MP ਸਿਮਰਨਜੀਤ ਮਾਨ ਦੀ ਕੀਤੀ ਸੀ Support, ਹੁਣ ਕਿਹੜੀ ਗੱਲੋਂ ਤਿੜਕ ਗਈ ਸੋਨੀਆ ਮਾਨ ?

510

ਸੋਨੀਆ ਮਾਨ ਨੇ ਘੇਰੇ MP ਸਿਮਰਨਜੀਤ ਸਿੰਘ ਮਾਨ, ‘ਸੰਸਦ ‘ਚ ਜਾ ਕੇ ਲੋਕਾਂ ਦੇ ਮੁੱਦੇ ਚੁੱਕਣੇ ਚਾਹੀਦੇ ਸੀ ਨਾ ਕਿ ਭਗਤ ਸਿੰਘ ‘ਤੇ ਸਵਾਲ’ #MP #SimranjitSinghMann #BhagatSingh

ਪਹਿਲਾਂ ਸਿਮਰਨਜੀਤ ਸਿੰਘ ਮਾਨ ਨੂੰ ਕਰਦੀ ਸੀ Support ਹੁਣ ਕਿਉਂ ਉਨ੍ਹਾਂ ਦੇ ਖਿਲਾਫ ਹੋ ਗਈ ਸੋਨੀਆ ਮਾਨ #PunjabiActress #Soniamann #pinkressConference #Statement #ShiromaniAkaliDal #MP #SimranjitSInghMann

ਅਦਾਕਾਰਾ ਸੋਨੀਆ ਮਾਨ ਨੇ ਤੀਆਂ ‘ਤੇ ਲਾਈਆਂ ਰੌਣਕਾਂ ਬੋਲੀਆਂ ‘ਤੇ ਗਿੱਧਾ ਪਾ ਕੇ ਨੱਚ-ਨੱਚ ਪੱਟੀਆਂ ਧੂੜਾਂ #PunjabiActress #SoniaMann #TezCelebration #Function #Perform #Giddha #Boliyan


ਜੇ ਕਾਮਰੇਡਾਂ ਦੀਆਂ ਭਗਤ ਸਿੰਘ ਬਾਰੇ ਲਿਖੀਆਂ ਕਿਤਾਬਾਂ ਨੂੰ ਮੱਚ ਮੰਨੀਏ ਤਾਂ ਭਗਤ ਸਿੰਘ ਦੀ ਸੋਚ ਵਗਿਅਨਿਕ ਸੀ।
ਜੇ ਭਗਤ ਸਿੰਘ ਦੀ ਸੋਚ ਵਗਿਆਨਿਕ ਸੀ ਤਾਂ ਉਸ ਦੀ ਮਾਂ ਬੋਲੀ ਬਾਰੇ ਸਮਝ ਐਨੀ ਗੈਰ ਵਗਿਆਨਿਕ ਕਿਉਂ ਸੀ ? ਇਸ ਦਾ ਜਵਾਬ ਹਾਲੇ ਵਗਿਆਨਿਕਾਂ ਨੇ ਨਹੀਂ ਦਿੱਤਾ ਹੈ।

ਹਾਲੇ ਤੱਕ ਇਹ ਵੀ ਪਤਾ ਨਹੀੰ ਲੱਗਿਆ ਕਿ ਭਗਤ ਸਿੰਘ ਸੱਤਾ ਪ੍ਰਬੰਧ ਬਾਰੇ ਕਿਹੋ ਜਿਹੇ ਵਿਚਾਰ ਰੱਖਦਾ ਸੀ। ਕਿਉਂ ਕਿ ਕਾਮਰੇਡਾਂ ਮੁਤਾਬਕ ਭਗਤ ਸਿੰਘ ਵੀ ਕਾਮਰੇਡ ਸੀ।

ਮੰਨ ਲਿਆ ਕਿ ਭਗਤ ਸਿੰਘ ਕਾਮਰੇਡ ਸੀ। ਪਰ ਫੇਰ ਭਗਤ ਸਿੰਘ ਨਹਿਰੂ ਵਰਗੇ ਵੱਡੇ ਪੂੰਜੀਵਾਦੀ ਲਾਲਿਆਂ ਤੋਂ ਕਿਉਂ ਪ੍ਰਭਾਵਿਤ ਸੀ ? ਜੇਲ ‘ਚ ਬੈਠਾ ਭਗਤ ਸਿੰਘ ਪੰਜਾਬ ਦੇ ਮੁੰਡਿਆ ਨੂੰ ਕਿਉਂ ਕਹਿ ਰਿਹਾ ਸੀ ਕਿ ਨਹਿਰੂ ਮਗਰ ਲੱਗੋ ? ਸਟਾਲਿਨ ਮਗਰ ਲੱਗਣ ਵਾਸਤੇ ਕਹਿੰਦਾ ਤਾਂ ਵੀ ਮੰਨ ਲੈਂਦੇ। ਨਹਿਰੂ ਮਗਰ ? ਜਵਾਂ ਈ ਕੋਈ ਵਗਿਆਨ ਹੈਨੀ ਇਸ ਗੱਲ ‘ਚ।

ਭਗਤ ਸਿੰਘ ਦੀ ਵਗਿਆਨਿਕ ਸੋਚ ਲੈਨਿਨ ਤੋਂ ਵੀ ਪ੍ਰਭਾਵਿਤ ਸੀ ਤੇ ਸਾਵਰਕਾਰ ਤੋਂ ਵੀ । ਹੱਦ ਆ ਵਗਿਆਨ ਦੇ ਦੋਗਲੇਪਨ ਦੀ ਵੀ।

ਕਹਿੰਦੇ ਭਗਤ ਸਿੰਘ ਬਹੁਤ ਪੜਦਾ ਲਿਖਦਾ ਸੀ। ਪਰ ਅਖਬਾਰ ਬਹੁਤ ਮਾੜਾ ਪੜਦਾ ਸੀ। ਕੋਈ ਜੱਗਬਾਣੀ ਵਰਗਾ ਅਖਬਾਰ ਪੜਦਾ ਹੋਊ। ਜੇ ਕੋਈ ਚੱਜ ਦਾ ਅਖਬਾਰ ਪੜਦਾ ਹੁੰਦਾ ਤਾਂ ਉਸ ਨੂੰ ਪਤਾ ਹੁੰਦਾ ਕਿ ਲਾਲਾ ਲਾਜਪਤ ਰਾਏ ਦੀ ਕੁਦਰਤੀ ਮੌਤ ਵਿੱਚ ਕਿਸੇ ਅੰਗਰੇਜ ਦਾ ਕੋਈ ਹੱਥ ਨਹੀਂ । ਇਸ ਕਰਕੇ ਕੁਦਰਤੀ ਮੌਤ ਦਾ ਬਦਲਾ ਲੈਣਾ ਬਹੁਤ ਗੈਰ ਵਗਿਆਨਿਕ ਸੀ। ਜਿਉਣੇ ਮੌੜ ਅਰਗੇ ਜਿਆਦਾ ਵਗਿਆਨਿਕ ਸਨ। ਕਨਫੰਰਮ ਕਰਕੇ ਬਦਲਾ ਲੈਂਦੇ ਸੀ। ਘੂਕਰ ਨੂੰ ਵੰਗਾਰ ਕੇ ਮਾਰਿਆ ਸੀ।

ਵੈਸੇ ਵੀ ਲਾਲਾ ਲਾਜਪਤ ਰਾਏ ਨਫਰਤੀ ਆਗੂ ਸੀ। ਸਮਝ ਲਉ ਕਿ ਉਦੋਂ ਦੀ ਸ਼ਿਵ ਸੈਨਾ । ਦੂਜੇ ਪਾਸੇ ਕਾਮਰੇਡਾਂ ਮੁਤਾਬਕ ਭਗਤ ਸਿੰਘ ਨਾਸਤਕ ਸੀ। ਇਕ ਨਾਸਤਿਕ ਬੰਦੇ ਵਲੋਂ ਝੂਠੀ ਖਬਰ ਪੜਕੇ ਇਕ ਨਫਰਤੀ ਆਸਤਿਕ ਬੰਦੇ ਦੀ ਮੌਤ ਦਾ ਬਦਲਾ ਲੈਣ ਲਈ ਭੁਲੇਖੇ ਨਾਲ ਗਲਤ ਅੰਗਰੇਜ ਅਫਸਰ ਨੂੰ ਮਾਰ ਦੇਣ ਵਿੱਚ ਕਿਹੜੀ ਵਗਿਆਨ ਹੈ ?

ਭਗਤ ਸਿੰਘ ਸੀ ਵਗਿਆਨਿਕ ਸੋਚ ਉਹਦੇ ਘਰ ਦਿਆਂ ਨੂੰ ਵੀ ਸਮਝ ਨਹੀਂ ਆਈ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ ਕੋਈ ਵਗਿਆਨਿਕ ਪਾਰਟੀ ਭਾਵ ਕਾਮਰੇਡਾਂ ਦੀ ਪਾਰਟੀ ਦੀ ਬਜਾਏ ਕਾਂਗਰਸ ਪਾਰਟੀ ਜੁਆਇਨ ਕੀਤੀ ਤੇ ਐਮ ਐਲ ਏ ਬਣ ਗਿਆ। ਹਾਲਾਂ ਕਿ ਉਦੋਂ ਵੀ ਵਗਿਆਨਿਕ ਪਾਰਟੀਆਂ ਭਾਵ ਕਾਮਰੇਡਾਂ ਦੀਆਂ ਪਾਰਟੀਆਂ ਹੁੰਦੀਆਂ ਸੀ।

ਜੱਟੋ, ਭਗਤ ਸਿੰਘ ਦੀ ਵਗਿਆਨਿਕ ਸੋਚ ਦਾ ਸੱਭ ਤੋਂ ਵੱਧ ਅਸਰ ਤੁਹਾਡੇ ‘ਤੇ ਪਊ। ਭਗਤ ਸਿੰਘ ਮੁਤਾਬਕ ਤੁਸੀਂ ਆਪਣੀਆਂ ਜਮੀਨਾਂ ਸਰਕਾਰ ਨੂੰ ਦੇ ਦਿਉ। ਤੁਸੀੰ ਆਪ ਕਾਮੇ ਬਣੋ। ਫਸਲਾਂ ਪੈਦਾ ਕਰੋ। ਸਰਕਾਰ ਤਹਾਨੂੰ ਪਹਿਣਨ ਪਰਚਨ ਜੋਗਾ ਦੇ ਦਿਆ ਕਰੇਗੀ। ਦੱਸੋ ਜੱਟੋ, ਕਰਵਾਉਣੀ ਆ ਭਗਤ ਸਿੰਘ ਦੀ ਵਗਿਅਨਿਕ ਸੋਚ ਲਾਗੂ।
#ਮਹਿਕਮਾ_ਪੰਜਾਬੀ