀ ਸੀ ਕਿ ਇਹ ਹੋਰਨਾਂ ਕਸਬੀ ਚੈੰਬਰਾਂ ਵਾਂਗ ਨਿਪਟਦੀ।

ਲਾਲ ਇਨਕਲਾਬ ਦੀ ਲੜਾਈ ਕਮਿਊਨਿਸਟ ਧਿਰਾਂ ਵਖਰੇ ਮੰਚ ਰਾਹੀੰ ਲ ੜ ਸਕਦੀਆਂ ਸਨ।
-ਪੱਤਰਕਾਰ ਸੁਖਦੇਵ ਸਿੰਘ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: