ਬੀਜੇਪੀ ਆਗੂ ਸੋਨਾਲੀ ਫੋਗਾਟ ਦੀ ਮੌਤ

577

Haryana BJP’s Sonali Phogat Of Bigg Boss Fame Dies Of Heart Attack In Goa – ਸੋਨਾਲੀ ਫੋਗਾਟ Bigg Boss ਤੋਂ ਬਾਅਦ Tik Tok ‘ਤੇ ਹੋਈ ਸੀ ਮਸ਼ਹੂਰ, #Goa #Bjp #SeniorLeader #SonaliPhogat #HeartAttack #Death

ਬਿਗ ਬੌਸ 14 ਤੋਂ ਚਰਚਾ ਵਿੱਚ ਆਈ ਭਾਜਪਾ ਮਹਿਲਾ ਆਗੂ ਸੋਨਾਲੀ ਫੋਗਾਟ (Sonali Phogat) ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਗੋਆ ਵਿੱਚ ਇਸ ਮਹਿਲਾ ਆਗੂ ਦੀ ਮੌਤ ਹੋਈ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਇਸ ਆਗੂ ਦੀ ਜਾਨ ਚਲੀ ਗਈ। ਸੋਨਾਲੀ ਫੋਗਾਟ ਨੇ 2019 ‘ਚ ਹਰਿਆਣਾ ਚੋਣਾਂ ‘ਚ ਭਾਜਪਾ ਦੀ ਟਿਕਟ ‘ਤੇ ਆਦਮਪੁਰ ਤੋਂ ਵਿਧਾਨ ਸਭਾ ਚੋਣ ਲੜੀ ਸੀ। ਚੋਣਾਂ ਦੌਰਾਨ, ਉਹ ਟਿਕਟੋਕ ‘ਤੇ ਆਪਣੀਆਂ ਵੀਡੀਓਜ਼ ਲਈ ਵੀ ਬਹੁਤ ਮਸ਼ਹੂਰ ਹੋਈ ਸੀ। ਤੁਸੀ ਵੀ ਦੇਖੋ ਸੋਨਾਲੀ ਫੋਗਾਟ ਦੀਆਂ ਵੀਡੀਓਜ਼ ਜੋ ਸੋਸ਼ਲ ਮੀਡੀਆ ਉੱਪਰ ਖੂਬ ਵਾਈਰਲ ਹੋਈਆਂ

ਬਿਗ ਬੌਸ 14 ਤੋਂ ਚਰਚਾ ਵਿੱਚ ਆਈ ਭਾਜਪਾ ਮਹਿਲਾ ਆਗੂ ਸੋਨਾਲੀ ਫੋਗਾਟ (Sonali Phogat) ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਗੋਆ ਵਿੱਚ ਇਸ ਮਹਿਲਾ ਆਗੂ ਦੀ ਮੌਤ ਹੋਈ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਇਸ ਆਗੂ ਦੀ ਜਾਨ ਚਲੀ ਗਈ।

ਸੋਨਾਲੀ ਫੋਗਾਟ ਨੇ 2019 ‘ਚ ਹਰਿਆਣਾ ਚੋਣਾਂ ‘ਚ ਭਾਜਪਾ ਦੀ ਟਿਕਟ ‘ਤੇ ਆਦਮਪੁਰ ਤੋਂ ਵਿਧਾਨ ਸਭਾ ਚੋਣ ਲੜੀ ਸੀ। ਚੋਣਾਂ ਦੌਰਾਨ, ਉਹ ਟਿਕਟੋਕ ‘ਤੇ ਆਪਣੀਆਂ ਵੀਡੀਓਜ਼ ਲਈ ਵੀ ਬਹੁਤ ਮਸ਼ਹੂਰ ਹੋਈ ਸੀ। ਤੁਸੀ ਵੀ ਦੇਖੋ ਸੋਨਾਲੀ ਫੋਗਾਟ ਦੀਆਂ ਵੀਡੀਓਜ਼ ਜੋ ਸੋਸ਼ਲ ਮੀਡੀਆ ਉੱਪਰ ਖੂਬ ਵਾਈਰਲ ਹੋਈਆਂ।

ਤੁਹਾਨੂੰ ਦੱਸ ਦੇਈਏ ਕਿ ਰਾਜਨੀਤੀ ਵਿੱਚ ਸਰਗਰਮ ਹੋਣ ਤੋਂ ਪਹਿਲਾਂ ਸੋਨਾਲੀ ਫੋਗਾਟ ਐਕਟਿੰਗ ਅਤੇ ਮਾਡਲਿੰਗ ਦੀ ਦੁਨੀਆ ਵਿੱਚ ਆਪਣਾ ਜਲਵਾ ਦਿਖਾ ਰਹੀ ਸੀ। ਹਾਲਾਂਕਿ ਉਨ੍ਹਾਂ ਨੂੰ ਆਪਣੀ ਅਸਲੀ ਪਛਾਣ ਬਿੱਗ ਬੌਸ 14 ਤੋਂ ਮਿਲੀ ਸੀ।

ਭਾਜਪਾ ਮਹਿਲਾ ਆਗੂ ਸੋਨਾਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਂਕਰਿੰਗ ਨਾਲ ਕੀਤੀ ਸੀ। ਉਹ ਹਿਸਾਰ ਦੂਰਦਰਸ਼ਨ ਲਈ ਐਂਕਰਿੰਗ ਕਰਦੀ ਸੀ। ਦੋ ਸਾਲ ਬਾਅਦ, 2008 ਵਿੱਚ, ਉਹ ਭਾਜਪਾ ਵਿੱਚ ਸ਼ਾਮਲ ਹੋਈ ਅਤੇ ਉਦੋਂ ਤੋਂ ਉਹ ਰਾਜਨੀਤੀ ਵਿੱਚ ਸਰਗਰਮ ਹੋ ਗਈ ਹੈ। ਹਾਲਾਂਕਿ, ਸੋਸ਼ਲ ਮੀਡੀਆ ਰਾਹੀਂ, ਉਹ ਅਦਾਕਾਰੀ ਅਤੇ ਮਾਡਲਿੰਗ ਲਈ ਆਪਣੇ ਜਨੂੰਨ ਦਾ ਪ੍ਰਗਟਾਵਾ ਕਰਦੀ ਰਹੀ। ਉਸ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਆਪਣਾ ਇੱਕ ਵੀਡੀਓ ਵੀ ਪੋਸਟ ਕੀਤਾ ਸੀ। ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ

ਮਰਨ ਤੋਂ ਕੁਝ ਘੰਟੇ ਪਹਿਲਾਂ ਵੀ ਉਸ ਨੇ ਇਕ ਵੀਡੀਓ ਪੋਸਟ ਕੀਤੀ ਸੀ। ਇਸ ‘ਚ ਉਹ ਸ਼ਾਨਦਾਰ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਉਸ ਨੂੰ ਦੇਖ ਕੇ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਹ ਬਿਮਾਰ ਹੈ। ਵੀਡੀਓ ‘ਚ ਸੋਨਾਲੀ ਗੁਲਾਬੀ ਰੰਗ ਦੀ ਪੱਗ ਪਹਿਨੀ ਨਜ਼ਰ ਆ ਰਹੀ ਹੈ। ਬੈਕਗ੍ਰਾਊਂਡ ‘ਚ ਗੀਤ ਚੱਲ ਰਿਹਾ ਹੈ, ‘ਰੁਖ ਸੇ ਜ਼ਰਾ ਨਕਾਬ ਉਠਾ ਮੇਰੇ ਹਜ਼ੂਰ, ਜਲਵਾ ਫਿਰ ਏਕ ਬਾਰ ਦੇਖਿਆ ਦੋ ਮੇਰੇ ਹਜ਼ੂਰ…’

ਸਾਲ 2008 ਵਿੱਚ ਸੋਨਾਲੀ ਭਾਜਪਾ ਵਿੱਚ ਸ਼ਾਮਲ ਹੋਈ। ਉਸ ਦਾ ਵਿਆਹ ਆਪਣੀ ਭੈਣ ਦੇ ਦੇਵਰ ਨਾਲ ਹੋਇਆ ਸੀ। ਉਹ ਹਮੇਸ਼ਾ ਆਪਣੇ ਵਿਵਾਦਿਤ ਬਿਆਨਾਂ ਕਾਰਨ ਚਰਚਾ ‘ਚ ਰਹਿੰਦੀ ਹੈ। ਉਸ ਨੇ ‘ਬਿੱਗ ਬੌਸ’ ਸੀਜ਼ਨ 14 ‘ਚ ਦਰਸ਼ਕਾਂ ਨਾਲ ਆਪਣੀ ਜ਼ਿੰਦਗੀ ਦੇ ਦੁੱਖ ਸਾਂਝੇ ਕੀਤੇ। ਉਸਦੀ ਮੌਤ ਉਸਦੇ ਪਤੀ ਦੀ ਤਰ੍ਹਾਂ ਹੀ ਰਹੱਸਮਈ ਹੈ।