Adani Group ਵੱਲੋਂ NDTV ਖ਼ਰੀਦਣ ਦੀ ਤਿਆਰੀ

280

Adani steps into NDTV with 29%, to launch open offer for 26% more – ਨਵੀਂ ਦਿੱਲੀ, 23 ਅਗਸਤ – ਭਾਰਤ ਦੇ ਧਨਕੁਬੇਰਾਂ ’ਚੋਂ ਇਕ ਗੌਤਮ ਅਡਾਨੀ ਦੇ ਸਮੂਹ ਨੇ ਅੱਜ ਕਿਹਾ ਕਿ ਉਹ ਨਿਊਜ਼ ਚੈਨਲ ਐੱਨਡੀਟੀਵੀ (ਨਿਊ ਦਿੱਲੀ ਟੈਲੀਵਿਜ਼ਨ ਲਿਮਟਿਡ) ਦੀ ਵੱਡੀ ਹਿੱਸੇਦਾਰੀ ਖਰੀਦੇਗਾ। ਅਡਾਨੀ ਗਰੁੱਪ ਨੇ ਸਾਲ 2008-09 ਵਿੱਚ ਐੱਨਡੀਟੀਵੀ ਨੂੰ 250 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ ਤੇ ਗਰੁੱਪ ਕਰਜ਼ੇ ਦੀ ਆਪਣੀ ਉਸ ਲੈਣਦਾਰੀ ਨੂੰ ਨਿਊਜ਼ ਚੈਨਲ ਕੰਪਨੀ ਦੀ 29.18 ਫੀਸਦ ਹਿੱਸੇਦਾਰੀ ਖਰੀਦਣ ਦੇ ਬਦਲ ਵਜੋਂ ਵਰਤ ਰਿਹਾ ਹੈ। ਸਮੂਹ ਨੇ ਬਿਆਨ ਵਿੱਚ ਕਿਹਾ ਕਿ ਉਸ ਨੇ ਚੈਨਲ ਦੀ 26 ਫੀਸਦ ਹਿੱਸੇਦਾਰੀ ਹੋਰ ਖਰੀਦਣ ਲਈ ਵੀ ਖੁੱਲ੍ਹੀ ਪੇਸ਼ਕਸ਼ ਕੀਤੀ ਹੈ। ਉਧਰ, ਐੱਨਡੀਟੀਵੀ ਨੇ ਦਾਅਵਾ ਕੀਤਾ ਹੈ ਕਿ 29 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਬਾਰੇ ਨਾ ਤਾਂ ਉਨ੍ਹਾਂ ਨਾਲ ਕੋਈ ਵਿਚਾਰ-ਚਰਚਾ ਕੀਤੀ ਗਈ ਅਤੇ ਨਾ ਹੀ ਕੋਈ ਨੋਟਿਸ ਦਿੱਤਾ ਗਿਆ। ਨਿਊਜ਼ ਚੈਨਲ ਨੇ ਇਸ ਮਾਮਲੇ ਵਿੱਚ ਉਨ੍ਹਾਂ ਦੀ ਸਹਿਮਤੀ ਨਾ ਲਏ ਜਾਣ ਵੀ ਦਾਅਵਾ ਕੀਤਾ ਹੈ।


Through an indirect deal, the media arm of Adani Enterprises, led by Gautam Adani, the fourth richest person in the world, will acquire nearly 30 percent of NDTV’s shares over the next two days. ਅਡਾਨੀ ਗਰੁੱਪ ਦੀ ਮੀਡੀਆ ਕੰਪਨੀ ਨੇ ਐਲਾਨ ਕੀਤਾ ਕਿ ਊਹ ਨਿਊ ਦਿੱਲੀ ਟੈਲੀਵਿਜ਼ਨ ਲਿਮਟਿਡ ਯਾਨੀ ਐੱਨਡੀਟੀਵੀ ਵਿਚ 29.18 ਫੀਸਦੀ ਦੀ ਹਿੱਸੇਦਾਰੀ ਖਰੀਦੇਗਾ। ਅਡਾਨੀ ਸਮੂਹ ਦੀਆਂ ਕੰਪਨੀਆਂ ਨੇ NDTV ‘ਚ 26 ਫੀਸਦੀ ਹਿੱਸੇਦਾਰੀ ਹਾਸਲ ਕਰਨ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਹੈ। ਅਡਾਨੀ ਸਮੂਹ ਨੇ ਕਿਹਾ ਹੈ ਕਿ ਵੱਖਰੀ 26 ਫੀਸਦੀ ਹਿੱਸੇਦਾਰੀ ਖਰੀਦਣ ਲਈ ਖੁੱਲ੍ਹੀ ਪੇਸ਼ਕਸ਼ ਕੀਤੀ ਜਾਵੇਗੀ।

ਅਡਾਨੀ ਸਮੂਹ ਨੇ ਕਿਹਾ ਕਿ 29.18 ਫੀਸਦੀ ਹਿੱਸੇਦਾਰੀ ਦੀ ਪ੍ਰਾਪਤੀ ਅਸਿੱਧੇ ਤੌਰ ‘ਤੇ ਹੋਵੇਗੀ, ਕਿਉਂਕਿ ਇਹ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ (ਵੀਸੀਪੀਐਲ) ਦੁਆਰਾ ਕੀਤੀ ਜਾਵੇਗੀ, ਜੋ ਕਿ ਏਐਮਜੀ ਮੀਡੀਆ ਨੈਟਵਰਕ ਲਿਮਟਿਡ (ਏਐਮਐਨਐਲ) ਦੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਇਹ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਲਿਮਿਟੇਡ (AEL) ਦੀ ਮਲਕੀਅਤ ਹੈ।

ਤਿੰਨ ਫਰਮਾਂ, ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ, ਏਐਮਜੀ ਮੀਡੀਆ ਨੈਟਵਰਕਸ ਅਤੇ ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਦੇ ਸਹਿਯੋਗ ਨਾਲ ਇੱਕ ਜਨਤਕ ਸ਼ੇਅਰਧਾਰਕ ਤੋਂ 1,67,62,530 ਰੁਪਏ ਦੀ ਕੀਮਤ ‘ਤੇ NDTV ਦੇ ਭੁਗਤਾਨ ਕੀਤੇ ਇਕੁਇਟੀ ਸ਼ੇਅਰਾਂ ਨੂੰ ਪ੍ਰਾਪਤ ਕਰਨ ਲਈ 294 ਰੁਪਏ ਦੀ ਪੇਸ਼ਕਸ਼ ਕੀਤੀ ਹੈ। ਜਿਸਦਾ ਫੇਸ ਵੈਲਿਊ 4 ਰੁਪਏ ਹੈ।

ਇਹ ਘੋਸ਼ਣਾ ਜੇਐਮ ਫਾਈਨੈਂਸ਼ੀਅਲ ਲਿਮਿਟੇਡ ਦੁਆਰਾ ਕੀਤੀ ਗਈ ਹੈ, ਜੋ ਅਡਾਨੀ ਸਮੂਹ ਦੀ ਤਰਫੋਂ ਪੇਸ਼ਕਸ਼ ਦਾ ਪ੍ਰਬੰਧਨ ਕਰ ਰਹੀ ਹੈ। ਪੇਸ਼ਕਸ਼ ਵਿੱਚ ਕਿਹਾ ਗਿਆ ਹੈ ਕਿ ਪੇਸ਼ਕਸ਼ ਕੀਮਤ ਸੇਬੀ ਰੈਗੂਲੇਸ਼ਨ 8(2) ਵਿੱਚ ਨਿਰਧਾਰਤ ਕੀਮਤਾਂ ਤੋਂ ਵੱਧ ਦੀ ਪੇਸ਼ਕਸ਼ ਕੀਤੀ ਗਈ ਹੈ। ਮੰਗਲਵਾਰ ਨੂੰ, BSE ‘ਤੇ NDTV ਦਾ ਸ਼ੇਅਰ 366.20 ਰੁਪਏ ‘ਤੇ ਰਿਹਾ, ਜੋ ਕਿ ਪਿਛਲੇ ਕਾਰੋਬਾਰੀ ਦਿਨ ਨਾਲੋਂ 2.61 ਫੀਸਦੀ ਵੱਧ ਹੈ।