ਪੰਜਾਬੀ ਆਪਣੇ ਹੀ ਸੂਬੇ ਵਿਚ ਘੱਟ ਗਿਣਤੀ – ਕਿਵੇਂ ਕਹੋਗੇ ਫਿਰ ਪੰਜਾਬ ਪੰਜਾਬੀਆਂ ਦਾ?

4615

ਆਬਾਦੀ ਨੂੰ ਲੈਕੇ ਦੁਨੀਆਂ ਭੰਡੀ ਪਰਚਾਰ ਦਾ ਸ਼ਿਕਾਰ ਚਲ ਰਹੀ ਹੈ , ਕਾਮਰੇਡ ਆਮ ਤੌਰ ਤੇ ਸਿੱਖਾਂ ਦੇ ਕਿਸੇ ਲੀਡਰ ਵਲੋਂ ਆਪਣੀ ਘੱਟਦੀ ਆਬਾਦੀ ਦੇ ਫ਼ਿਕਰ ਕਰਨ ਤੇ ਆਬਾਦੀ ਵਧਾਉਣ ਦੇ ਖਿਆਲ ਨੂੰ ਸਿਰਫ ਸਿੱਖ ਵਲੋਂ ਚਿੰਤਾ ਕਰਨ ਤੇ ਭੰਡ ਦੇ ਫਿਰਦੇ ਹੁੰਦੇ ਹਨ , ਕਿਉਕਿ ਕਿ ਇਹਨਾਂ ਨੂੰ ਹਮੇਸ਼ਾ ਡਰ ਰਹਿੰਦਾ ਹੈ ਕੇ ਜੇਕਰ ਸਿੱਖ ਆਬਾਦੀ ਪੰਜਾਬ ਵਿਚ ਵੱਧ ਜਾਵੇਗੀ ਤਾਂ ਇਹ ਵੱਖਵਾਦੀ ਹੋ ਜਾਣਗੇ ,
ਇਹ ਤੰਗ ਨਜ਼ਰੀਆ ਹੈ , ਆਬਾਦੀ ਘਟਾਓ ਮੁਹਿੰਮ ਭਾਰਤ ਵਿਚ ਹਿੰਦੀ ਬੈਲਟ ਵਿਚ ਨਾਕਾਮਯਾਬ ਕਿਉਂ ਰਿਹਾ ? ਜਦਕਿ ਭਾਰਤ ਦੀ ਡਿਪਲੋਮੈਸੀ ਹਿੰਦੀ ਬੈਲਟ ਤੈਅ ਕਰਦੀ ਹੈ ,ਸਰਕਾਰਾਂ ਦੀ ਪਾਲਿਸੀ ਹਿੰਦੀ ਪੱਟੀ ਦੇ ਹਿਸਾਬ ਨਾਲ ਬਣਾਈ ਜਾਂਦੀ ਹੈ ,ਆਬਾਦੀ ਘਟਾਓ ਮੁਹਿੰਮ ਸਿਰਫ ਗੈਰ ਹਿੰਦੀ ਬੈਲਟ ਵਿਚ ਹੀ ਅਜਿਹਾ ਕਾਮਯਾਬ ਕਿਉ ਰਿਹਾ ਹੈ ਜਿਸ ਨਾਲ ਉਹਨਾਂ ਇਲਾਕਿਆਂ ਦੀ ਸੰਸਦੀ ਹਿੱਸੇਦਾਰੀ ਨੂੰ ਖਤਰਾ ਖੜ੍ਹਾ ਹੋ ਗਿਆ ਹੈ ? ਪੁਤਿਨ ਦਾ ਇਹ ਬਿਆਨ ਉਸਦੀ ਚਿੰਤਾ ਬਿਆਨ ਕਰ ਰਿਹਾ ਹੈ , ਰੂਸ ਦੀ ਮਜੂਦਾ ਆਬਾਦੀ ਸੋਵੀਅਤ ਯੂਨੀਅਨ ਵੇਲੇ ਦੇ ਦੌਰ ਨਾਲੋਂ ਘੱਟ ਹੀ ਹੈ ਅਤੇ ਇਸਦੀ ਦਰ -0.9 ਦੀ ਰਫ਼ਤਾਰ ਨਾਲ ਗਿਰ ਰਹੀ ਹੈ , ਰੂਸ ਵਿਚ ਸੱਭ ਤੋਂ ਵੱਧ ਆਬਾਦੀ ਦਰ ਇਸਲਾਮ ਧਰਮ ਦੀ ਹੈ ਇਸ ਕਰਕੇ ਅੱਜਕਲ ਰੂਸ ਆਬਾਦੀ ਵਧਾਉਣ ਅਤੇ ਬਾਹਰਲੇ ਯੂਰਪੀਨ ਇਸਾਈਆਂ ਨੂੰ ਇਸਾਈਅਤ ਅਤੇ ਬਾਕੀ ਸਹੂਲਤਾਂ ਹੋਣ ਦਾ ਲਾਲਚ ਦੇ ਕੇ ਰੂਸ ਦੀ ਆਬਾਦੀ ਵਧਾਉਣ ਦੇ ਚੱਕਰ ਵਿਚ ਹੈ , ਜਿਵੇਂ ਪੰਜਾਬ ਵਿੱਚੋਂ ਸਿੱਖ ਆਬਾਦੀ ਬਾਹਰ ਜਾ ਰਹੀ ਹੈ ਇਸੇ ਤਰ੍ਹਾਂ ਰੂਸ ਦੀ ਵੀ ਹਾਲਤ ਹੋਈ ਪਈ ਹੈ , ਹਾਲਾਂਕਿ ਪੰਜਾਬ ਵਾਂਗ ਕੁਦਰਤੀ ਵਸੀਲੇ ਬਹੁਤ ਹਨ , ਪਰ ਜੇਕਰ ਤੁਹਾਡੇ ਵਸੀਲੇ ਵਰਤਣ ਲਈ ਆਬਾਦੀ ਨਹੀਂ ਹੈ ਤਾਂ ਉਹ ਵਸੀਲੇ ਕਿਸੇ ਹੋਰ ਦੇ ਕੰਮ ਹੀ ਆਉਣਗੇ , ਇੱਕ ਬੱਚਾ ਪਾਲਿਸੀ ਦਾ ਨਤੀਜਾ ਕਾਮਰੇਡ ਚੀਨ ਭੁਗਤ ਚੁੱਕਾ ਹੈ , ਰੂਸ ਨੂੰ ਘੱਟ ਆਬਾਦੀ ਕਰਕੇ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ , ਯੂਰੋਪ ਵਿੱਚ ਘੱਟਦੀ ਆਬਾਦੀ ਤੇ ਯੂਰਪੀਨ ਮੁਲਕ ਸਹੂਲਤਾਂ ਦੇ ਰਹੇ ਹਨ ਅਤੇ ਪੰਜਾਬ ਵਾਲੇ ਝੰਡਾ ਚੁੱਕ ਕੇ ਆਬਾਦੀ ਘਟਾਓ ਦਾ ਨਾਹਰਾ ਮਾਰ ਰਹੇ ਹਨ , ਜਨਮ ਦਰ ਅਤੇ ਮੌਤ ਦਰ ਵਿਚ ਸੰਤੁਲਨ ਰੱਖਣਾ ਹੀ ਅਸਲ ਪਹੁੰਚ ਹੁੰਦੀ ਹੈ ,ਜਿਵੇਂ ਭਾਰਤ ਵਿਚ ਇੱਕ ਮੁਲਕ ਇੱਕ ਬੋਲੀ ਅਤੇ ਇੱਕੋ ਜਿਹੇ ਕਾਨੂੰਨ ਲਾਗੂ ਕਰਨਾ ਨਜਾਇਜ ਹੈ ਉਸੇ ਤਰ੍ਹਾਂ ਆਬਾਦੀ ਘਟਾਓ ਪ੍ਰੋਗਰਾਮ ਨੂੰ ਇੱਕੋ ਢੰਗ ਨਾਲ ਹਰੇਕ ਖੇਤਰ ਤੇ ਲਾਗੂ ਕਰਨਾ ਨਜਾਇਜ ਹੈ , ਭਾਰਤ ਵਿਚ ਮੁਸਲਿਮ ਆਬਾਦੀ ਦਰ ਵਾਧਾ ਸਭ ਤੋਂ ਵੱਧ ਹੈ ਦੂਸਰੇ ਨੰਬਰ ਤੇ ਹਿੰਦੂ ਹਨ , ਸੋ ਇਹ ਦੋਹੇਂ ਕੌਮਾਂ ਦਾ ਭਵਿੱਖ ਏਥੇ ਸੁਰੱਖਿਅਤ ਹੈ , ਬਾਕੀ ਕੌਮਾਂ ਦੀ ਆਬਾਦੀ ਵਾਧਾ ਦਰ ਘੱਟ ਹੈ , ਸੋ ਸਭ ਤੋਂ ਪਹਿਲਾਂ 10% ਤੋਂ ਘਟ ਆਬਾਦੀ ਵਾਲੀ ਕੌਮੀਅਤਾਂ ਓਹਨਾਂ ਵਿਚੋਂ ਵੀ ਸਥਾਨਕ ਸੱਭਿਆਚਾਰ ਵਾਲੀਆਂ ਕੌਮਾਂ ਲਈ ਆਬਾਦੀ ਕੰਟਰੋਲ ਪ੍ਰੋਗਰਾਮ ਲਾਗੂ ਨਹੀਂ ਹੋਣਾ ਚਾਹੀਦਾ ਹੈ , ਦੂਸਰਾ 1992 ਤੋਂ ਚਲ ਰਹੇ ਘੱਟ ਗਿਣਤੀ ਵਾਲ਼ੇ ਦਰਜਾਬੰਦੀ ਵਿਚ 10% ਤੋਂ ਘੱਟ ਆਬਾਦੀ ਲਈ ਵੱਖ ਤੋਂ ਪ੍ਰੋਗਰਾਮ ਹੋਣਾ ਚਾਹੀਦਾ ਹੈ , ਪੁਤਿਨ ਨੇ ਜੱਥੇਦਾਰ ਅਕਾਲ ਤਖ਼ਤ ਦੇ 4 ਬੱਚਿਆ ਵਾਲੇ ਬਿਆਨ ਨਾਲੋਂ ਵੀ ਅੱਗੇ ਜਾ ਕੇ 10 ਬੱਚਿਆਂ ਵਾਰੇ ਅਪੀਲ ਕਰਨਾ ਕਿਸੇ ਖ਼ਾਸ ਚਿੰਤਾ ਵਿੱਚੋ ਹੀ ਕਿਹਾ ਹੈ , UNO 2040 ਤੱਕ ਰੂਸ ਦੀ ਆਬਾਦੀ ਸਿਰਫ 13 ਕਰੋੜ ਰਹਿ ਜਾਣ ਦੀ ਗੱਲ ਕਰ ਰਿਹਾ ਹੈ , ਮਤਲਬ ਕੇ ਮਜੂਦਾ ਆਬਾਦੀ ਨਾਲੋਂ ਤਕਰੀਬਨ 2 ਕਰੋੜ ਆਬਾਦੀ ਦਾ ਘਾਟਾ ਜੋ ਕੇ ਤਕਰੀਬਨ 15% ਆਬਾਦੀ ਘੱਟ ਹੋ ਜਾਣ ਦੀ ਗੱਲ ਕਹਿ ਰਿਹਾ ਹੈ ਸੋ ਇਸ ਹਿਸਾਬ ਨਾਲ ਪੁਤਿਨ ਦੀ ਚਿੰਤਾ ਜਾਇਜ ਹੈ , ਪੰਜਾਬ ਵਿੱਚ ਵੀ 2042 ਵਿਚ ਆਬਾਦੀ ਵਾਧਾ ਦਰ 0% ਹੋ ਜਾਣ ਦਾ ਖ਼ਦਸ਼ਾ ਹੈ , ਅਗਲੇ ਪੰਜ ਸਾਲ ਵਿਚ ਪੰਜਾਬ ਦੀ ਆਬਾਦੀ ਵਿਚ ਵੱਡੇ ਫਰਕ ਪੈਣੇ ਤੈਅ ਹਨ ਪਰ ਸਾਡੇ ਵਾਲੇ ਲੋਕ ਇਸ ਮਾਮਲੇ ਤੇ ਗੂੜ੍ਹੀ ਨੀਂਦ ਸੁੱਤੇ ਪਏ ਹਨ

ਪੰਜਾਬ ਵਿੱਚ ਕੋਈ ਬਾਹਰੀ ਬੰਦਾ ਰੇਹੜੀ ਲਗਾ ਲਏ ਤਾਂ ਕੋਈ ਰੌਲਾ ਨਹੀਂ ਪੈਂਦਾ ਪਰ ਸਥਾਨਕ ਬੰਦਾ ਕੋਈ ਅਜਿਹੀ ਕੋਸ਼ਿਸ਼ ਕਰੇ ਤਾਂ ਉਸ ਖਿਲਾਫ ਪਹਿਲਾਂ ਬਈਏ ਇਕੱਠੇ ਹੋ ਜਾਂਦੇ ਨੇ ਅਤੇ ਫੇਰ ਲਾਲੇ , ਲਾਕ ਡਾਊਨ ਵੇਲੇ M.A ਪਾਸ ਮਿੱਤਰ ਨੂੰ ਮੋਹਾਲੀ ਵਿਚ ਭਈਆ ਯੂਨੀਅਨ ਨੇ ਰੇਹੜੀ ਨਹੀਂ ਲੱਗਣ ਦਿੱਤੀ ਸੀ , ਉਸ ਤੋਂ ਪਹਿਲਾਂ ਮੇਰਾ ਇੱਕ ਕਾਮਰੇਡ ਮਿੱਤਰ ਜਿਹੜਾ ਰਾਹੋਂ ਬੱਸ ਅੱਡੇ ਤੇ ਫਲ ਵੇਚਣ ਦਾ ਕਾਰੋਬਾਰ ਕਰਨ ਲਗਿਆ ਸੀ ਉਸਦੀ ਰੇਹੜੀ ਅੱਗੇ ਯੂਪੀ ਤੋਂ ਆਏ ਮੁਸਲਮਾਨ ਭਈਏ ਗੁੰਡਾ ਗਰਦੀ ਕਰ ਰਹੇ ਸਨ , ਜੁੱਤੀ ਦੇ ਜੋਰ ਤੇ ਓਹਨਾਂ ਨੂੰ ਰੋਕਿਆ ਗਿਆ ਸੀ ਤਾਂ ਰੁਕੇ ਸਨ , ਹੁਣ ਇਹ ਖਬਰ ਘੁੰਮ ਰਹੀ ਹੈ ਕੇ ਜਲੰਧਰ ਵਿੱਚ ਵੀ ਇੱਕ ਰੇਹੜੀ ਲਾਉਣ ਵਾਲੇ ਸਿੱਖ ਜੋੜੇ ਨੂੰ ਦੁਕਾਨਦਾਰ ਰੋਕ ਰਹੇ ਹਨ , ਇਹ ਆਪਣੇ ਆਪ ਵਿੱਚ ਹੀ ਮਾੜ੍ਹਾ ਹੈ, ਮੇਰੇ ਦੇਖਦੇ ਦੇਖਦੇ ਚੰਡੀਗੜ੍ਹ ਦੀ ਸ਼ਾਸਤਰੀ ਮਾਰਕਿਟ ਦੇ ਫੜ੍ਹੀ ਬਾਜ਼ਾਰ ਤੇ ਹਿੰਦੀ ਬੈਲਟ ਦੇ ਭਾਰਤੀ ਕਬਜ਼ਾ ਕਰ ਕੇ ਬੈਠ ਗਏ

ਜੇਕਰ ਤੁਹਾਡੇ ਕੋਲ ਪੰਜਾਬ ਵਿੱਚ ਦੋ ਏਕੜ ਦੀ ਥੋੜੀ ਖੇਤੀ ਵਾਲੀ ਜ਼ਮੀਨ ਵੀ ਹੈ ਤਾਂ ਇਹ ਨਾ ਸੋਚੋ ਕਿ ਇਹ ਸਿਰਫ ਤੁਹਾਡੀ ਮਲਕੀਅਤ ਹੈ। ਇਹ ਸੋਚੋ ਕਿ ਇਹ ਤੁਹਾਡੀ ਜ਼ਿੰਮੇਵਾਰੀ ਹੈ। ਇਹ ਜ਼ਮੀਨ ਪੀੜ੍ਹੀ ਦਰ ਪੀੜ੍ਹੀ ਤੁਹਾਡੇ ਹਵਾਲੇ ਹੋਈ ਹੈ। ਕਈ ਭੂਆ ਅਤੇ ਭੈਣਾਂ ਨੇ ਆਪਣਾ ਹਿੱਸਾ ਨਹੀਂ ਲਿਆ ਤਾਂ ਕਿ ਜ਼ਮੀਨ ਦੀ ਵੰਡ ਨਾ ਹੋਵੇ ਅਤੇ ਜੱਦੀ ਜ਼ਮੀਨ ਦੀ ਵੰਡ ਨਹੀਂ ਹੋਈ।ਇਸ ਜ਼ਮੀਨ ਦੀ ਮਲਕੀਅਤ ਪੰਜਾਬ ਦੀ ਸਮੂਹਿਕ ਭਾਵਨਾ ਨਾਲ ਸਬੰਧਤ ਹੈ। ਜੇਕਰ ਤੁਹਾਡੇ ਨਾਂ ‘ਤੇ ਜ਼ਮੀਨ ਹੈ, ਤਾਂ ਇਸ ਦਾ ਮਤਲਬ ਇਹ ਤੁਹਾਡੀ ਮਲਕੀਅਤ ਨਹੀਂ ਹੈ, ਸਗੋਂ ਪੰਜਾਬ ਦੀ ਭਾਵਨਾ ਲਈ ਇਸ ਨੂੰ ਬਚਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ।ਮੌਜੂਦਾ ਤਿੰਨ ਹਿਸਿਆਂ ਵਿੱਚ ਵੰਡੇ ਚੜ੍ਹਦੇ ਪੰਜਾਬ ਕੋਲ 1 ਕਰੋੜ ਏਕੜ ਹੈ। ਪੰਜਾਬ ਭਾਵੇਂ ਵਿਸ਼ਵ ਦੇ ਬਹੁਤ ਛੋਟੇ ਜਿਹੇ ਖੇਤਰ ‘ਤੇ ਹੈ, ਪਰ ਵਿਸ਼ਵ ਦੀ 7 ਪ੍ਰਤੀਸ਼ਤ ਆਬਾਦੀ ਦਾ ਢਿੱਡ ਭਰਨ ਲਈ ਲੋੜੀਂਦਾ ਅਨਾਜ ਪੈਦਾ ਕਰਦਾ ਹੈ। ਜੇਕਰ ਲਹਿੰਦੇ ਪੰਜਾਬ ਅਤੇ ਹਰਿਆਣਾ ਨੂੰ ਨਾਲ ਜੋੜਿਆ ਜਾਵੇ ਤਾਂ ਪੰਜਾਬ ਦੁਨੀਆ ਦੀ 15 ਫੀਸਦੀ ਆਬਾਦੀ ਦਾ ਪੇਟ ਪਾਲਦਾ ਹੈ, ਕਿਉਂਕਿ ਕਣਕ ਅਤੇ ਚੌਲ ਵਿਸ਼ਵ ਦੀਆਂ ਪੌਸ਼ਟਿਕ ਲੋੜਾਂ ਦਾ 65% ਹਿੱਸਾ ਹਨ।ਜੇਕਰ ਸਿਰਫ਼ ਚਾਰ ਸਬਜ਼ੀਆਂ ਦੀਆਂ ਫ਼ਸਲਾਂ ਹੀ ਉਗਾਈਆਂ ਜਾਣ ਤਾਂ ਚੜ੍ਹਦਾ ਪੰਜਾਬ ਆਪਣੇ ਆਪ ਵਿੱਚ ਵਿਸ਼ਵ ਦੀਆਂ ਸਬਜ਼ੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਲੋੜੀਂਦੀਆਂ ਸਬਜ਼ੀਆਂ ਪੈਦਾ ਕਰ ਸਕਦਾ ਹੈ। ਹਾਲਾਂਕਿ ਆਲੂਆਂ ਤੋਂ ਇਲਾਵਾ, ਸਬਜ਼ੀਆਂ ਪੌਸ਼ਟਿਕ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੀਆਂ, ਜੋ ਅਨਾਜ ਦੁਆਰਾ ਪੂਰੀਆਂ ਹੁੰਦੀਆਂ ਹਨ। ਪ੍ਰਵਾਸੀ ਪੰਜਾਬੀਆਂ ਨੂੰ ਅਗਲੀਆਂ ਪੀੜ੍ਹੀਆਂ ਨੂੰ ਜ਼ਮੀਨ ਨਾ ਵੇਚਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਪੰਜਾਬ ਦੇ ਪਿੰਡਾਂ ਵਿੱਚ ਜੱਦੀ ਘਰ ਭਾਵੇਂ ਕਿੰਨੇ ਵੀ ਛੋਟੇ ਹੋਣ, ਵੇਚੇ ਨਾ ਜਾਣ। ਪੰਜਾਬ ਦੇ ਸਥਾਨਕ ਲੋਕਾਂ ਨੂੰ ਵੀ ਗੁਆਂਢੀ ਵਿਦੇਸ਼ੀ ਸੈਲਾਨੀਆਂ ਨੂੰ ਆਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਗੁਆਂਢੀਆਂ ਨੂੰ ਪ੍ਰਵਾਸੀ ਪੰਜਾਬੀਆਂ ਨੂੰ ਯਕੀਨ ਦਿਵਾਉਣਾ ਚਾਹੀਦਾ ਹੈ ਕਿ ਅਸੀਂ ਸਮੂਹਿਕ ਤੌਰ ‘ਤੇ ਇਹ ਯਕੀਨੀ ਬਣਾਵਾਂਗੇ ਕਿ ਤੁਹਾਡੀ ਅਗਲੀ ਫੇਰੀ ਲਈ ਤੁਹਾਡੇ ਘਰ ਦੀ ਸਾਂਭ-ਸੰਭਾਲ ਕੀਤੀ ਜਾਵੇ। ਨਹੀਂ ਤਾਂ ਘਰ ਵਿਕ ਜਾਂਦੇ ਹਨ ਅਤੇ ਪਿੰਡ ਦਾ ਸਾਰਾ ਮਾਹੌਲ ਹੀ ਬਦਲ ਜਾਂਦਾ ਹੈ।
#Unpopular_Opinions

ਪੰਜਾਬ ਵਿੱਚ 45 ਤੋਂ 50 ਲੱਖ ਦੇ ਕਰੀਬ ਪਰਵਾਸੀ ਪੁਰਬਿਆ ਕਾਮਾਂ ਹੈ । ਇਹਨਾਂ ਚੋਂ ਤੀਹ ਫੀਸਦੀ , 15 ਲੱਖ ਪੰਜਾਬ ਦੇ ਪੱਕੇ ਵਸਨੀਕ ਬਣ ਚੁੱਕੇ ਹਨ ਅਤੇ ਵੋਟਰ ਸੂਚੀਆਂ ਵਿੱਚ ਇਹਨਾਂ ਦਾ ਨਾਮ ਹੈ। ਦੂਜੇ ਪਾਸੇ ਐਨੇ ਕੂ ਪੰਜਾਬੀ ਪਿਛਲੇ ਸਮੇਂ ਵਿੱਚ ਵਿਦੇਸ਼ਾਂ ਨੂੰ ਪਰਵਾਸ ਕਰ ਚੁੱਕੇ ਆ । ਅਗਰ ਇਹ ਦੋਨੋ ਪਰਵਾਸ ਅੱਜ ਹੀ ਰੁਕ ਜਾਣ ਜਿਹੜਾ ਕਿ ਸੰਭਵ ਨਹੀਂ ਫੇਰ ਵੀ ਅਉਣ ਵਾਲੇ ਵੀਹ ਸਾਲਾਂ ਵਿਚ ਸਿੱਖ ਅਬਾਦੀ ਪੰਜਾਬ ਵਿੱਚ ਚਾਲੀ ਫੀਸਦੀ ਤੋਂ ਘਟ ਰਹਿ ਜਾਵੇਗੀ । ਪਰ ਜਿਵੇਂ trend ਚਲ ਰਿਹਾ ਹੈ ਪੂਰਬ ਤੋਂ inward migration ਦਾ ਅਤੇ ਆਪਣੇ ਲੋਕਾਂ ਦਾ ਪਛਮ ਨੂੰ outward migration ਦਾ ਤਾਂ ਸਮਾਂ ਦੂਰ ਨਹੀਂ ਸਿੱਖ ਪੰਜਾਬ ਵਿਚ ਆਟੇ ਵਿੱਚ ਲੂਣ ਬਰਾਬਰ ਰਹਿ ਜਾਣਗੇ । ਅਸੀਂ ਆਰਥਿੱਕ ਕਾਰਨਾਂ ਕਰਕੇ outward migration ਨਹੀਂ ਰੋਕ ਸਕਦੇ ਪੰਜਾਬ ਤੋਂ ਪਰ ਪੂਰਬ ਵਲੋਂ ਆ ਰਹੇ ਪਰਵਾਸੀਆਂ ਦੇ ਸਹਲਾਬ ਨੂੰ ਤਾਂ ਰੋਕਣ ਦਾ ਜਤਨ ਕਰੀਏ ।ਤਾਕਿ ਸਾਡਾ demographic balance ਤਾਂ ਬਣਿਆਂ ਰਹੇ ।

ਹਿਊਮਨ ਕੈਪੀਟਲ, ਘਟਦੀ ਹੋਈ ਆਬਾਦੀ ।
ਅਜਕਲ ਜਿੱਥੇ ਦੁਨੀਆਂ ਦੇ ਬਹੁਤ ਸਾਰੇ ਦੇਸ਼ ਆਬਾਦੀ ਵਧਣ ਦੀ ਸਮੱਸਿਆ ਨਾਲ ਜੂਝ ਰਹੇ ਹਨ ਓਥੇ ਹੀ ਕੁਸ਼ ਦੇਸ਼ ਆਬਾਦੀ ਘਟਣ ਦੀ ਸਮੱਸਿਆ ਨਾਲ ਵੀ ਜੂਝ ਰਹੇ ਹਨ ਜਿਸ ਵਿਚ ਰੂਸ ਅਤੇ ਜਪਾਨ ਅਹਿਂਮ ਦੇਸ਼ ਹਨ । ਪੱਛਮੀਂ ਕਲਚਰ ਅਤੇ ਨਾਸਤਕਵਾਦ ਦੇ ਪਰਭਾਵ ਵਿਚ ਲੋਕ ਵਿਆਹ ਨਹੀ ਕਰਵਾ ਰਹੇ ਜਾਂ ਫਿਰ ਉਸ ਉਮਰ ਵਿਚ ਜਾ ਕੇ ਵਿਆਹ ਕਰਵਾਂਉਦੇ ਹਨ ਜਦ ਬੱਚੇ ਜੰਮਣ ਵਿਚ ਮੁਸ਼ਕਲਾਂ ਵਧ ਜਾਂਦੀਆਂ ਹਨ । ਅਜਕਲ ਰੂਸ ਵਿਚ ਦਸ ਬੱਚੇ ਪੈਦਾ ਕਰਨ ਵਾਲੀ ਮਾਂ ਲਈ ਭਾਰਤੀ ਰੁਪਏ ਵਿਚ 13 ਲੱਖ ਦੀ ਗ੍ਰਾਟ ਦੇਣ ਦੀ ਗਲ ਚਲ ਰਹੀ ਹੈ, ਰੂਸ ਨੇ ਕਦੇ ਵਿਦੇਸ਼ੀ ਮਾਈਗਰੇਸ਼ਨ ਨੂੰ ਬਹੁਤਾ ਪਰਚਾਰਿਤ ਨਹੀ ਕੀਤਾ ਸੀ ਪਰ ਹੁਣ ਰੂਸ ਵਿਚ ਵਸਣ ਦੀਆਂ ਮਸ਼ਹੂਰੀਆਂ ਚਲਦੀਆਂ ਹਨ ।ਇਸੇ ਤਰਾਂ ਜਾਪਾਨ ਵਿਚ ਵੀ ਓਥੇ ਦੀ ਸਰਕਾਰ ਨੇ ਕਦੇ ਪੱਕੀ ਇਸ਼ਮੀਗਰੇਸ਼ਨ ਦੀ ਇਜਾਜਤ ਨਹੀ ਦਿੱਤੀ ਪਰ ਹੁਣ ਜਾਪਾਨ ਵਰਗੇ ਦੇਸ਼ ਵੀ ਇੰਮੀਗਰੇਸ਼ਨ ਖੋਲਣ ਬਾਰੇ ਸੋਚ ਰਹੇ ਹਨ ।ਹਿਊਮਨ ਕੈਪੀਟਲ ਦਾ ਮਤਲਬ ਇਹ ਨਹੀ ਕੇ ਇਹ ਗੈਰਉਤਪਾਦਕ ਬੰਦਾ ਆਪਣੇ ਦੇਸ਼ ਵਿਚ ਸੱਦਣ ਜਿਸ ਕੋਲ ਨਾ ਤਾਂ ਕੋਈ ਐਜੂਕੇਸ਼ਨ ਹੋਵੇ ਅਤੇ ਨਾ ਹੀ ਕੋਈ ਹੁਨਰ ਹੋਵੇ । ਹਿਊਮਨ ਕੈਪੀਟਲ ਹੁੰਦੀ ਜਿਸ ਬੰਦੇ ਚ ਪੈਸਾ ਕਮਾਉਣ ਦੀ ਤਾਕਤ ਹੋਵੇ ਅਤੇ ਅੱਗੇ ਓਹ ਖਰਚ ਵੀ ਕਰਦਾ ਹੋਵੇ ।ਕਿਸੇ ਸਮੇਂ ਆਬਾਦੀ ਕਿਸੇ ਦੇਸ਼ ਦੀ ਸਮੱਸਿਆ ਹੁੰਦੀ ਸੀ ਪਰ ਜਿਸ ਕੈਪੀਟਲਿਸਟ ਦੁਨੀਆਂ ਚ ਅਸੀਂ ਜਿਉਂ ਰਹੇ ਹਾਂ ਇਥੇ ਪੜੀ ਲਿਖੀ ਆਬਾਦੀ ਇਕ ਕੰਮੋਡਿਟੀ ਹੈ, ਓਸਦਾ ਡਾਟਾ ਇਕ ਕੰਮੋਡਿਟੀ ਹੈ । ਪੱਛਮੀਂ ਦੇਸ਼ਾਂ ਨੇ ਵੀ ਆਪਣੀ ਇੰਮੀਗਰੇਸ਼ਨ ਪਾਲਿਸੀ ਵਿਚ ਉਹਨਾ ਦੇਸ਼ਾ ਨੂੰ ਆਪਣੀ ਦਰਜਾ 3-4 ਰੈਂਕਿੰਗ ਵਿਚ ਰੱਖਿਆ ਹੈ ਜਿੰਨਾ ਦੇਸ਼ਾ ਵਿਚ ਸੈਕੰਡਰੀ ਐਜੂਕੇਸ਼ਨ ਤਕ ਪੜ੍ਹੀ ਆਬਾਦੀ ਹੈ ਜਿਸ ਤਰਾਂ ਭਾਰਤ, ਫਿਲੀਪੀਂਸ, ਸਮੇਤ ਚਾਰ ਪੰਜ ਏਸ਼ੀਅਨ ਦੇਸ਼ ਹਨ ।ਆਬਾਦੀ ਘਟਣ ਨਾਲ ਦੇਸ਼ ਵਿਚ ਉਤਪਾਦਨ ਅਤੇ ਗਾਹਕ ਘਟਦੇ ਹਨ ਜਿਸ ਨਾਲ ਦੇਸ਼ ਦੀ ਆਰਥਿਕਤਾ ਸੁੰਗੜਦੀ ਹੈ ਜੋ ਜਾਪਾਨ ਅਤੇ ਰੂਸ ਦੀ ਅਸਲ ਚਿੰਤਾ ਹੈ।ਬੇਸ਼ਕ ਰੂਸ ਦੁਨੀਆ ਦੇ ਪਲੇਟਫਾਰਮ ਤੇ ਕਿਸ ਤਰਾਂ ਦਾ ਵੀ ਹੈ ਪਰ ਲੰਬੇ ਸਮੇਂ ਵਿਚ ਰੂਸ ਦੁਨੀਆਂ ਦਾ ਇਕੋ ਇਕ ਦੇਸ਼ ਹੈ ਜਿਸਨੂੰ ਕੁਦਰਤ ਨੇ ਕੁਦਰਤੀ ਸਰੋਤਾਂ ਨਾਲ ਮਾਲਾਮਾਲ ਕੀਤਾ ਹੋਇਆ ਹੈ । ਦੁਨੀਆਂ ਦਾ ਸਭ ਤੋਂ ਵਧੀਆ ਕੁਆਲਟੀ ਦਾ ਕੱਚਾ ਤੇਲ ਅਤੇ ਗੈਸ ਰੂਸ ਦੀ ਧਰਤੀ ਅੰਦਰ ਹੈ ਜੋ ਸਸਤਾ ਹੀ ਨਹੀ ਬਲਕੇ ਰਿਫਾਇਨਰੀਆਂ ਵਿਚ ਸੋਧਣਾ ਵੀ ਸਸਤਾ ਪੈਂਦਾ ਹੈ । ਇਸ ਧਰਤੀ ਉੱਪਰ ਮੌਜੂਦ ਪਾਣੀ ਵਿਚੋਂ ਸਿਰਫ 3% ਪਾਣੀ ਪੀਣਯੋਗ ਹੈ ਜਿਸ ਨਾਲ ਇਥੇ ਜੀਵਣ ਚਲ ਰਿਹਾ ਹੈ ਪਰ ਓਸ ਤਿੰਨ ਪਰਸੈਂਟ ਵਿਚੋਂ ਵੀ 23% ਪਾਣੀ ਰੂਸ ਦੀ ਬਾਈਕਾਲ ਝੀਲ ਵਿਚ ਹੈ । ਜਮੀਨ ਦੇ ਮਾਮਲੇ ਵਿਚ ਦੁਨੀਆਂ ਦੀ ਸਭ ਤੋਂ ਜਰਖੇਜ ਜਮੀਂਨ ਰੂਸ ਸਮੇਤ ਨਾਲ ਲਗਦੇ ਯੂਰਪੀਅਨ ਦੇਸ਼ਾਂ ਕੋਲ ਹੈ ਜਿੱਥੇ ਰੇਹਾਂ ਸਪਰੇਹਾਂ ਦੀ ਕੋਈ ਬਹੁਤੀ ਲੋੜ ਨਹੀ ਪੈਂਦੀ ਅਤੇ ਪਾਣੀ ਦੇ ਮਾਮਲੇ ਚ ਕੁਦਰਤੀ ਮੀਹਂ ਬਰਫ ਹੀ ਬਹੁਤ ਹਨ ਜਿਸਨੂੰ ਲਗਭਗ ਫਰੀ ਫਾਰਮਿਂਗ ਕਿਹਾ ਜਾ ਸਕਦਾ ਹੈ ਪਰ ਆਬਾਦੀ ਘਟਣਾ ਰੂਸ ਦੀ ਸਮੱਸਿਆ ਹੈ ।