Breaking News
Home / Punjab / ਮੁੰਬਈ ‘ਚ 2000 ਲੋਕਾਂ ਨੂੰ ਲਾਇਆ ਗਿਆ ਨਕਲੀ ਕੋਰੋਨਾ ਟੀਕਾ, 10 ਲੋਕ ਗ੍ਰਿਫਤਾਰ

ਮੁੰਬਈ ‘ਚ 2000 ਲੋਕਾਂ ਨੂੰ ਲਾਇਆ ਗਿਆ ਨਕਲੀ ਕੋਰੋਨਾ ਟੀਕਾ, 10 ਲੋਕ ਗ੍ਰਿਫਤਾਰ

ਮੁੰਬਈ-ਮੁੰਬਈ ‘ਚ ਨਕਲੀ ਟੀਕਾਕਰਨ ਕੈਂਪਾਂ ਤੋਂ ਕਰੀਬ 2000 ਲੋਕ ਸ਼ਿਕਾਰ ਹੋਏ ਹਨ। ਇਸ ਮਾਮਲੇ ‘ਚ ਪੁਲਸ ਨੇ 7 ‘ਤੇ ਐੱਫ.ਆਈ.ਆਰ. ਦਰਜ ਕੀਤੀ ਹੈ ਅਤੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ‘ਚ ਇਕ ਮਹਿਲਾ ਵੀ ਸ਼ਾਮਲ ਹੈ ਜਿਨ੍ਹਾਂ ਨੇ ਕੋਵਿਨ ਅਕਾਊਂਟ ਦਾ ਯੂਜ਼ਰਨੇਮ ਅਤੇ ਪਾਸਵਰਡ ਸ਼ੇਅਰ ਕੀਤਾ ਤਾਂ ਜੋ ਪ੍ਰਮਾਣ ਪੱਤਰ ਜਾਰੀ ਹੋ ਸਕੇ। ਮੁੰਬਈ ਪੁਲਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਨ੍ਹਾਂ ਘੁਟਾਲੇਬਾਜ਼ਾਂ ਨੇ ਨਾਗਰਿਕਾਂ ਨੂੰ ਖਾਰੇ ਜਾਂ ਨਮਕ ਦੇ ਪਾਣੀ ਦਾ ਟੀਕਾ ਲਾਇਆ ਹੋਵੇ। ਜੁਆਇੰਟ ਕਮਿਸ਼ਨਰ ਆਫ ਪੁਲਸ ਵਿਸ਼ਵਾਸ ਪਾਟਿਲ ਨੇ ਕਿਹਾ ਕਿ ਉਨ੍ਹਾਂ ਤੋਂ 12.40 ਲੱਖ ਰੁਪਏ ਬਰਾਮਦ ਹੋਏ ਹਨ। ਮੁੱਖ ਦੋਸ਼ੀ ਮਨੀਸ਼ ਤ੍ਰਿਪਾਠੀ ਅਤੇ ਮਹਿੰਦਰ ਸਿੰਘ ਦਾ ਬੈਂਕ ਅਕਾਊਂਟ ਫ੍ਰੀਜ਼ ਕਰ ਦਿੱਤਾ ਗਿਆ ਹੈ।

ਪੁਲਸ ਸੂਤਰਾਂ ਨੇ ਕਿਹਾ ਕਿ ਕੁਝ ਪੀੜਤਾਂ ਨੇ ਦੱਸਿਆ ਕਿ ਕੋਵਿਡਸ਼ੀਲਡ ਲੇਬਲ ਵਾਲੀਆਂ ਸ਼ਾਸ਼ੀਆਂ ਨੂੰ ਵੈਕਸੀਨ ਦੇਣ ਲਈ ਇਸਤੇਮਾਲ ਕੀਤਾ ਗਿਆ ਸੀ ਪਰ ਇਹ ਸਾਫ ਨਹੀਂ ਹੈ ਕਿ ਅਸਲ ‘ਚ ਉਸ ‘ਚ ਕੀ ਸੀ। ਪਿਛਲੇ ਹਫਤੇ ਕਾਂਦਿਵਲੀ ਦੀ ਹਾਊਸਿੰਗ ਸੋਸਾਇਟੀ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਹ ਘੁਟਾਲਾ ਸਾਹਮਣੇ ਆਇਆ ਸੀ। ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਬੀ.ਐੱਮ.ਸੀ. ਨੂੰ ਇਹ ਪਤਾ ਲਾਉਣ ਲਈ ਕਿਹਾ ਸੀ ਕਿ ਦੋਸ਼ੀ ਵੱਲੋਂ ਇਸਤੇਮਾਲ ਕੀਤੀਆਂ ਗਈਆਂ ਸ਼ੀਸ਼ੀਆਂ ‘ਚ ਕੀ ਸੀ। ਨਾਲ ਹੀ ਕਿਹਾ ਸੀ ਕਿ ਸਾਰੇ ਪੀੜਤਾਂ ਲਈ ਪ੍ਰਮਾਣਿਤ ਟੀਕਾਕਰਨ ਕਰਨ।

ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੋਰੋਨਾ ਦੇ ਖਤਰਨਾਕ ਡੈਲਟਾ ਵੈਰੀਐਂਟ ਤੋਂ ਬਾਅਦ ਹੁਣ ਡੈਲਟਾ ਪਲੱਸ ਦੇ ਵੀ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਡੈਲਟਾ ਪਲੱਸ ਵੈਰੀਐਂਟ ਦੇ ਮਾਮਲੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ ਅਤੇ ਜੰਮੂ-ਕਸ਼ਮੀਰ ਦੇਸ਼ ਦੇ ਕਈ ਹਿੱਸਿਆਂ ‘ਚ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਹਿੱਸਿਆਂ ਤੋਂ ਬਾਅਦ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੇ ਪੰਜਾਬ ‘ਚ ਵੀ ਦਸਤਕ ਦੇ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ‘ਚ ਵੀ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਕਈ ਹੋਰ ਸੈਂਪਲ ਵੀ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ।

ਮੱਧ ਪ੍ਰਦੇਸ਼ ‘ਚ ਹੁਣ ਤੱਕ ਕੋਰੋਨਾ ਦੇ ਸੱਤ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਉਜੈਨ ‘ਚ ਇਕ ਮਹਿਲਾ ਦੀ ਇਸ ਵੈਰੀਐਂਟ ਕਾਰਨ ਮੌਤ ਵੀ ਹੋ ਚੁੱਕੀ ਹੈ। ਮੱਧ ਪ੍ਰਦੇਸ਼ ਦੇ ਮੈਡੀਕਲ ਏਜੂਕੇਸ਼ਨ ਮੰਤਰੀ ਵਿਸ਼ਵਾ ਸਾਰੰਗ ਮੁਤਾਬਕ ਸੂਬੇ ‘ਚ ਇਸ ਵੈਰੀਐਂਟ ਕਾਰਨ ਇਕ ਮੌਤ ਦਰਜ ਕੀਤੀ ਗਈ ਹੈ ਅਤੇ ਜਿੰਨੇ ਹੋਰ ਕੇਸ ਆਏ ਹਨ ਉਨ੍ਹਾਂ ‘ਤੇ ਸਰਕਾਰ ਦੀ ਨਜ਼ਰ ਹੈ। ਮਹਾਰਾਸ਼ਟਰ ਦੇ ਰਤਨਾਗਿਰੀ ‘ਚ ਹੀ ਕੁੱਲ 9 ਮਾਮਲੇ ਦਰਜ ਕੀਤੇ ਗਏ ਹਨ ਹਾਲਾਂਕਿ ਇਹ ਸਾਰੇ ਮਾਮਲੇ ਬਿਨ੍ਹਾਂ ਲੱਛਣ ਵਾਲੇ ਹਨ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: