ਨਿੱਕੂ ਦਾ ਕੰਮਕਾਰ ਹੋਇਆ ਠੱਪ, ਅੱਖਾਂ ‘ਚ ਹੰਝੂ, ਸਿਰ ਚੜ੍ਹਿਆ ਕਰਜ਼ਾ ਕਰ ਰਿਹਾ ਬਾਬੇ

1034

ਨਿੱਕੂ ਦਾ ਕੰਮਕਾਰ ਹੋਇਆ ਠੱਪ, ਅੱਖਾਂ ‘ਚ ਹੰਝੂ, ਸਿਰ ਚੜ੍ਹਿਆ ਕਰਜ਼ਾ ਕਰ ਰਿਹਾ ਬਾਬੇ ਦੇ ਤਰਲੇ…! ਨਿੱਕੂ ਦਾ ਕੰਮਕਾਰ ਹੋਇਆ ਠੱਪ, ਅੱਖਾਂ ‘ਚ ਹੰਝੂ, ਸਿਰ ਚੜ੍ਹਿਆ ਕਰਜ਼ਾ
ਕਰ ਰਿਹਾ ਬਾਬੇ ਦੇ ਤਰਲੇ…!#InderjitNikku #punjabnews #LatestNews

ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਇੰਦਰਜੀਤ ਨਿੱਕੂ ਬਾਗੇਸ਼ਵਰ ਧਾਮ, ਉਤਰਾਖੰਡ ਵਿਖੇ ਪਹੁੰਚੇ ਨਜ਼ਰ ਆ ਰਹੇ ਹਨ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇੰਦਰਜੀਤ ਨਿੱਕੂ ਬਾਬੇ ਕੋਲ 3 ਮੁਸ਼ਕਿਲਾਂ ਲੈ ਕੇ ਜਾਂਦੇ ਹਨ। ਪਹਿਲੀ ਮੁਸ਼ਕਿਲ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਹੈ, ਜੋ ਠੀਕ ਨਹੀਂ ਰਹਿੰਦੀ ਤੇ ਤਣਾਅ ਬਣਿਆ ਹੋਇਆ ਹੈ। ਦੂਜੀ ਮੁਸ਼ਕਿਲ ਪੈਸਿਆਂ ਦੀ ਤੰਗੀ ਤੇ ਕਰਜ਼ ਹੈ ਤੇ ਕੰਮ ਸਫਲ ਨਹੀਂ ਹੋ ਰਿਹਾ। ਤੀਜੀ ਤੇ ਆਖਰੀ ਮੁਸ਼ਕਿਲ ਗਾਇਕੀ ਦੇ ਪ੍ਰੋਗਰਾਮਾਂ ਦੀ ਹੈ, ਜੋ ਲੱਗ ਨਹੀਂ ਰਹੇ ਤੇ ਕੰਮ ਬੰਦ ਹੋਇਆ ਪਿਆ ਹੈ।ਇਨ੍ਹਾਂ ਮੁਸ਼ਕਿਲਾਂ ’ਤੇ ਬਾਬਾ ਇੰਦਰਜੀਤ ਨਿੱਕੂ ਨੂੰ ਕਹਿੰਦਾ ਹੈ ਕਿ ਬੰਧਨ ਕਰ ਦਿੱਤਾ ਗਿਆ ਹੈ ਤੇ ਚੌਂਕੀ ਕੀਤੀ ਗਈ ਹੈ। ਅੱਗੇ ਤੇਜ਼ ਗਤੀ ਨਾਲ ਕੰਮ ਚੱਲੇਗਾ ਤੇ ਚੰਗੀ ਤਰ੍ਹਾਂ ਗਾ ਪਾਓਗੇ, ਆਸ਼ੀਰਵਾਦ ਹੈ।

ਇਸ ਤੋਂ ਬਾਅਦ ਬਾਬਾ ਇੰਦਰਜੀਤ ਨਿੱਕੂ ਨੂੰ ਗੀਤ ਸੁਣਾਉਣ ਲਈ ਕਹਿੰਦਾ ਹੈ। ਇੰਦਰਜੀਤ ਨਿੱਕੂ ਇਸ ਦੌਰਾਨ ਭਾਵੁਕ ਹੋ ਜਾਂਦੇ ਹਨ ਤੇ ਰੋਣ ਲੱਗਦੇ ਹਨ। ਫਿਰ ਬਾਬਾ ਕਹਿੰਦਾ ਹੈ ਕਿ ਅੱਜ ਤੋਂ ਤੁਹਾਡੀ ਜੈ-ਜੈ ਹੋ ਜਾਣੀ ਹੈ।ਇੰਦਰਜੀਤ ਨਿੱਕੂ ਨੇ ਇਸ ਦੌਰਾਨ ‘ਤੇਰੀ ਨਜ਼ਰ ਸਵੱਲੀ ਹੋ ਜਾਵੇ’ ਗੀਤ ਗਾਇਆ ਤੇ ਬਾਬੇ ਨੇ ਿਕਹਾ ਕਿ ਜਿਵੇਂ ਤੁਸੀਂ ਪਹਿਲਾਂ ਵਿਦੇਸ਼ਾਂ ’ਚ ਸ਼ੋਅ ਕਰਦੇ ਸੀ, ਬਾਬਾ ਜੀ ਨੇ ਚਾਹਿਆ ਤਾਂ ਮੁੜ ਤੁਸੀਂ ਵਿਦੇਸ਼ਾਂ ’ਚ ਸ਼ੋਅ ਕਰੋਗੇ।