ਆਬਕਾਰੀ ਨੀਤੀ ਵਿੱਚ ਕਥਿਤ ‘ਭ੍ਰਿਸ਼ਟਾਚਾਰ’ ਲਈ ਕੇਂਦਰੀ ਜਾਂਚ ਏਜੰਸੀ ਦੇ ਨਿਸ਼ਾਨੇ ’ਤੇ ਆਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia news) ਨੇ ਕਿਹਾ ਹੈ ਕਿ ਮੇਰੇ ਕੋਲ ਭਾਜਪਾ ਦਾ ਸੁਨੇਹਾ ਆਇਆ ਹੈ – “ਆਪ” ਛੱਡ ਕੇ ਭਾਜਪਾ ਵਿੱਚ ਆ ਜਾਵੋ, ਸਾਰੇ ਸੀਬੀਆਈ ਈਡੀ ਕੇਸ ਬੰਦ ਕਰ ਦੇਵਾਂਗੇ।’
‘ਭਾਜਪਾ ਨੂੰ ਮੇਰਾ ਜਵਾਬ- ਮੈਂ ਮਹਾਰਾਣਾ ਪ੍ਰਤਾਪ ਦਾ ਵੰਸ਼ਜ ਹਾਂ, ਮੈਂ ਰਾਜਪੂਤ ਹਾਂ। ਮੈਂ ਆਪਣਾ ਸਿਰ ਵੱਢਵਾ ਲਵਾਂਗਾ ਪਰ ਭ੍ਰਿਸ਼ਟਾਚਾਰੀਆਂ-ਸਾਜ਼ਿਸ਼ਕਾਰਾਂ ਅੱਗੇ ਨਹੀਂ ਝੁਕਾਂਗਾ। ਮੇਰੇ ਖਿਲਾਫ ਸਾਰੇ ਕੇਸ ਝੂਠੇ ਹਨ, ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੋ।’ ਉਨ੍ਹਾਂ ਨੇ ਟਵੀਟ ਕਰਕੇ ਇਹ ਦਾਅਵਾ ਕੀਤਾ ਹੈ।
ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਕਿਹਾ ਸੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਦਲ ਵਜੋਂ ਵੇਖਦੇ ਹਨ। ਕੇਜਰੀਵਾਲ ਦਾ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ, ਕਿਸੇ ਵਿਅਕਤੀ ਵਿਸ਼ੇਸ਼ ਦੀ ਇੱਛਾ ਨਹੀਂ ਬਲਕਿ ਪੂਰਾ ਦੇਸ਼ ਇਹ ਚਾਹੁੰਦਾ ਹੈ।
मेरे पास भाजपा का संदेश आया है- “आप” तोड़कर भाजपा में आ जाओ, सारे CBI ED के केस बंद करवा देंगे
मेरा भाजपा को जवाब- मैं महाराणा प्रताप का वंशज हूँ, राजपूत हूँ। सर कटा लूँगा लेकिन भ्रष्टाचारियो-षड्यंत्रकारियोंके सामने झुकूँगा नहीं। मेरे ख़िलाफ़ सारे केस झूठे हैं।जो करना है कर लो
— Manish Sisodia (@msisodia) August 22, 2022
CBI ਦੀ ਰੇਡ ਇੱਕ ਸਾਜ਼ਿਸ਼, ਮੈਨੂੰ 2-4 ਦਿਨਾਂ ‘ਚ ਗ੍ਰਿਫਤਾਰ ਕਰ ਲੈਣਗੇ: ਮਨੀਸ਼ ਸਿਸੋਦੀਆ
ਸਿਸੋਦੀਆ ਨੇ ਦਾਅਵਾ ਕੀਤਾ ਕਿ ਸੀਬੀਆਈ ਨੇ ਉਨ੍ਹਾਂ ਖਿਲਾਫ਼ ਲੁਕਆਊਟ ਸਰਕੁਲਰ (ਐੱਲਓਸੀ) ਜਾਰੀ ਕੀਤਾ ਹੈ, ਪਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਭਾਜਪਾ ਨੂੰ ‘ਲੁਕਆਊਟ ਸਰਕੁਲਰ’ ਦੇਣਗੇ। ਉਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੀਬੀਆਈ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਾਰੇ ਛਾਪੇ ਦੌਰਾਨ ‘ਕੁਝ ਨਹੀਂ’ ਮਿਲਿਆ ਅਤੇ ਸਰਕਾਰ ਹੁਣ ਉਨ੍ਹਾਂ ਖਿਲਾਫ਼ ‘ਲੁਕਆਊਟ ਸਰਕੁਲਰ’ ਜਾਰੀ ਕਰਕੇ ਡਰਾਮਾ ਕਰ ਰਹੀ ਹੈ ਜਦੋਂਕਿ ਉਹ ਦਿੱਲੀ ਵਿੱਚ ‘ਖੁੱਲ੍ਹੇਆਮ ਘੁੰਮ’ ਰਹੇ ਹਨ।
ਸਿਸੋਦੀਆ ਨੇ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਕਿ ‘ਏਕ ਮੌਕਾ ਕੇਜਰੀਵਾਲ ਕੋ’ ਕੌਮੀ ਪੱਧਰ ਦਾ ਸੰਵਾਦ ਬਣ ਗਿਆ ਹੈ। ਉਨ੍ਹਾਂ ਕਿਹਾ, ‘‘ਭਾਜਪਾ, ਸੀਬੀਆਈ, ਉਪ ਰਾਜਪਾਲ ਤੇ ਦਿੱਲੀ ਦਾ ਮੁੱਖ ਸਕੱਤਰ, ਇਨ੍ਹਾਂ ਸਾਰਿਆਂ ਦਾ ਇਕੋ-ਇਕ ਮਕਸਦ ਕੇਜਰੀਵਾਲ ਨੂੰ ਰੋਕਣਾ ਹੈ, ਨਹੀਂ ਤਾਂ 2024 ਦੀਆਂ ਲੋਕ ਸਭਾ ਚੋਣਾਂ ਉਨ੍ਹਾਂ (ਭਾਜਪਾ) ਹੱਥੋਂ ਨਿਕਲ ਜਾਣਗੀਆਂ।’’ ਸਿਸੋਦੀਆ ਨੇ ਕਿਹਾ ਕਿ ਉਹ ਜਾਂਚ ਖਿਲਾਫ਼ ਨਹੀਂ ਹਨ, ਪਰ ਉਨ੍ਹਾਂ ਮੰਗ ਕੀਤੀ ਕਿ ਸੀਬੀਆਈ ਗੁਜਰਾਤ ਵਿੱਚ ਹਰ ਸਾਲ ਹੁੰਦੀ 10,000 ਕਰੋੜ ਰੁਪਏ ਦੀ ਆਬਕਾਰੀ ਚੋਰੀ ਦੀ ਵੀ ਜਾਂਚ ਕਰੇ।’’